03-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2026

ਪੰਜਾਬ 'ਚ 'ਆਪ' ਦੀ ਸਰਕਾਰ ਮੁੜ ਤੋਂ ਦੇਖਣ ਲਈ ਲੋਕਾਂ 'ਚ ਉਤਸ਼ਾਹ- ਮੁਨਸ਼ੀ ਫ਼ਾਰੂਕ <br/>

ਅਜੀਤ ਡੈਸਕ 01-06-2026
ਮਲੇਰਕੋਟਲਾ, 31 ਮਈ (ਪਾਰਸ ਜੈਨ, ਮਨਜਿੰਦਰ ਸਿੰਘ ਸਰੌਦ) - ਨਗਰ ਕੌਂਸਲ ਦੇ ਸਥਾਨਕ ਵਾਰਡ ਨੰਬਰ 22 ਤੋਂ ਕੌਂਸਲਰ ਦੀ ਚੋਣ ਜਿੱਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਮੁਨਸ਼ੀ ਫ਼ਾਰੂਕ ਅਹਿਮਦ ਨੇ ਵਾਰਡ ਵਾਸੀਆਂ ਦਾ ਦਿੱਤੇ ਸਹਿਯੋਗ ਲਈ ਧੰਨਵਾਦ ਦੌਰਾ ਲਾਇਆ | ਉਨ੍ਹਾਂ ਘਰ ਘਰ ਜਾ ਕੇ ਵਾਰਡ ਵਾਸੀਆਂ ਦਾ ਆਪਣੀ ਜਿੱਤ ਲਈ ਧੰਨਵਾਦ ਕਰਦਿਆਂ ਕਿਹਾ ਕਿ ਇਹ ਜਿੱਤ ਕਿਸੇ ਇੱਕ ਆਗੂ ਜਾਂ ਪਾਰਟੀ ਦੀ ਨਹੀਂ, ਸਗੋਂ ਸਮੂਹ ਵਾਰਡ ਨਿਵਾਸੀਆਂ ਦੀ ਜਿੱਤ ਹੈ, ਲੋਕਾਂ ਨੇ ਵਿਕਾਸ ਅਤੇ ਭਰੋਸੇ ਦੀ ਰਾਜਨੀਤੀ 'ਤੇ ਮੋਹਰ ਲਗਾਈ ਹੈ | ਮੁਨਸ਼ੀ ਫ਼ਾਰੂਕ ਨੇ ਦਾਅਵਾ ਕੀਤਾ ਕਿ ਇਹ ਨਤੀਜੇ ਆਉਣ ਵਾਲੇ ਸਮੇਂ 'ਚ ਪੰਜਾਬ ਦੀ ਰਾਜਨੀਤੀ ਲਈ ਵੀ ਮਹੱਤਵਪੂਰਨ ਸੰਕੇਤ ਹਨ ਅਤੇ ਸੂਬੇ ਦੇ ਲੋਕ ਮੁੜ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣਗੇ | ਉਹਨਾਂ ਹਲਕਾ ਵਿਧਾਇਕ ਡਾ. ਜਮੀਲ ਉਰ ਰਹਿਮਾਨ ਦੀ ਹਲਕੇ ਵਿਚ ਯੋਗ ਅਗਵਾਈ ਲਈ ਸ਼ੁਕਰੀਆ ਕਰਦਿਆਂ ਕਿਹਾ ਕਿ ਮਲੇਰਕੋਟਲਾ ਅੰਦਰ ਆਮ ਆਦਮੀ ਪਾਰਟੀ ਨੂੰ ਮਿਲੀ ਇਤਿਹਾਸਕ ਜਿੱਤ ਨਾਲ ਹਲਕਾ ਵਿਧਾਇਕ ਡਾ.ਜਮੀਲ ਉਰ ਰਹਿਮਾਨ ਦਾ ਸਿਆਸੀ ਕੱਦ ਪਾਰਟੀ ਅੰਦਰ ਅਤੇ ਸਥਾਨਕ ਸਿਆਸੀ ਗਲਿਆਰਿਆਂ 'ਚ ਹੋਰ ਉੱਚਾ ਹੋ ਗਿਆ ਹੈ |

ਪਿਛਲੀ ਖ਼ਬਰ ਤੰਬਾਕੂ ਵਿਰੋਧੀ ਮੁਹਿੰਮ ਦੇ ਚਲਦਿਆਂ ਸਟੱਡੀ ਸਰਕਲ ਨੇ ਡਿਪਟੀ ਕਮਿਸ਼ਨਰ ਨੂੰ ਦਿੱਤਾ ਮੰਗ-ਪੱਤਰ <br/> ਅਗਲੀ ਖ਼ਬਰ ਮੁੱਖ ਮੰਤਰੀ ਦੇ ਜੱਦੀ ਪਿੰਡ ਸਤੌਜ ਵਿਖੇ 10 ਨੂੰ ਬੇਰੁਜ਼ਗਾਰ ਲਗਾਉਣਗੇ ਸੱਥ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।