27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-06-2026

ਰੋਜ਼ਾ ਮੁਫ਼ਤ ਨੇਚਰੋਪੈਥੀ ਮੈਡੀਕਲ ਕੈਂਪ 12 ਤੋਂ

ਅਜੀਤ ਡੈਸਕ 08-06-2026
ਮਲੇਰਕੋਟਲਾ, 7 ਜੂਨ (ਪਾਰਸ ਜੈਨ, ਮਨਜਿੰਦਰ ਸਿੰਘ ਸਰੋਦ) - ਮਹਾਵੀਰ ਇੰਟਰਨੈਸ਼ਨਲ ਤੇ ਮਾਨਵ ਨਿਸ਼ਕਾਮ ਸੇਵਾ ਸਮਿਤੀ ਮਲੇਰਕੋਟਲਾ ਵੱਲੋਂ ਸੰਘ ਪ੍ਰਮੁੱਖ ਅਰੁਣ ਚੰਦਰ ਦੇ ਅਸ਼ੀਰਵਾਦ ਅਤੇ ਕੰਚਨ ਸੇਵਾ ਸੰਸਥਾਨ, ਉਦੈਪੁਰ' ਦੇ ਸਹਿਯੋਗ ਨਾਲ ਮੁਫ਼ਤ ਕੁਦਰਤੀ ਇਲਾਜ (ਨੇਚਰੋਪੈਥੀ) ਮੈਡੀਕਲ ਕੈਂਪ ਦਾ ਆਯੋਜਨ ਕੀਤਾ ਜਾ ਰਿਹਾ ਹੈ | ਇਸ ਕੈਂਪ ਦੀਆਂ ਤਿਆਰੀਆਂ ਅਤੇ ਪ੍ਰਬੰਧਾਂ ਨੂੰ ਲੈ ਕੇ ਸੰਸਥਾ ਦੇ ਚੇਅਰਮੈਨ ਡਾ.ਪ੍ਰਦੀਪ ਜੈਨ ਓਸਵਾਲ ਦੀ ਪ੍ਰਧਾਨਗੀ ਹੇਠ ਇੱਕ ਅਹਿਮ ਮੀਟਿੰਗ ਹੋਈ | ਜਾਣਕਾਰੀ ਦਿੰਦਿਆਂ ਚੇਅਰਮੈਨ ਪ੍ਰਦੀਪ ਜੈਨ ਓਸਵਾਲ, ਜਨਰਲ ਸੈਕਟਰੀ ਸ਼ਿਵਮ ਮਟਕਨ, ਕੈਸ਼ੀਅਰ ਮੋਹਨ ਸ਼ਿਆਮ ਅਤੇ ਸੈਕਟਰੀ ਸੁਨੀਲ ਕਾਂਸਲ ਨੇ ਦੱਸਿਆ ਕਿ ਇਹ 3 ਰੋਜ਼ਾ ਕੈਂਪ 12, 13 ਅਤੇ 14 ਜੂਨ 2026 ਨੂੰ ਐਸ.ਐਸ. ਜੈਨ ਮਾਡਲ ਸਕੂਲ (ਨੇੜੇ ਬੇਰੀਆਂ ਗੇਟ, ਲਾਲ ਬਾਜ਼ਾਰ, ਮਲੇਰਕੋਟਲਾ) ਵਿਖੇ ਸਵੇਰੇ 9.00 ਵਜੇ ਤੋਂ ਲਗਾਇਆ ਜਾਵੇਗਾ | ਇਸ ਕੈਂਪ ਵਿਚ 'ਕੰਚਨ ਸੇਵਾ ਸੰਸਥਾਨ, ਉਦੈਪੁਰ' ਦੇ ਮਾਹਿਰ ਡਾਕਟਰਾਂ ਦੀ ਟੀਮ ਵੱਲੋਂ ਮਰੀਜ਼ਾਂ ਦੀ ਜਾਂਚ ਅਤੇ ਕੁਦਰਤੀ ਤਰੀਕਿਆਂ ਨਾਲ ਇਲਾਜ ਕੀਤਾ ਜਾਵੇਗਾ | ਮੀਟਿੰਗ ਦੌਰਾਨ ਦੀਪਕ ਮਿੰਟੂ, ਅੰਕੁਰ ਕਾਂਸਲ, ਦੀਪ ਚਾਨਾ, ਅਸ਼ਵਨੀ ਜੈਨ, ਕੇਸਰੀ ਦਾਸ, ਕੁਲਬੀਰ ਜੈਨ (ਲਾਡੀ), ਮਹੇਸ਼ ਸਚਦੇਵਾ, ਨਰੇਸ਼ ਜੈਨ, ਰਾਕੇਸ਼ ਜੈਨ, ਸੰਜੇ ਜੈਨ, ਦੀਪਕ ਦੁਆ, ਸੁਨੀਲ ਜੈਨ, ਵਿਨੈ ਜੈਨ ਅਤੇ ਸਾਹਿਲ ਜੈਨ ਸਮੇਤ ਹੋਰ ਪਤਵੰਤੇ ਸੱਜਣ ਹਾਜ਼ਰ ਸਨ | ਉਨ੍ਹਾਂ ਇਲਾਕਾ ਨਿਵਾਸੀਆਂ ਨੂੰ ਇਸ ਮੁਫ਼ਤ ਕੁਦਰਤੀ ਇਲਾਜ ਕੈਂਪ ਦਾ ਵੱਧ ਤੋਂ ਵੱਧ ਲਾਹਾ ਲੈਣ ਦੀ ਅਪੀਲ ਕੀਤੀ |


ਪਿਛਲੀ ਖ਼ਬਰ ਨਸ਼ਾ ਮੁਕਤ ਭਾਰਤ ਲਈ ਗੀਤਾ ਗਿਆਨ ਦੇ ਪ੍ਰਸਾਰ ਦਾ ਸੰਕਲਪ ਹੋਰ ਮਜ਼ਬੂਤ ਕਰਨ ਦੀ ਲੋੜ <br/> ਅਗਲੀ ਖ਼ਬਰ ਕਬੀਰ ਦਾਸ ਮੰਦਰ ਕਮੇਟੀ ਮੂਣਕ ਦੀ ਅਗਵਾਈ 'ਚ ਦਰਜਨਾਂ ਪਰਿਵਾਰ 'ਆਪ' 'ਚ ਸ਼ਾਮਿਲ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।