10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-06-2026

ਮਲੇਰਕੋਟਲਾ ਵਿਖੇ ਹਲਕਾ ਵਿਧਾਇਕ ਡਾ. ਰਹਿਮਾਨ ਵੱਲੋਂ ਪਲਸ ਪੋਲੀਓ ਮੁਹਿੰਮ ਦਾ ਉਦਘਾਟਨ

ਅਜੀਤ ਡੈਸਕ 30-06-2026
ਮਲੇਰਕੋਟਲਾ, 29 ਜੂਨ (ਮਨਜਿੰਦਰ ਸਿੰਘ ਸਰੌਦ, ਪਾਰਸ ਜੈਨ) - ਸਿਹਤ ਤੇ ਪਰਿਵਾਰ ਭਲਾਈ ਮੰਤਰੀ ਪੰਜਾਬ ਡਾ.ਬਲਵੀਰ ਸਿੰਘ ਦੀ ਅਗਵਾਈ ਤੇ ਸਿਵਲ ਸਰਜਨ ਮਲੇਰਕੋਟਲਾ ਡਾ. ਪ੍ਰਦੀਪ ਕੁਮਾਰ ਦੀ ਦੇਖ-ਰੇਖ ਹੇਠ ਮਲੇਰਕੋਟਲਾ ਸ਼ਹਿਰ ਵਿੱਚ ਸ਼ੁਰੂ ਹੋਈ ਪਲਸ ਪੋਲੀਓ ਮੁਹਿੰਮ ਦਾ ਉਦਘਾਟਨ ਹਲਕਾ ਮਲੇਰਕੋਟਲਾ ਦੇ ਵਿਧਾਇਕ ਡਾ. ਜਮੀਲ ਉਰ ਰਹਿਮਾਨ ਵੱਲੋਂ ਕੀਤਾ ਗਿਆ। ਇਸ ਮੌਕੇ ਉਨ੍ਹਾਂ ਜਿੱਥੇ ਟੀਮਾਂ ਨੂੰ ਹਰੀ ਝੰਡੀ ਦੇ ਕਿ ਰਵਾਨਾ ਕੀਤਾ ਉੱਥੇ ਹੀ ਬੱਚਿਆਂ ਨੂੰ ਬੂੰਦਾਂ ਪਿਲਾਉਣ ਦੀ ਮੁਹਿੰਮ ਵੀ ਸ਼ੁਰੂ ਕਰਵਾਈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਹਸਪਤਾਲ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ.ਸੁਖਵਿੰਦਰ ਸਿੰਘ ਨੇ ਕਿਹਾ ਕਿ ਇਸ ਮੁਹਿੰਮ ਤਹਿਤ 5 ਸਾਲ ਤੱਕ ਦੇ ਬੱਚਿਆਂ ਨੂੰ ਪੋਲੀਓ ਤੋਂ ਬਚਾਅ ਦੇ ਲਈ ਬੂੰਦਾਂ ਪਿਲਾਈਆਂ ਜਾਣਗੀਆਂ । ਇਸ ਮੌਕੇ ਮੈਡਮ ਫਰਿਆਲ ਰਹਿਮਾਨ, ਪੀ.ਏ. ਸਰਪੰਚ ਗੁਰਮੁਖ ਸਿੰਘ ਖ਼ਾਨਪੁਰ, ਡੀ.ਐਫ.ਪੀ. ਡਾ.ਸੀਮਾ ਜੱਸਲ, ਐਸ.ਐਮ.ਓ. ਡਾ. ਸੁਖਵਿੰਦਰ ਸਿੰਘ, ਅਬਦਲ ਹਲੀਮ ਮਿਲਕੋਵੈੱਲ, ਸੰਤੋਖ ਸਿੰਘ ਚੇਅਰਮੈਨ, ਚੇਅਰਮੈਨ ਜਾਫ਼ਰ ਅਲੀ ਮਾਰਕੀਟ ਕਮੇਟੀ ਮਲੇਰਕੋਟਲਾ, ਚਰਨਜੀਤ ਸਿੰਘ ਚੀਮਾ, ਅਸਲਮ ਭੱਟੀ ਬਲਾਕ ਪ੍ਰਧਾਨ, ਮਿੳਂੂਸੀਪਲ ਕਮੇਟੀ ਦੇ ਪ੍ਰਧਾਨ ਬੀਬੀ ਅਖਤਰੀ ਖਾਤੂਨ ਦੇ ਪਤੀ ਮੁ. ਹਨੀਫ਼, ਨੂਰਦੀਨ ਐਮ.ਸੀ., ਮੁਨਸ਼ੀ ਫਰੂਕ ਐਮ.ਸੀ., ਅਜੇ ਮੁਨਸ਼ੀ, ਅਸਗਰੀ ਬੀਬੀ, ਐਮ.ਸੀ. ਅਜਹਰ ਮੁਨੀਮ, ਗੁਰਪ੍ਰੀਤ ਸਿੰਘ ਵਾਲੀਆ, ਇਮਤਿਆਜ ਅਲੀ ਬਾਬੂ,ਜਾਸਰ ਅਰਫ਼ਾਤ,ਯਾਸੀਨ, ਅਨਵਰ ਕਾਲਾ, ਅਨਵਰ ਕਾਲਾ, ਮੁਹੰਮਦ ਹਨੀਫ਼, ਰਜਿੰਦਰ ਕੁਮਾਰ, ਬਲਜੀਤ ਸਿੰਘ, ਮੁਹੰਮਦ ਬੱਗਾ ਸਮੇਤ ਵਿਭਾਗ ਦੇ ਕਰਮਚਾਰੀ ਤੇ ਪਾਰਟੀ ਦੇ ਆਗੂ ਹਾਜ਼ਰ ਸਨ।
ਪਿਛਲੀ ਖ਼ਬਰ ਥਾਣਾ ਮੁਖੀ ਸਦਰ ਅਹਿਮਦਗੜ੍ਹ ’ਤੇ ਲਗਾਏ ਪੱਖਪਾਤ ਕਰਨ ਦੇ ਦੋਸ਼ ਅਗਲੀ ਖ਼ਬਰ ਸੀਵਰੇਜ ਦੇ ਪਾਣੀ ਦਾ ਨਿਕਾਸ ਨਾ ਹੋਣ ਅਤੇ ਪੀਣ ਵਾਲਾ ਸਾਫ ਪਾਣੀ ਨਾ ਮਿਲਣ ਦੇ ਰੋਸ ਵਜੋਂ ਸੁੰਦਰ ਬਸਤੀ ਦੇ ਵਸਨੀਕਾਂ ਨੇ ਕੀ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।