11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-06-2026

ਸਾਹਿਤ ਸਭਾ ਧੂਰੀ ਵਲੋਂ ਕਵੀ ਦਰਬਾਰ ਕਰਵਾਇਆ

ਅਜੀਤ ਡੈਸਕ 30-06-2026
ਧੂਰੀ, 29 ਜੂਨ (ਲਖਵੀਰ ਸਿੰਘ ਧਾਂਦਰਾ) - ਖਾਲਸਾ ਸੀ: ਸੈੰ: ਸ: ਧੂਰੀ ਦੇ ‘ਸਾਹਿਤ ਸਦਨ’ ਵਿਖੇ ਅੱਜ ਕਵੀ ਦਰਬਾਰ ਕਰਵਾਇਆ ਗਿਆ ਤੇ ਜਗਦੇਵ ਸ਼ਰਮਾ ਦੇ ਨਾਵਲ ਦੀ ਘੁੰਡ ਚੁਕਾਈ ਹੋਈ। ਪ੍ਰਧਾਨਗੀ ਮੰਡਲ ਵਿੱਚ ਪਵਨ ਹਰਚੰਦਪੁਰੀ ਪ੍ਰ: ਕੇ: ਪੰ: ਲੇਖਕ ਸਭਾ ਸੇਖੋਂ, ਕਰਮ ਸਿੰਘ ਜ਼ਖਮੀ ਪ੍ਰ: ਮਾਲਵਾ ਲੇਖਕ ਸਭਾ ਸੰਗਰੂਰ ਤੇ ਸੁਰਿੰਦਰ ਸ਼ਰਮਾ ਨਾਗਰਾ ਪ੍ਰ: ਸਾਹਿਤ ਸਭਾ ਧੂਰੀ ਵਿਰਾਜਮਾਨ ਹੋਏ। ਕਵੀ ਦਰਬਾਰ ਦੀ ਸ਼ੁਰੂਆਤ ਵਿੱਚ ਨਾਗਰਾ ਨੇ ਆਏ ਸਾਰੇ ਲੇਖਕ ਸਹਿਬਾਨ ਨੂੰ ਜੀ ਆਇਂਆ ਆਖਿਆ ਤੇ ਗੁਰਮੀਤ ਸੋਹੀ ਦੀ ਗਜ਼ਲ ਨਾਲ ਕਵੀ ਦਰਬਾਰ ਸ਼ੁਰੂ ਹੋਇਆ। ਉਸ ਤੋਂ ਬਾਅਦ ਰਜਿੰਦਰ ਰਾਜਨ, ਸੁਖਵਿੰਦਰ ਲੋਟੇ,ਚਰਨਜੀਤ ਕੈਂਥ, ਜਸਵੰਤ ਜੋਸ਼, ਮਾ: ਰਾਮ ਸਰੂਪ, ਕਰਮਜੀਤ ਸਿੰਘ, ਸੁਰਜੀਤ ਮੌਜੀ, ਪਵਨ ਹੋਸ਼ੀ, ਗੁਰਮੁੱਖ ਸਿੰਘ, ਸ਼ੇਰ ਸਿੰਘ ਬੇਨੜਾ, ਸਰਬਜੀਤ ਸੰਗਰੂਰਵੀ, ਸੁਖਦੇਵ ਪੇਂਟਰ, ਜਗਦੇਵ ਸ਼ਰਮਾ, ਰਾਮ ਲਾਲ, ਗੁਰਦੀਪ ਕੈਂਥ ,ਮਨਜੀਤ ਬਖਸ਼ੀ,ਡਾ:ਹਰਪਾਲ ਭੜੀ,ਸੰਤ ਸਿੰਘ ਬੀਲ੍ਹਾ, ਜਸਦੇਵ ਸਿੰਘ ਪ੍ਰਧਾਨ ਪੈਂਸ਼ਨ ਯੁਨੀਅਨ, ਰਤਨ ਭੰਡਾਰੀ ਪੱਤਰਕਾਰ, ਮੁਖਤਿਆਰ ਅਲਾਲ, ਵਿਜਯ ਸੋਫਤ, ਬਲਜੀਤ ਬਾਂਸਲ , ਡਾ: ਰਾਕੇਸ਼ ਸ਼ਰਮਾ ਤੇ ਕੁਲਜੀਤ ਧਵਨ ਨੇ ਅਪਣੀਆਂ ਰਚਨਾਵਾਂ ਪੇਸ਼ ਕੀਤੀਆਂ। ਕਵੀ ਦਰਬਾਰ ਦੇ ਦੌਰਾਨ ਨਾਵਲ ‘ਇੱਕ ਸਦੀ ਦੀ ਮੌਤ’ ਲੋਕ ਅਰਪਣ ਕੀਤਾ ਗਿਆ। ਨਾਗਰਾ ਨੇ ਨਾਵਲ ਤੇ ਅਪਣੇ ਵਿਚਾਰ ਪ੍ਰਗਟ ਕਰਦੇ ਹੋਏ ਕਿਹਾ ਕਿ ਜਗਦੇਵ ਸ਼ਰਮਾ ਨੇ ਬਹੁਤ ਹੀ ਔਖੀ ਵਿਧਾ ਨੂੰ ਹੱਥ ਪਾਕੇ ਹਿੰਮਤ ਦਿਖਾਈ। ਮਾਲਵੇ ਦੇ ਤਕਰੀਬਨ ਸੌ ਸਾਲ ਦੇ ਇਤਿਹਾਸ ਨੂੰ ਚਿਤਰਦਿਆਂ ਬਹੁਤ ਵਧੀਆ ਨਾਵਲ ਲਿਖਿਆ। ਕੁੱਝ ਤਕਨੀਕੀ ਕਮੀਆਂ ਦੇ ਬਾਵਜੂਦ ਨਾਵਲ ਵਧੀਆ ਹੋ ਨਿੱਬੜਿਆ। ਪਵਨ ਹਰਚੰਦਪੁਰੀ ਨੇ ਵੀ ਨਾਵਲ ਦੀ ਪ੍ਰਸ਼ੰਸਾ ਕੀਤੀ ਤੇ ਇਸ ਪਹਿਲ ਤੇ ਜਗਦੇਵ ਸ਼ਰਮਾ ਨੂੰ ਵਧਾਈ ਦਿੱਤੀ। ਸਭਾ ਵਲੋਂ ਸ਼ਾਲ ਤੇ ਬੁੱਕ ਦੇ ਕੇ ਜਗਦੇਵ ਸ਼ਰਮਾ ਨੂੰ ਸਨਮਾਨਿਤ ਕੀਤਾ।ਸਭਾ ਦੀ ਇਸ ਕਾਰਵਾਈ ਲਈ ਜਗਦੇਵ ਸ਼ਰਮਾ ਨੇ ਸਭ ਦਾ ਧੰਨਵਾਦ ਕੀਤਾ। ਅੰਤ ਵਿੱਚ ਪਿੰ: ਸੰਤ ਸਿੰਘ ਬੀਹਲਾ ਨੇ ਐਨੀ ਗਰਮੀ ਦੇ ਬਾਵਜੂਦ ਆਏ ਸਾਰੇ ਲੇਖਕਾਂ ਦਾ ਧੰਨਵਾਦ ਕੀਤਾ।
ਪਿਛਲੀ ਖ਼ਬਰ ਗੋਬਿੰਦਗੜ੍ਹ ਜੇਜੀਆਂ ਬਣੇਗਾ ਨਸ਼ਾ-ਮੁਕਤ ਪਿੰਡ- ਨਸ਼ਾ ਤਸਕਰਾਂ ਖ਼ਿਲਾਫ਼ ਪੰਚਾਇਤ ਨੇ ਲਿਆ ਇਤਿਹਾਸਕ ਫ਼ੈਸਲਾ ਅਗਲੀ ਖ਼ਬਰ ਮਾਲੇਰਕੋਟਲਾ ਵਿਖੇ.ਡੀ.ਆਈ.ਜੀ. ਕੁਲਦੀਪ ਸਿੰਘ ਚਾਹਲ ਦੀ ਅਗਵਾਈ ਹੇਠ “ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਤਹਿਤ ਵਿਸ਼ੇਸ਼ ਕਾਸ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।