26-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-07-2026

ਲੈਂਡ ਪੂਲਿੰਗ ਪਾਲਿਸੀ ਕਿਸਾਨਾਂ ਦੇ ਹਿਤਾਂ ਉੱਤੇ ਸਿੱਧਾ ਡਾਕਾ-ਪ੍ਰਿੰ. ਮੰਜੂਲਾ ਸ਼ਰਮਾ

ਅਜੀਤ ਡੈਸਕ 09-07-2026
ਸੰਗਰੂਰ, 8 ਜੁਲਾਈ (ਅਮਨਦੀਪ ਸਿੰਘ ਬਿੱਟਾ) – ਮਹਿਲਾ ਅਕਾਲੀ ਆਗੂ ਪ੍ਰਿੰਸੀਪਲ ਮੰਜੂਲਾ ਸ਼ਰਮਾ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਲਿਆਂਦੀ ਜਾ ਰਹੀ ਨਵੀਂ ਲੈਂਡ ਪੂਲਿੰਗ ਪਾਲਿਸੀ ਕਿਸਾਨ ਭਰਾਵਾਂ ਦੀ ਮਹਿੰਗੀਆਂ ਜਮੀਨਾਂ ਉੱਤੇ ਇੱਕ ਵੱਡਾ ਡਾਕਾ ਮਾਰਨ ਦੀ ਤਿਆਰੀ ਹੈ। ਉਨ੍ਹਾਂ ਕਿਹਾ ਕਿ ਆਪ ਸਰਕਾਰ ਸਸਤੀ ਭਾਅ ਦੀ ਜਮੀਨ ਇਸ ਪਾਲਿਸੀ ਦੀ ਆੜ੍ਹ ਹੇਠ ਖਰੀਦ ਕੇ ਕਲੋਨਾਈਜਰਾਂ ਨੂੰ ਸੌਂਪਣ ਜਾ ਰਹੀ ਹੈ ਅਤੇ ਉਹ ਕਲੋਨਾਈਜਰ ਮਹਿੰਗੇ ਭਾਅ ਉੱਤੇ ਪਲਾਟਾਂ ਦੀ ਖਰੀਦ ਫਰੋਖਤ ਕਰ ਕੇ ਦੋਵੇਂ ਹੱਥੀ ਪੰਜਾਬ ਨੂੰ ਲੁੱਟਣ ਦੀ ਤਾਕ ਵਿਚ ਹਨ। ਮੰਜੂਲਾ ਸ਼ਰਮਾ ਨੇ ਕਿਹਾ ਕਿ ਅਸਲ ਵਿਚ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਦਿੱਲੀ ਵਿਚ ਬੈਠੇ ਥਨਾਢ ਸਰਮਾਏਦਾਰਾਂ ਨੂੰ ਪੰਜਾਬ ਲੁੱਟਣ ਦੀ ਖੁੱਲ੍ਹੀ ਖੇਡ ਖੇਡਣ ਦੀ ਯੋਜਨਾ ਉੱਤੇ ਹੀ ਕੰਮ ਕਰ ਰਹੇ ਹਨ। ਪਹਿਲਾ ਖਨੌਰੀ, ਸ਼ੰਭੂ ਵਿਖੇ ਕਿਸਾਨਾਂ ਦੀ ਕੁੱਟਮਾਰ ਅਤੇ ਉਨ੍ਹਾਂ ਦੇ ਸਮਾਨ ਦੀ ਲੁੱਟ ਨੇ ਆਪ ਸਰਕਾਰ ਦੇ ਕਿਸਾਨ ਵਿਰੋਧੀ ਚਿਹਰੇ ਨੂੰ ਬੇਨਕਾਬ ਕਰ ਦਿੱਤਾ ਸੀ। ਹੁਣ ਲੈਂਡ ਪੂਲਿੰਗ ਪਾਲਿਸ ਰਾਹੀਂ ਕਿਸਾਨਾਂ ਨੂੰ ਉਜਾੜਣ ਦੇ ਮਨਸੂਬੇ ਆਪ ਸਰਕਾਰ ਘੜ ਰਹੀ ਹੈ ਪਰ ਸ੍ਰੋਮਣੀ ਅਕਾਲੀ ਦਲ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਆਪ ਸਰਕਾਰ ਦੇ ਇਰਾਦਿਆਂ ਨੂੰ ਕਾਮਯਾਬ ਨਹੀਂ ਹੋਣ ਦੇਵੇਗਾ।
ਪਿਛਲੀ ਖ਼ਬਰ ਸਫ਼ਾਈ ਸੇਵਕਾਂ ਨੇ ਅਣਮਿੱਥੇ ਸਮੇਂ ਲਈ ਹੜਤਾਲ ਕਰ ਕੇ ਨਾਅਰੇਬਾਜ਼ੀ ਕੀਤੀ ਅਗਲੀ ਖ਼ਬਰ ਧਰਨੇ ’ਤੇ ਬੈਠੇ ਸਫ਼ਾਈ ਸੇਵਕਾਂ ਨੂੰ ਕਾਂਗਰਸੀ ਆਗੂਆਂ ਅਤੇ ਕੌਂਸਲਰਾਂ ਦਿੱਤੀ ਹਮਾਇਤ, ਕੀਤੀ ਨਾਅਰੇਬਾਜ਼ੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।