03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-07-2026

ਪੰਥਕ ਕੌਸਲ ਦੀ ਚੇਅਰਪਰਸਨ ਬੀਬੀ ਸਤਵੰਤ ਕੌਰ ਦੀ ਦਿਸ਼ਾ ਨਿਰਦੇਸ਼ ਅਨੁਸਾਰ ਜਲਦ ਹੀ ਪੰਥਕ ਏਕਤਾ ਦੇ ਸਾਰਥਕ ਨਤੀਜੇ ਨਿਕਲਣਗੇ:- ਜਥੇਦਾਰ ਝੂੰਦਾਂ

11-07-2026
ਅਮਰਗੜ੍ਹ,10 ਜੁਲਾਈ (ਜਤਿੰਦਰ ਮੰਨਵੀ) - ਜਥੇਦਾਰ ਇਕਬਾਲ ਸਿੰਘ ਝੂੰਦਾਂ ਸਾਬਕਾ ਵਿਧਾਇਕ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ 6 ਜੁਲਾਈ ਨੂੰ ਜੋ ਪੰਥਕ ਕੌਂਸਲ ਦੀ ਚੇਅਰਪਰਸਨ ਬੀਬੀ ਸਤਵੰਤ ਕੌਰ ਦੀ ਅਗਵਾਈ ‘ਚ ਵਿਸਾਲ ਪੰਥਕ ਇਕੱਤਰਤਾ( ਰੇਰੂ ਸਾਹਿਬ ਸਾਹਨੇਵਾਲ) ਵਿਖੇ ਪੰਥਕ ਏਕਤਾ ਲਈ ਕੀਤੀ ਗਈ ਸੀ ਉਸਦੇ ਫ਼ੈਸਲਿਆਂ ਅਨੁਸਾਰ ਜੋ ਡਿਊਟੀਆਂ ਪੰਥਕ ਏਕਤਾ ਲਈ ਲਗਾਈਆਂ ਗਈਆਂ ਸਨ ਉਸਦੇ ਤਹਿਤ 7 ਅਤੇ 8 ਜੁਲਾਈ ਨੂੰ ਜਥੇਦਾਰ ਸੰਤਾ ਸਿੰਘ ਉਮੇਦਪੁਰੀ ਸਮੇਤ ਆਗੂਆਂ ਨੂੰ ਨਾਲ ਲੈ ਕੇ ਸੰਤ ਸਮਾਜ ਦੇ ਮੁਖੀ ਅਤੇ ਮਹਾਨ ਪੰਥਕ ਸ਼ਖਸੀਅਤ ਬਾਬਾ ਸਰਬਜੋਤ ਸਿੰਘ ਬੇਦੀ ਤੋ ਆਸ਼ੀਰਵਾਦ ਪ੍ਰਾਪਤ ਕੀਤਾ ਗਿਆ ਅਤੇ ਬਾਬਾ ਸੇਵਾ ਸਿੰਘ ਰਾਮਪੁਰ ਖੇੜੇ ਵਾਲੇ ਜੋ ਵਿਦੇਸ਼ ‘ਚ ਹਨ ਉਹਨਾਂ ਨਾਲ ਵੀ ਲੰਬੀ ਗੱਲਬਾਤ ਕਰਕੇ ਉਹਨਾਂ ਦੀ ਸਹਿਮਤੀ ਹਾਸਿਲ ਕੀਤੀ ਤੇ ਇਸੇ ਤਰ੍ਹਾਂ ਅਕਾਲੀ ਵਾਰਿਸ ਪੰਜਾਬ ਦੇ ਪ੍ਰਧਾਨ ਬਾਪੂ ਤਰਸੇਮ ਸਿੰਘ ਅਤੇ ਵਾਰਿਸ਼ ਪੰਜਾਬ ਦੀ ਪੂਰੀ ਲੀਡਰਸ਼ਿਪ ਨਾਲ ਉਹਨਾਂ ਦੇ ਗ੍ਰਹਿ ਵਿਖੇ ਮੁਲਾਕਾਤ ਕਰਕੇ ਪੰਥਕ ਏਕਤਾ ਸਬੰਧੀ ਲੰਬੀਆ ਵਿਚਾਰਾਂ ਕੀਤੀਆਂ ਤੇ ਸਾਰੀਆਂ ਹੀ ਸ਼ਖਸੀਅਤਾਂ ਨੇ ਇਸ ਪੰਥਕ ਏਕਤਾ ਸਬੰਧੀ ਹਾਂ ਪੱਖੀ ਹੁੰਗਾਰਾ ਭਰਿਆ ਅਤੇ ਇਸ ਨੂੰ ਸਮੇਂ ਦੀ ਲੋੜ ਦੱਸਿਆ। ਝੂੰਦਾਂ ਨੇ ਆਖਿਆ ਕਿ ਗੁਰੂ ਮਹਾਰਾਜ ਦੇ ਆਸ਼ੀਰਵਾਦ ਨਾਲ ਜਲਦ ਹੀ ਪੰਥਕ ਏਕਤਾ ਦੇ ਸਾਰਥਕ ਨਤੀਜੇ ਨਜ਼ਰ ਆਉਣਗੇ।
ਪਿਛਲੀ ਖ਼ਬਰ ਮਸਲਾ ਹੱਲ ਨਾ ਹੋਣ ਦੀ ਸੂਰਤ ਵਿੱਚ ਭੁੱਖ ਹੜਤਾਲ ’ਤੇ ਬੈਠਣ ਲਈ ਮਜਬੂਰ ਹੋਣਗੇ ਵਕੀਲ ਅਗਲੀ ਖ਼ਬਰ ਪੰਜਾਬ ਸਰਕਾਰ ਨੇ ਆਪਣਾ ਆਖ਼ਰੀ ਵਾਅਦਾ ਵੀ ਕੀਤਾ ਪੂਰਾ-ਚੇਅਰਮੈਨ ਜਾਫ਼ਰ ਅਲੀ ਭੈਣੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।