03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-07-2026

ਛੁੱਟੀਆਂ ਦੌਰਾਨ ਕੰਮ ਕਰਨ ਵਾਲੇ ਕਰਮਚਾਰੀਆਂ ਨੂੰ ਦਿੱਤੀ ਜਾਵੇ ਦੋ ਦਿਨਾਂ ਦੀ ਏਵਜ ਛੁੱਟੀ

ਅਜੀਤ ਡੈਸਕ 13-07-2026
ਸੰਗਰੂਰ, 12 ਜੁਲਾਈ (ਧੀਰਜ ਪਸ਼ੌਰੀਆ) - ਮੁੱਖ ਚੋਣ ਅਫਸਰ ਪੰਜਾਬ ਵੱਲੋ ਵਿਸ਼ੇਸ਼ ਸੰਖੇਪ ਸੋਧ ਮੁਹਿੰਮ ਤਹਿਤ ਪੰਜਾਬ ਦੇ ਵੱਖ ਵੱਖ ਸਰਕਾਰੀ ਤੇ ਨੀਮ ਸਰਕਾਰੀ ਅਦਾਰਿਆ ਦੇ ਕਰਚਮਾਰੀਆ ਨੂੰ ਦੋ ਗਜਟਿਡ ਛੁੱਟੀਆ 11 ਅਤੇ 12 ਜੁਲਾਈ ਨੂੰ ਡਿਉਟੀ ਤੇ ਹਾਜ਼ਰ ਹੋਣ ਦੇ ਹੁਕਮ ਦਿੱਤੇ ਹਨ। ਵਿਸ਼ੇਸ਼ ਤੌਰ ਤੇ ਮਾਲ ਅਤੇ ਸਿਖਿਆ ਵਿਭਾਗ ਦੇ ਕਰਮਚਾਰੀਆ ਨੂੰ ਡਿਉਟੀ ਤੇ ਹਾਜਰ ਹੋਣ ਦੇ ਹੁਕਮ ਸਬੰਧਿਤ ਮਹਿਕਮਿਆ ਰਾਹੀ ਦਿੱਤੇ ਗਏ ਹਨ।ਸੀਨੀਅਰ ਟਰੇਡ ਯੂਨੀਅਨ ਆਗੂ ਪਾਲੀ ਰਾਮ ਬਾਂਸਲ ਨੇ ਕਰਮਚਾਰੀਆ ਨੂੰ ਉਨ੍ਹਾ ਦੀਆ ਹੱਕੀ ਛੁੱਟੀਆ ਤੋਂ ਵਾਂਝਾ ਰੱਖਣ ਦੀ ਸਖਤ ਨਿਖੇਦੀ ਕੀਤੀ ਹੈ ।ਉਨ੍ਹਾ ਕਿਹਾ ਕਰਮਚਾਰੀਆ ਨੂੰ ਛੁੱਟੀਆ ਦੌਰਾਨ ਵੀ ਹਾਜ਼ਰ ਰਹਿਣ ਦੇ ਹੁਕਮ ਉਸ ਸਮੇ ਦਿੱਤੇ ਗਏ ਜਦੋ ਉਹ ਛੁੱਟੀਆ ਦੇ ਮੱਦੇਨਜ਼ਰ ਅਪਣਾ ਪਰਿਵਾਰਿਕ, ਸਮਾਜਿਕ, ਧਾਰਮਿਕ ਪ੍ਰੋਗਰਾਮ ਨਿਸਚਿਤ ਕਰ ਚੁੱਕੇ ਸਨ।ਉਨ੍ਹਾ ਕਿਹਾ ਕਿ ਜੇ ਇਹ ਹੁਕਮ ਬਹੁਤ ਹੀ ਜਰੂਰੀ ਸਨ ਤਾਂ ਇਨ੍ਹਾ ਨੂੰ ਸਬੰਧਿਤ ਕਰਮਚਾਰੀਆ ਨੂੰ ਸਮਾ ਰਹਿੰਦੇ ਕਿਉ ਨਹੀ ਭੇਜਿਆ ਗਿਆ? ਉਨ੍ਹਾ ਮੰਗ ਕੀਤੀ ਕਿ ਇਨ੍ਹਾ ਛੁੱਟੀਆ ਦੌਰਾਨ ਕੰਮ ਕਰਣ ਵਾਲੇ ਕਰਮਚਾਰੀਆ ਨੰਈ ਨਿਯਮਾ ਮੁਤਾਬਿਕ 2 ਦਿਨਾ ਦੀ ਏਵਜ ਛੁੱਟੀ ਦਿੱਤੀ ਜਾਵੇ।
ਪਿਛਲੀ ਖ਼ਬਰ ਸਰਕਾਰ ਜੀ ਇੱਕ ਨਜ਼ਰ ਏਧਰ ਵੀ... ਮਾਮਲਾ ‘ਅੰਮ੍ਰਿਤ’ ਯੋਜਨਾ ਤਹਿਤ ਪਾਣੀ ਵਾਲੀਆਂ ਪਾਈਪਾਂ ਪਾਉਣ ਸਮੇਂ ਸੀਵਰੇਜ ਦੀਆਂ ਪਾਈ... ਅਗਲੀ ਖ਼ਬਰ ਇੱਕ ਕਿੱਲੋ ਅਫੀਮ ਸਮੇਤ ਨਸ਼ਾ ਤਸਕਰ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।