08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-07-2026

ਬਿਜਲੀ ਸਪਲਾਈ ਠੱਪ ਹੋਣ ਤੋਂ ਖਫਾ ਲੋਕਾਂ ਨੇ ਰੋਡ ਜਾਮ ਕਰਕੇ ਲਗਾਇਆ ਰੋਸ ਧਰਨਾ

ਅਜੀਤ ਡੈਸਕ 27-07-2026
ਮੂਣਕ, 26 ਵਰਿੰਦਰ (ਵਰਿੰਦਰ ਭਾਰਦਵਾਜ/ਕੇਵਲ ਸਿੰਗਲਾ)-ਬੀਤੀ ਰਾਤ ਬਿਜਲੀ ਗਰਿੱਡ ਬੰਗਾਂ ਦੇ ਕੁੱਝ ਪਿੰਡਾਂ ਦੀ ਬਿਜਲੀ ਸਪਲਾਈ ਬਿਲਕੁਲ ਠੱਪ ਹੋਣ ਤੋਂ ਦੁਖੀ ਪਿੰਡ ਡੂਡੀਆ, ਰਾਜਲਹੇੜੀ, ਸ਼ੇਰਗੜ ਸ਼ੀਹਾਂ ਸਿੰਘ ਵਾਲਾ ਅਤੇ ਬੁਸਾਹਿਰਾ ਪਿੰਡਾਂ ਨੇ ਜ਼ਬਰਦਸਤ ਰੋਸ ਪ੍ਰਦਰਸ਼ਨ ਕੀਤਾ ਪਾਤੜਾਂ ਮੂਣਕ, ਜਾਖਲ ਵਾਲਾ ਰੋੜ ਜਾਮ ਕਰਕੇ ਪੰਜਾਬ ਸਰਕਾਰ ਅਤੇ ਬਿਜਲੀ ਵਿਭਾਗ ਵਿਰੁੱਧ ਨਾਅਰੇਬਾਜ਼ੀ ਕੀਤੀ। ਰਾਤ 9 ਵਜੇ ਤੋਂ 12 ਵਜੇ ਤੱਕ ਚੱਲੇ ਇਸ ਧਰਨੇ ਦੌਰਾਨ ਰੋਡ ਤੇ ਦੋਵੇਂ ਸਾਈਡ ਵਾਹਨਾਂ ਦੀਆਂ ਲੰਮੀਆਂ ਕਤਾਰਾਂ ਲੱਗ ਗਈਆਂ ਫਿਰ ਪ੍ਰਸ਼ਾਸਨ ਹਰਕਤ ਵਿੱਚ ਆਇਆ ਮੌਕੇ ਪਰ ਡੀਐਸਪੀ ਮੂਣਕ ਰਜੇਸ਼ ਸਨੇਹੀ ਆਪਣੇ ਨਾਲ ਐਸਐਚਓ ਮੂਣਕ ਵਿਨੋਦ ਕੁਮਾਰ, ਐਸਐਚਓ ਖਨੋਰੀ ਗੁਰਮੀਤ ਸਿੰਘ ਅਤੇ ਐਸਐਚਓ ਲਹਿਰਾਗਾਗਾ ਦੀ ਪੁਲਿਸ ਫੋਰਸ ਸਮੇਤ ਪਹੁੰਚੇ। ਬਿਜਲੀ ਬੋਰਡ ਦੇ ਐਸਡੀਓ, ਜੇਈ ਤੇ ਹੋਰ ਸਟਾਫ ਨੇ ਆ ਕੇ ਬਿਜਲੀ ਗਰਿੱਡ ਬੰਗਾ ਤੋਂ ਫਲਤ ਹੋਏ ਪਿੰਡਾਂ ਦੀ ਬਿਜਲੀ ਸਪਲਾਈ ਬਹਾਲ ਕਰਵਾਈ ਜਿਸ ਨਾਲ ਲੋਕਾਂ ਨੂੰ ਸੁਖ ਦਾ ਸਾਹ ਮਿਲਿਆ। ਇਸ ਮੌਕੇ ਪਿੰਡਾਂ ਦੇ ਲੋਕਾਂ ਤੋਂ ਇਲਾਵਾ ਇਲਾਕੇ ਦੇ ਧਰਮ ਪ੍ਰਚਾਰਕ ਬਾਬਾ ਜਸਵੀਰ ਸਿੰਘ ਡੂਡੀਆ, ਬੀਜੇਪੀ ਦੇ ਸੈਣੀ ਬਿਰਾਦਰੀ ਦੇ ਪ੍ਰਧਾਨ ਧਰਮਾ ਸਿੰਘ ਸੈਣੀ ਡੂਡੀਆ, ਬਿੱਲਾ ਸਿੰਘ ਬੁਸਾਹਿਰਾ, ਅਕਾਲੀ ਦਲ ਬਾਦਲ ਦੇ ਗੁਰਵਿੰਦਰ ਸਿੰਘ ਸੇਰਗੜ ਆਦਿ ਨੇ ਕਿਹਾ ਕਿ ਛੋਟੇ ਛੋਟੇ ਬੱਚਿਆਂ ਦਾ ਮੱਛਰਾਂ ਵਿੱਚ ਬੁਰਾ ਹਾਲ ਸੀ ਇਸ ਮਜਬੂਰੀ ਵਿੱਚ ਲੋਕਾਂ ਨੂੰ ਰੋੜ ਜਾਮ ਕਰਨਾ ਪਿਆ ਇਸ ਦੌਰਾਨ ਪਿੰਡਾਂ ਦੇ ਲੋਕਾਂ ਨੇ ਡਟ ਕੇ ਸਾਥ ਦਿੱਤਾ।
ਪਿਛਲੀ ਖ਼ਬਰ ਨਵਇੰਦਰਪ੍ਰੀਤ ਸਿੰਘ ਲੌਂਗੋਵਾਲ ਸੀਨੀਅਰ ਮੀਤ ਪ੍ਰਧਾਨ ਨਿਯੁਕਤ ਅਗਲੀ ਖ਼ਬਰ ਹਜ਼ਰਤ ਹਲੀਮਾ ਹਸਪਤਾਲ ’ਚ ਪਰਵਾਜ਼ ਵੈੱਲਫੇਅਰ ਸੁਸਾਇਟੀ ਵੱਲੋਂ ਕਮਿਊਨਿਟੀ ਲਾਇਬ੍ਰੇਰੀ ਦੀ ਸ਼ੁਰੂਆਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।