09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-07-2026

ਸੀ.ਬੀ.ਐੱਸ ਸਕੂਲ ਦੀ ਗੁਰਨੂਰ ਕੌਰ ਨੇ ਜ਼ੋਨਲ ਸਕੇਟਿੰਗ ਮੁਕਾਬਲੇ ਵਿੱਚ ਜਿੱਤਿਆ ਪਹਿਲਾ ਸਥਾਨ

ਅਜੀਤ ਡੈਸਕ 28-07-2026
ਦਿੜ੍ਹਬਾ ਮੰਡੀ, 27 ਜੁਲਾਈ (ਜਸਵੀਰ ਸਿੰਘ ਔਜਲਾ) - ਸਕੂਲ ਖੇਡਾਂ ਦੇ ਲਗਾਤਾਰ ਚੱਲ ਰਹੇ ਮੁਕਾਬਲਿਆਂ ਦੌਰਾਨ ਜੋਨ ਪੱਧਰੀ ਸਕੇਟਿੰਗ ਖੇਡਾਂ ਵਿੱਚ ਐਸ.ਬੀ.ਐਸ ਸਕੂਲ ਮੋੜਾਂ ਦੀ ਹੋਣਹਾਰ ਖਿਡਾਰਨ ਗਰਨੂਰ ਕੌਰ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਅੰਡਰ 17 ਵਰਗ ਵਿੱਚ ਪਹਿਲਾ ਸਥਾਨ ਹਾਸਿਲ ਕਰਕੇ ਸਕੂਲ ਅਤੇ ਆਪਣੇ ਮਾਪਿਆਂ ਦਾ ਨਾਂ ਰੌਸ਼ਨ ਕੀਤਾ ।ਐਸ.ਬੀ.ਐਸ ਸਕੂਲ ਮੌੜਾ ਦੇ ਪ੍ਰਬੰਧਕਾਂ, ਅਧਿਆਪਕਾਂ ਅਤੇ ਖੇਡ ਕੋਚਾਂ ਵੱਲੋਂ ਗਰਨੂਰ ਕੌਰ ਨੂੰ ਇਸ ਪ੍ਰਾਪਤੀ ਦੀ ਵਧਾਈ ਦਿੱਤੀ ਗਈ। ਸਕੂਲ ਪ੍ਰਿੰਸੀਪਲ ਭੁਪਿੰਦਰ ਕੌਰ ਨੇ ਗਰਨੂਰ ਕੌਰ ਦੀ ਹੌਸਲਾ ਅਫ਼ਜ਼ਾਈ ਕਰਦਿਆਂ ਕਿਹਾ ਕਿ ਇਹ ਜਿੱਤ ਸਖਤ ਮਿਹਨਤ ਅਤੇ ਲਗਨ ਦਾ ਨਤੀਜਾ ਹੈ ।ਸਕੂਲ ਵੱਲੋਂ ਗਰਨੂਰ ਕੌਰ ਨੂੰ ਉਸ ਦੀ ਖਾਸ ਪ੍ਰਾਪਤੀ ਲਈ ਤੌਰ ਤੇ ਸਨਮਾਨਿਤ ਵੀ ਕੀਤਾ ਗਿਆ।
ਪਿਛਲੀ ਖ਼ਬਰ ਅਤਿ-ਆਧੁਨਿਕ ਸਹੂਲਤਾਂ ਨਾਲ ਲੈਸ ਜੀ. ਐਮ. ਮਲਟੀਸਪੈਸ਼ਲਿਟੀ ਹਸਪਤਾਲ ਸੁਨਾਮ ਅਗਲੀ ਖ਼ਬਰ ਮਾਲੇਰਕੋਟਲਾ ਵਿਖੇ ਬੀ.ਐੱਲ.ਓਜ਼. ਨੇ ਡੀ.ਸੀ. ਦਫ਼ਤਰ ਘੇਰਿਆ, ਲਗਾਇਆ ਧਰਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।