02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-08-2026

ਸ਼ਹੀਦ ਊਧਮ ਸਿੰਘ ਦਾ 87ਵਾਂ ਸ਼ਹੀਦੀ ਦਿਹਾੜਾ ਸਫਾਈ ਸੇਵਕਾਂ ਦੀ ਹੜਤਾਲ ਵਿਚ ਮਨਾਇਆ

ਲਹਿਰਾਗਾਗਾ, 1 ਅਗਸਤ (ਅਸ਼ੋਕ ਗਰਗ): ਸ਼ਹੀਦ ਊਧਮ ਸਿੰਘ ਦਾ 87ਵਾਂ ਸ਼ਹੀਦੀ ਦਿਹਾੜਾ ਲਹਿਰਾਗਾਗਾ ਦੀਆਂ ਸਮੂਹ ਜਨਤਕ ਅਤੇ ਕਿਸਾਨ ਜਥੇਬੰਦੀਆਂ ਵੱਲੋਂ ਸਫਾਈ ਸੇਵਕ ਯੂਨੀਅਨ ਦੀ 24ਵੇਂ ਦਿਨ ਚੱਲ ਰਹੀ ਹੜਤਾਲ ਵਿੱਚ ਸ਼ਾਮਿਲ ਹੋ ਕੇ ਸ਼ਰਧਾ ਅਤੇ ਸਤਿਕਾਰ ਨਾਲ ਮਨਾਇਆ ਗਿਆ। ਇਸ ਮੌਕੇ ਸ਼ਹੀਦ ਊਧਮ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਉਨ੍ਹਾਂ ਦੀ ਲਾਸਾਨੀ ਕੁਰਬਾਨੀ ਨੂੰ ਯਾਦ ਕੀਤਾ ਗਿਆ ਅਤੇ ਸਫਾਈ ਸੇਵਕਾਂ ਦੇ ਚੱਲ ਰਹੇ ਸੰਘਰਸ਼ ਦਾ ਭਰਪੂਰ ਸਮਰਥਨ ਕੀਤਾ ਗਿਆ।

ਅਜੀਤ ਡੈਸਕ 02-08-2026
ਲਹਿਰਾਗਾਗਾ, 1 ਅਗਸਤ (ਅਸ਼ੋਕ ਗਰਗ): ਸ਼ਹੀਦ ਊਧਮ ਸਿੰਘ ਦਾ 87ਵਾਂ ਸ਼ਹੀਦੀ ਦਿਹਾੜਾ ਲਹਿਰਾਗਾਗਾ ਦੀਆਂ ਸਮੂਹ ਜਨਤਕ ਅਤੇ ਕਿਸਾਨ ਜਥੇਬੰਦੀਆਂ ਵੱਲੋਂ ਸਫਾਈ ਸੇਵਕ ਯੂਨੀਅਨ ਦੀ 24ਵੇਂ ਦਿਨ ਚੱਲ ਰਹੀ ਹੜਤਾਲ ਵਿੱਚ ਸ਼ਾਮਿਲ ਹੋ ਕੇ ਸ਼ਰਧਾ ਅਤੇ ਸਤਿਕਾਰ ਨਾਲ ਮਨਾਇਆ ਗਿਆ। ਇਸ ਮੌਕੇ ਸ਼ਹੀਦ ਊਧਮ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਉਨ੍ਹਾਂ ਦੀ ਲਾਸਾਨੀ ਕੁਰਬਾਨੀ ਨੂੰ ਯਾਦ ਕੀਤਾ ਗਿਆ ਅਤੇ ਸਫਾਈ ਸੇਵਕਾਂ ਦੇ ਚੱਲ ਰਹੇ ਸੰਘਰਸ਼ ਦਾ ਭਰਪੂਰ ਸਮਰਥਨ ਕੀਤਾ ਗਿਆ। ਬੁਲਾਰਿਆਂ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਸ਼ਹੀਦ ਊਧਮ ਸਿੰਘ ਨੂੰ ਕੌਮੀ ਸ਼ਹੀਦ ਦਾ ਦਰਜਾ ਦਿੱਤਾ ਜਾਵੇ। ਇਸ ਮੌਕੇ ਜਮਹੂਰੀ ਅਧਿਕਾਰ ਸਭਾ ਦੇ ਜ਼ਿਲ੍ਹਾ ਪ੍ਰਧਾਨ ਜਗਜੀਤ ਸਿੰਘ ਭਟਾਲ, ਮਹਿੰਦਰ ਸਿੰਘ ਖੋਖਰ (ਖੇਤੀਬਾੜੀ ਤੇ ਕਿਸਾਨ ਵਿਕਾਸ ਫਰੰਟ), ਬਿੱਕਰ ਸਿੰਘ ਹਥੋਆ (ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ), ਬਿੱਲੂ ਸਿੰਘ ਸੰਗਤਪੁਰਾ (ਕਿਸਾਨ ਯੂਨੀਅਨ ਰਾਜੇਵਾਲ), ਸਰਬਜੀਤ ਸ਼ਰਮਾ (ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ), ਗੁਰਚਰਨ ਸਿੰਘ (ਪੈਨਸ਼ਨਰ ਐਸੋਸੀਏਸ਼ਨ), ਡਾ. ਜਗਦੀਸ਼ ਪਾਪੜਾ, ਸੁਖਜਿੰਦਰ ਸਿੰਘ ਲਾਲੀ (ਲੋਕ ਚੇਤਨਾ ਮੰਚ), ਕਿਸਾਨ ਆਗੂ ਗੁਰੀ ਚਹਿਲ, ਸੁਖਦੇਵ ਸਿੰਘ ਚੰਗਾਲੀਵਾਲਾ, ਬਾਵਾ ਸਿੰਘ, ਗੁਰਪਿਆਰ ਸਿੰਘ, ਗੁਰਤੇਜ ਭਟਾਲ ਅਤੇ ਸਫਾਈ ਸੇਵਕ ਯੂਨੀਅਨ ਦੇ ਪ੍ਰਧਾਨ ਸੁਖਵਿੰਦਰ ਸਿੰਘ ਤੇ ਨਰੇਸ਼ ਕੁਮਾਰ ਨੇ ਸੰਬੋਧਨ ਕੀਤਾ।
ਪਿਛਲੀ ਖ਼ਬਰ ਬਜਰੰਗਬਲੀ ਬਾਕਸਿੰਗ ਅਕੈਡਮੀ ਟੋਹਾਣਾ ਦੇ ਮੁੱਕੇਬਾਜ਼ਾਂ ਨੇ 15 ਸੋਨ ਤਗਮੇ ਜਿੱਤੇ ਹੁਣ ਰਾਜ ਪੱਧਰ ’ਤੇ ਕਰਨਗੇ ਫਤਿਹਾਬਾਦ ਦ... ਅਗਲੀ ਖ਼ਬਰ ਮਨਦੀਪ ਸਿੰਘ ਮਾਣਕਵਾਲ ਨੇ ਸੁਖਬੀਰ ਬਾਦਲ ਨਾਲ ਕੀਤੀ ਮੁਲਾਕਾਤ, ਹਲਕੇ ਦੇ ਮੌਜੂਦਾ ਹਾਲਾਤ ਤੋਂ ਕਰਵਾਇਆ ਜਾਣੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।