02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-08-2026

ਬਜਰੰਗਬਲੀ ਬਾਕਸਿੰਗ ਅਕੈਡਮੀ ਟੋਹਾਣਾ ਦੇ ਮੁੱਕੇਬਾਜ਼ਾਂ ਨੇ 15 ਸੋਨ ਤਗਮੇ ਜਿੱਤੇ ਹੁਣ ਰਾਜ ਪੱਧਰ ’ਤੇ ਕਰਨਗੇ ਫਤਿਹਾਬਾਦ ਦੀ ਨੁਮਾਇੰਦਗੀ

ਟੋਹਾਣਾ, 1 ਅਗਸਤ (ਮਨਜੀਤ ਸਿੰਘ) – ਬਜਰੰਗਬਲੀ ਬਾਕਸਿੰਗ ਅਕੈਡਮੀ ਟੋਹਾਣਾ ਦੇ ਮੁੱਕੇਬਾਜ਼ਾਂ ਨੇ ਸਕੂਲੀ ਜ਼ਿਲ੍ਹਾ ਪੱਧਰੀ ਅੰਡਰ-14, ਅੰਡਰ-17 ਅਤੇ ਅੰਡਰ-19 ਬਾਕਸਿੰਗ ਚੈਂਪੀਅਨਸ਼ਿਪ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕੁੱਲ 15 ਸੋਨ ਤਗਮੇ ਜਿੱਤ ਕੇ ਅਕੈਡਮੀ, ਆਪਣੇ ਮਾਪਿਆਂ ਅਤੇ ਟੋਹਾਣਾ ਸ਼ਹਿਰ ਦਾ ਨਾਂ ਰੌਸ਼ਨ ਕੀਤਾ ਹੈ। ਅਕੈਡਮੀ ਦੇ ਸੰਚਾਲਕ ਵਿਨੈ ਵਰਮਾ ਅਤੇ ਬਾਕਸਿੰਗ ਕੋਚ ਮਹੇਸ਼ ਕੁਮਾਰ ਡਾਂਗਰਾ ਨੇ ਦੱਸਿਆ ਕਿ ਇਹ ਸਾਰੇ ਜੇਤੂ ਮੁੱਕੇਬਾਜ਼ ਹੁਣ ਹਰਿਆਣਾ ਦੀ ਅੰਡਰ-14, ਅੰਡਰ-17 ਅਤੇ ਅੰਡਰ-19 ਸਕੂਲ ਰਾਜ ਪੱਧਰੀ ਬਾਕਸਿੰਗ ਚੈਂਪੀਅਨਸ਼ਿਪ ਵਿੱਚ ਫਤਿਹਾਬਾਦ ਜ਼ਿਲ੍ਹੇ ਦੀ ਨੁਮਾਇੰਦਗੀ ਕਰਨਗੇ।

ਅਜੀਤ ਡੈਸਕ 02-08-2026
ਟੋਹਾਣਾ, 1 ਅਗਸਤ (ਮਨਜੀਤ ਸਿੰਘ) – ਬਜਰੰਗਬਲੀ ਬਾਕਸਿੰਗ ਅਕੈਡਮੀ ਟੋਹਾਣਾ ਦੇ ਮੁੱਕੇਬਾਜ਼ਾਂ ਨੇ ਸਕੂਲੀ ਜ਼ਿਲ੍ਹਾ ਪੱਧਰੀ ਅੰਡਰ-14, ਅੰਡਰ-17 ਅਤੇ ਅੰਡਰ-19 ਬਾਕਸਿੰਗ ਚੈਂਪੀਅਨਸ਼ਿਪ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕੁੱਲ 15 ਸੋਨ ਤਗਮੇ ਜਿੱਤ ਕੇ ਅਕੈਡਮੀ, ਆਪਣੇ ਮਾਪਿਆਂ ਅਤੇ ਟੋਹਾਣਾ ਸ਼ਹਿਰ ਦਾ ਨਾਂ ਰੌਸ਼ਨ ਕੀਤਾ ਹੈ। ਅਕੈਡਮੀ ਦੇ ਸੰਚਾਲਕ ਵਿਨੈ ਵਰਮਾ ਅਤੇ ਬਾਕਸਿੰਗ ਕੋਚ ਮਹੇਸ਼ ਕੁਮਾਰ ਡਾਂਗਰਾ ਨੇ ਦੱਸਿਆ ਕਿ ਇਹ ਸਾਰੇ ਜੇਤੂ ਮੁੱਕੇਬਾਜ਼ ਹੁਣ ਹਰਿਆਣਾ ਦੀ ਅੰਡਰ-14, ਅੰਡਰ-17 ਅਤੇ ਅੰਡਰ-19 ਸਕੂਲ ਰਾਜ ਪੱਧਰੀ ਬਾਕਸਿੰਗ ਚੈਂਪੀਅਨਸ਼ਿਪ ਵਿੱਚ ਫਤਿਹਾਬਾਦ ਜ਼ਿਲ੍ਹੇ ਦੀ ਨੁਮਾਇੰਦਗੀ ਕਰਨਗੇ। ਜੇਤੂ ਖਿਡਾਰੀਆਂ ਵਿੱਚ ਅੰਡਰ-14 ਅਤੇ ਅੰਡਰ-17 ਵਰਗ ਵਿੱਚ ਸਹਿਜਵੀਰ (30 ਕਿਲੋ), ਅਕਸ਼ (32 ਕਿਲੋ), ਮਨਪ੍ਰੀਤ (38 ਕਿਲੋ), ਲਕਸ਼ (40 ਕਿਲੋ), ਸਚਿਨ ਕੁਮਾਰ (48 ਕਿਲੋ), ਗੁਰਪ੍ਰੀਤ (50 ਕਿਲੋ), ਮਨਦੀਪ (60 ਕਿਲੋ) ਅਤੇ ਅਭਿਜੋਤ (66 ਕਿਲੋ) ਨੇ ਸੋਨ ਤਗਮੇ ਜਿੱਤੇ। ਅੰਡਰ-19 ਵਰਗ ਵਿੱਚ ਧੈਰਿਆ (48 ਕਿਲੋ), ਸਮੀਰ (81 ਕਿਲੋ) ਅਤੇ ਕ੍ਰਿਸ਼ਨਾ (92+ ਕਿਲੋ) ਨੇ ਪਹਿਲਾ ਸਥਾਨ ਹਾਸਲ ਕੀਤਾ। ਲੜਕੀਆਂ ਦੇ ਵਰਗ ਵਿੱਚ ਕਿਰਨਪ੍ਰੀਤ (44 ਕਿਲੋ), ਹਰਪ੍ਰੀਤ (48 ਕਿਲੋ), ਮਾਨਵੀ (50 ਕਿਲੋ) ਅਤੇ ਵੰਦਨਾ (57 ਕਿਲੋ) ਨੇ ਆਪਣੇ-ਆਪਣੇ ਭਾਰ ਵਰਗ ਵਿੱਚ ਸੋਨ ਤਗਮੇ ਜਿੱਤ ਕੇ ਰਾਜ ਪੱਧਰੀ ਮੁਕਾਬਲਿਆਂ ਲਈ ਕੁਆਲੀਫਾਈ ਕੀਤਾ। ਖਿਡਾਰੀਆਂ ਨੇ ਆਪਣੀ ਇਸ ਕਾਮਯਾਬੀ ਦਾ ਸਿਹਰਾ ਆਪਣੇ ਕੋਚ ਮਹੇਸ਼ ਕੁਮਾਰ ਡਾਂਗਰਾ ਨੂੰ ਦਿੱਤਾ। ਜਿੱਤ ਦੀ ਖੁਸ਼ੀ ਵਿੱਚ ਅਕੈਡਮੀ ਵਿੱਚ ਖਿਡਾਰੀਆਂ ਦਾ ਮਿਠਾਈ ਖਵਾ ਕੇ ਸਨਮਾਨ ਕੀਤਾ ਗਿਆ। ਇਸ ਮੌਕੇ ਬਜਰੰਗ ਮਾਡਲ ਸਕੂਲ ਦੀ ਪ੍ਰਿੰਸੀਪਲ ਅੰਜੂ ਵਰਮਾ, ਟੋਹਾਣਾ ਦੀ ਬਾਕਸਿੰਗ ਦੇ ਪਿਤਾਮਾ ਡਾ. ਰਣਧੀਰ ਸਿੰਘ, ਸਾਬਕਾ ਬਾਕਸਿੰਗ ਕੋਚ ਅਤੇ ਸਕੱਤਰ ਰਨਬੀਰ ਸਿੰਘ, ਕੋਚ ਮਹੇਸ਼ ਕੁਮਾਰ ਡਾਂਗਰਾ, ਜਰਨੈਲ ਗਿੱਲ (ਸਮੈਣ), ਰਿਤੁਰੰਗਾ (ਸਮੈਣ), ਵੀਰੇਂਦਰ ਗਿੱਲ (ਗਜੂਵਾਲਾ), ਰਾਹੁਲ ਡਾਂਗਰਾ ਅਤੇ ਸਤਿਆਵਾਨ (ਟੋਹਾਣਾ) ਸਮੇਤ ਹੋਰ ਹਾਜ਼ਰ ਸ਼ਖਸੀਅਤਾਂ ਨੇ ਜੇਤੂ ਖਿਡਾਰੀਆਂ ਨੂੰ ਵਧਾਈ ਦਿੰਦਿਆਂ ਰਾਜ ਪੱਧਰੀ ਮੁਕਾਬਲਿਆਂ ਲਈ ਸ਼ੁਭਕਾਮਨਾਵਾਂ ਦਿੱਤੀਆਂ।
ਪਿਛਲੀ ਖ਼ਬਰ ਸਾਨੂੰ ਚਿੰਤਾ ਛੱਡ ਕੇ ਧਿਆਨ ਨੂੰ ਅਪਣਾਉਣਾ ਚਾਹੀਦਾ ਹੈ - ਸਾਧਵੀ ਸਿਆਲ ਮਹਾਰਾਜ ਅਗਲੀ ਖ਼ਬਰ ਸ਼ਹੀਦ ਊਧਮ ਸਿੰਘ ਦਾ 87ਵਾਂ ਸ਼ਹੀਦੀ ਦਿਹਾੜਾ ਸਫਾਈ ਸੇਵਕਾਂ ਦੀ ਹੜਤਾਲ ਵਿਚ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।