13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-08-2026

ਫੱਲੇਵਾਲ ਸਕੂਲ ਵਿਚ ਮਨਾਈਆਂ ਤੀਆਂ ਤੀਜ ਦੀਆਂ

ਅਹਿਮਦਗੜ੍ਹ, 12 ਅਗਸਤ (ਸੁਖਜੀਤ ਸਿੰਘ ਖੇੜਾ) - ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਵਿਖੇ ਸਾਉਣ ਮਹੀਨੇ ਨੂੰ ਮੱਦੇਨਜ਼ਰ ਰੱਖਦੇ ਹੋਏ ਸਕੂਲ ਵਿਚ ਤੀਆਂ ਦਾ ਤਿਉਹਾਰ ਮਨਾਇਆ ਗਿਆ। ਇਸ ਮੌਕੇ ਵਿਦਿਆਰਥਣਾਂ ਨੇ ਉਤਸ਼ਾਹ ਨਾਲ ਭਾਗ ਲੈਂਦਿਆਂ ਗਿੱਧਾ ਪਾਇਆ ਤੇ ਮਹਿੰਦੀ ਲਗਾਉਣ ਦੀ ਪ੍ਰਤੀਯੋਗਤਾ ਵਿੱਚ ਵੀ ਹਿੱਸਾ ਲਿਆ।

ਅਜੀਤ ਡੈਸਕ 13-08-2026
ਅਹਿਮਦਗੜ੍ਹ, 12 ਅਗਸਤ (ਸੁਖਜੀਤ ਸਿੰਘ ਖੇੜਾ) - ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਵਿਖੇ ਸਾਉਣ ਮਹੀਨੇ ਨੂੰ ਮੱਦੇਨਜ਼ਰ ਰੱਖਦੇ ਹੋਏ ਸਕੂਲ ਵਿਚ ਤੀਆਂ ਦਾ ਤਿਉਹਾਰ ਮਨਾਇਆ ਗਿਆ। ਇਸ ਮੌਕੇ ਵਿਦਿਆਰਥਣਾਂ ਨੇ ਉਤਸ਼ਾਹ ਨਾਲ ਭਾਗ ਲੈਂਦਿਆਂ ਗਿੱਧਾ ਪਾਇਆ ਤੇ ਮਹਿੰਦੀ ਲਗਾਉਣ ਦੀ ਪ੍ਰਤੀਯੋਗਤਾ ਵਿੱਚ ਵੀ ਹਿੱਸਾ ਲਿਆ। ਪ੍ਰੋਗਰਾਮ ਦੇ ਸ਼ੁਰੂ ਵਿੱਚ ਸਾਵਣ ਮਹੀਨੇ ਅਤੇ ਤੀਆਂ ਦੇ ਤਿਉਹਾਰ ਦੀ ਪੰਜਾਬੀ ਸਭਿਆਚਾਰ ਵਿੱਚ ਮਹੱਤਤਾ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ ਗਈ। ਵਿਦਿਆਰਥਣਾਂ ਨਾਲ ਅਧਿਆਪਕਾਂ ਨੇ ਵੀ ਗਿੱਧੇ ਵਿੱਚ ਵੱਧ ਚੜ੍ਹ ਕੇ ਹਿੱਸਾ ਲਿਆ ਨਾਲ ਹੀ ਵੱਖ-ਵੱਖ ਤਰ੍ਹਾਂ ਦੇ ਮੁਕਾਬਲੇ ਕਰਵਾਏ ਗਏ ਜਿਸ ਵਿੱਚ ਪੰਜਾਬੀ ਸਭਿਆਚਾਰ ਨਾਲ ਸਬੰਧਿਤ ਸਵਾਲ ਕੀਤੇ ਗਏ। ਜਿਸ ਵਿੱਚ ਬਾਰ੍ਹਵੀਂ ਸਾਇੰਸ ਕਲਾਸ ਦੀ ਵਿਦਿਆਰਥਣ ਨਵਨੀਤ ਕੌਰ ਨੇ ‘ਮਿਸ ਤੀਜ’ ਦਾ ਅਵਾਰਡ ਜਿੱਤਿਆ ਨਾਲ ਹੀ ‘ਸੁਨੱਖੀ ਮੁਟਿਆਰ’ ਦਾ ਖ਼ਿਤਾਬ ਅੱਠਵੀਂ ਕਲਾਸ ਦੀ ਮਨਜੋਤ ਕੌਰ ਨੇ ਜਿੱਤਿਆ ਅਤੇ ‘ਪਹਿਰੇਦਾਰ ਵਿਰਸੇ ਦੀ’ ਦਾ ਖ਼ਿਤਾਬ ਛੇਵੀਂ ਜਮਾਤ ਦੀ ਵਿਦਿਆਰਥਣ ਜਸ਼ਨਵੀਰ ਕੌਰ ਨੇ ਆਪਣੇ ਨਾਮ ਕੀਤਾ। ਇਸੇ ਤਰ੍ਹਾਂ ਗੁਰਨੂਰ ਕੌਰ ਅੱਠਵੀਂ ਕਲਾਸ ‘ਮਜਾਜਣ’, ਅਸ਼ਮੀਨ ਕੌਰ ਅੱਠਵੀਂ ਕਲਾਸ ਨੇ ‘ਅੜਬ ਮੁਟਿਆਰ’ ਅਤੇ ਪ੍ਰਨੀਤ ਕੌਰ ਦਸਵੀਂ ਕਲਾਸ ਨੇ ‘ਨਖਰੋ ਜੱਟੀ’ ਦਾ ਖ਼ਿਤਾਬ ਆਪਣੇ ਨਾਮ ਕੀਤਾ। ਤੀਆਂ ਦੇ ਪ੍ਰੋਗਰਾਮ ਵਿਚ ਮੈਡਮ ਨਵਨੀਤ ਕੌਰ ਨੀਤੂ ਇੰਗਲੈਂਡ ਮੁੱਖ ਮਹਿਮਾਨ ਦੇ ਤੌਰ ਤੇ ਪਹੁੰਚੇ ਅਤੇ ਉਨ੍ਹਾਂ ਦੇ ਨਾਲ ਕਮਲਜੀਤ ਕੌਰ ਪਟਿਆਲਾ, ਸਿਮਰਨਪ੍ਰੀਤ ਕੌਰ ਪਟਿਆਲਾ ਨੇ ਵੀ ਉਚੇਚੇ ਤੌਰ ਤੇ ਹਾਜ਼ਰੀ ਲਗਵਾਈ। ਮੁੱਖ ਮਹਿਮਾਨ ਨੇ ਵਿਦਿਆਰਥਣਾਂ ਨਾਲ ਮਿਲ ਕੇ ਗਿੱਧੇ ਦਾ ਖੂਬ ਰੰਗ ਬੰਨਿ੍ਹਆ। ਉਨ੍ਹਾਂ ਕਿਹਾ ਕਿ ਸਾਉਣ ਦਾ ਮਹੀਨਾ ਪੰਜਾਬੀ ਸਭਿਆਚਾਰ ਵਿੱਚ ਇੱਕ ਖ਼ਾਸ ਮਹੱਤਵ ਰੱਖਦਾ ਹੈ ਖ਼ਾਸ ਕਰ ਕੇ ਕੁੜੀਆਂ ਲਈ ਇਹ ਮਹੀਨਾ ਲੰਮੀਆਂ ਉਡੀਕਾਂ ਮਗਰੋਂ ਮਸਾਂ ਹੀ ਆਉਂਦਾ ਹੈ। ਇੰਨੀ ਦਿਨੀਂ ਕੁੜੀਆਂ ਮਹਿੰਦੀ ਲਗਵਾਉਂਦੀਆਂ ਹਨ, ਪੀਂਘਾਂ ਝੂਟਦੀਆਂ ਹਨ ਅਤੇ ਆਪਣੇ ਮਨ ਦੇ ਸਾਰੇ ਚਾਅ ਖੁੱਲ ਕੇ ਪੂਰੇ ਕਰਦੀਆਂ ਹਨ। ਗੁਰੂ ਹਰਕ੍ਰਿਸ਼ਨ ਸਕੂਲ ਦੀ ਮੈਨੇਜਮੈਂਟ ਦੇ ਪ੍ਰਧਾਨ ਸੁਖਦੇਵ ਸਿੰਘ ਵਾਲੀਆ, ਟਰੱਸਟੀ ਮੈਡਮ ਸਰਬਜੀਤ ਕੌਰ, ਡਾਇਰੈਕਟਰ ਗੁਰਮਤਪਾਲ ਸਿੰਘ ਵਾਲੀਆ , ਟਰੱਸਟੀ ਮੈਡਮ ਰਮਨਪ੍ਰੀਤ ਕੌਰ ਵਾਲੀਆ ਅਤੇ ਸਕੂਲ ਦੇ ਪ੍ਰਿੰਸੀਪਲ ਦਲਜੀਤ ਕੌਰ ਔਲਖ ਨੇ ਵਿਦਿਆਰਥਣਾਂ ਦੀ ਖ਼ੁਸ਼ੀ ਵਿੱਚ ਸ਼ਾਮਿਲ ਹੁੰਦਿਆਂ ਉਨ੍ਹਾਂ ਨੂੰ ਅਸ਼ੀਰਵਾਦ ਦਿੱਤਾ ਤੇ ਨਾਲ ਹੀ ਉਨ੍ਹਾਂ ਦੀ ਹੌਸਲਾ ਅਫਜ਼ਾਈ ਕਰਦਿਆਂ ਕਿਹਾ ਕੇ ਤੁਸੀ ਆਪਣੀ ਜ਼ਿੰਦਗੀ ਵਿਚ ਕਾਮਯਾਬ ਹੋ ਕੇ ਆਪਣੇ ਸਕੂਲ ਤੇ ਮਾਪਿਆ ਂ ਦਾ ਨਾਂ ਰੌਸ਼ਨ ਕਰੋ।
ਪਿਛਲੀ ਖ਼ਬਰ ਘਰੋਂ ਲਾਪਤਾ ਬਜ਼ੁਰਗ ਦੀ ਨਹਿਰ ’ਚੋਂ ਲਾਸ਼ ਮਿਲੀ ਅਗਲੀ ਖ਼ਬਰ ਕੁਠਾਲਾ ਵਿਖੇ ਤੀਆਂ ਦਾ ਮੇਲਾ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।