04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2026

ਭਾਈ ਗੁਰਇਕਪ੍ਰੀਤ ਸਿੰਘ ਗੰਡਾ ਸਿੰਘ ਵਾਲਾ ਦੀ ਯਾਦ ’ਚ ਲਗਵਾਈ ਤਿਰਵੈਣੀ ’ਚੋਂ ਰੂਹ ਦਿਸੇਗੀ

ਸ਼ੇਰਪੁਰ, 3 ਸਤੰਬਰ (ਦਰਸ਼ਨ ਸਿੰਘ ਖੇੜੀ)- ਅਨੇਕਾਂ ਇਨਸਾਨ ਦੁਨੀਆਂ ‘ਚ ਆਉਂਦੇ ਨੇ ਅਤੇ ਦੁਨੀਆਂ ‘ਚੋਂ ਚਲੇ ਜਾਂਦੇ ਨੇ ਪਰੰਤੂ ਕੁਝ ਟਾਵੀਆਂ ਤੇ ਵਿਰਲੀਆਂ ਰੂਹਾਂ ਚਲੇ ਜਾਣ ਤੋਂ ਬਾਅਦ ਵੀ ਲੋਕਾਂ ਦੇ ਮਨ ਮੰਦਰ ’ਚ ਅਹਿਮ ਥਾਂ ਬਣਾ ਜਾਂਦੀਆਂ ਹਨ । ਉਨ੍ਹਾਂ ਰੂਹਾਂ ’ਚੋਂ ਇਕ ਸਨ ਉੱਘੇ ਸਿੱਖ ਵਿਦਵਾਨ ਭਾਈ ਗੁਰਇਕਪਰੀਤ ਸਿੰਘ ਗੰਡਾ ਸਿੰਘ ਵਾਲਾ ।

ਅਜੀਤ ਡੈਸਕ 04-09-2026
ਸ਼ੇਰਪੁਰ, 3 ਸਤੰਬਰ (ਦਰਸ਼ਨ ਸਿੰਘ ਖੇੜੀ)- ਅਨੇਕਾਂ ਇਨਸਾਨ ਦੁਨੀਆਂ ‘ਚ ਆਉਂਦੇ ਨੇ ਅਤੇ ਦੁਨੀਆਂ ‘ਚੋਂ ਚਲੇ ਜਾਂਦੇ ਨੇ ਪਰੰਤੂ ਕੁਝ ਟਾਵੀਆਂ ਤੇ ਵਿਰਲੀਆਂ ਰੂਹਾਂ ਚਲੇ ਜਾਣ ਤੋਂ ਬਾਅਦ ਵੀ ਲੋਕਾਂ ਦੇ ਮਨ ਮੰਦਰ ’ਚ ਅਹਿਮ ਥਾਂ ਬਣਾ ਜਾਂਦੀਆਂ ਹਨ । ਉਨ੍ਹਾਂ ਰੂਹਾਂ ’ਚੋਂ ਇਕ ਸਨ ਉੱਘੇ ਸਿੱਖ ਵਿਦਵਾਨ ਭਾਈ ਗੁਰਇਕਪਰੀਤ ਸਿੰਘ ਗੰਡਾ ਸਿੰਘ ਵਾਲਾ । ਉਨ੍ਹਾਂ ਦੀ ਯਾਦ ਨੂੰ ਸਦੀਵੀ ਤਾਜ਼ਾ ਰੱਖਣ ਲਈ ਸੰਗਤਾਂ ਵਲੋਂ ਤਿਰਵੈਣੀ ਪੌਂਦੇ ਲਗਾਏ ਗਏ । ਸਮਾਗਮ ਸਮੇਂ ਬੋਲਦਿਆਂ ਉੱਘੀ ਧਾਰਮਿਕ ਸ਼ਖਸੀਅਤ ਉਨ੍ਹਾਂ ਦੇ ਦਾਦਾ ਸੰਤ ਹਾਕਮ ਸਿੰਘ ਗੰਡਾ ਸਿੰਘ ਵਾਲਾ ਨੇ ਕਿਹਾ ਕਿ ਕਾਰੋਬਾਰੀ ਘਾਟੇ ਤਾਂ ਇਨਸਾਨ ਪੂਰੇ ਕਰ ਸਕਦਾ, ਜ਼ਿੰਦਗੀ ’ਚੋਂ ਗਏ ਇਨਸਾਨਾਂ ਦੇ ਘਾਟੇ ਪੂਰੇ ਨਹੀਂ ਹੁੰਦੇ । ਸੰਤ ਜੀ ਨੇ ਅੱਗੇ ਕਿਹਾ ਕਿ ਸੰਗਤਾਂ ਵਲੋਂ ਲਗਾਈ ਗਈ ਤਿਰਵੈਣੀ ਵਿਚੋਂ ਸਦਾ ਹੀ ਉਸ ਵਲੋਂ ਵੱਡੀਆਂ ਸਟੇਜਾਂ ’ਤੇ ਬੋਲੇ ਗਏ ਸ਼ਬਦਾਂ ਦੀ ਸੁਗੰਧ ਮਹਿਕਦੀ ਰਹੇਗੀ ਅਤੇ ਕੋਲੋਂ ਦੀ ਵਿਚਰਣ ਵਾਲਿਆਂ ਨੂੰ ਸਕੂਨ ਦੇਵੇਗੀ । ਉਨ੍ਹਾਂ ਕਿਹਾ ਕਿ ਗੁਰਇਕਪ੍ਰੀਤ ਸਿੰਘ ਸਿੱਖ ਕੌਮ ਦਾ ਅਨਮੋਲ ਸਰਮਾਇਆ ਸੀ । ਉਸਨੇ ਛੋਟੀ ਉਮਰ ਵਿਚ ਜੋ ਧਾਰਮਿਕ ਅਤੇ ਇਤਿਹਾਸਕ ਲੈਕਚਰਾਂ ਰਾਹੀਂ ਸੰਗਤਾਂ ਨੂੰ ਅਮਰੀਕਾ ਤੇ ਕੈਨੇਡਾ ਵਿਚ ਬਹੁਤ ਹੀ ਪ੍ਰਭਾਵਿਤ ਕੀਤਾ। ਇਸ ਮੌਕੇ ਧਾਰਮਿਕ ਸ਼ਖ਼ਸੀਅਤ ਸੰਤ ਬਾਬਾ ਹਾਕਮ ਸਿੰਘ ਗੰਡਾ ਸਿੰਘ ਵਾਲਾ, ਗੁਰਪ੍ਰੀਤ ਸਿੰਘ (ਯੂ.ਐਸ.ਏ) ਗੰਡਾ ਸਿੰਘ ਵਾਲਾ, ਡਾਕਟਰ ਇੰਦਰਜੀਤ ਕੌਰ, ਬੇਟੀ ਇੱਕਮਨਪ੍ਰੀਤ ਕੌਰ (ਯੂਐਸਏ), ਸਰਪੰਚ ਗੁਰਜੰਟ ਸਿੰਘ ਪ੍ਰਧਾਨ,ਜਥੇਦਾਰ ਲਾਭ ਸਿੰਘ ਗੰਡੇਵਾਲ, ਗੁਰਮੇਲ ਸਿੰਘ ਚੀਮਾ, ਹਰਪਾਲ ਸਿੰਘ ਪੋਪੀ ਫੋਜ਼ੀ, ਉੱਘੇ ਕਾਰੋਬਾਰੀ ਕੁਲਦੀਪ ਸਿੰਘ ਗੋਰਾ, ਹਰਬੰਸ ਸਿੰਘ ਹੰਸਾਂ ਪੰਚ, ਨੌਜਵਾਨ ਆਗੂ ਸੁਖਵੰਤ ਸਿੰਘ ਗੰਡੇਵਾਲ, ਹਾਕਮ ਸਿੰਘ ਕੰਨਗੋ, ਮਹਿਤਾਬ ਸਿੰਘ ਗੰਡੇਵਾਲ, ਪੰਚ ਹਾਕਮ ਸਿੰਘ, ਮਹੰਤ ਕੇਵਲ ਕ੍ਰਿਸ਼ਨ ਹੰਢਿਆਇਆ ਆਦਿ ਆਗੂ ਮੌਜੂਦ ਸਨ।
ਪਿਛਲੀ ਖ਼ਬਰ ਵਿਧਾਇਕਾ ਭਰਾਜ ਨੇ 1.21 ਕਰੋੜ ਦੇ ਸੜਕ ਵਿਕਾਸ ਕਾਰਜਾਂ ਦੀ ਕਰਵਾਈ ਸ਼ੁਰੂਆਤ ਅਗਲੀ ਖ਼ਬਰ ਮੁਲਾਜ਼ਮ ਤੇ ਪੈਨਸ਼ਨਰ ਕਰਨਗੇ 13 ਨੂੰ ਕੈਬਨਿਟ ਮੰਤਰੀ ਅਰੋੜਾ ਦੀ ਰਿਹਾਇਸ਼ ਦਾ ਘਿਰਾਓ 8 ਸਤੰਬਰ ਨੂੰ ਮਨਿਸਟਰੀਅਲ ਸਟਾਫ ਵ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।