01-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-10-2026

‘ਕਿਵੇਂ ਪੜ੍ਹੀਏ ਕਿਤਾਬਾਂ’ ਵਿਸ਼ੇ ’ਤੇ ਪ੍ਰੇਰਨਾਦਾਇਕ ਪ੍ਰੋਗਰਾਮ ਕਰਵਾਇਆ

ਲਹਿਰਾਗਾਗਾ, 30 ਸਤੰਬਰ (ਅਸ਼ੋਕ ਗਰਗ)- ਭੂਟਾਲ ਕਲਾਂ ਸੀਨੀਅਰ ਸੈਕੰਡਰੀ ਸਕੂਲ ਅਤੇ ਖੰਡੇਬਾਦ ਹਾਈ ਸਕੂਲ ਲਹਿਰਾਗਾਗਾ ਵਿਖੇ ‘ਕਿਵੇਂ ਪੜ੍ਹੀਏ ਕਿਤਾਬਾਂ’ ਵਿਸ਼ੇ ’ਤੇ ਪ੍ਰੇਰਨਾਦਾਇਕ ਪ੍ਰੋਗਰਾਮ ਕਰਵਾਇਆ ਗਿਆ। ਇਸ ਮੌਕੇ ਬਲਜਿੰਦਰ ਨਸਰਾਲੀ ਨੂੰ ਵਿਸ਼ੇਸ਼ ਮਹਿਮਾਨ ਵਜੋਂ ਵਿਦਿਆਰਥੀਆਂ ਦੇ ਰੂਬਰੂ ਕਰਵਾਇਆ ਗਿਆ ।

ਅਜੀਤ ਡੈਸਕ 01-10-2026
ਲਹਿਰਾਗਾਗਾ, 30 ਸਤੰਬਰ (ਅਸ਼ੋਕ ਗਰਗ)- ਭੂਟਾਲ ਕਲਾਂ ਸੀਨੀਅਰ ਸੈਕੰਡਰੀ ਸਕੂਲ ਅਤੇ ਖੰਡੇਬਾਦ ਹਾਈ ਸਕੂਲ ਲਹਿਰਾਗਾਗਾ ਵਿਖੇ ‘ਕਿਵੇਂ ਪੜ੍ਹੀਏ ਕਿਤਾਬਾਂ’ ਵਿਸ਼ੇ ’ਤੇ ਪ੍ਰੇਰਨਾਦਾਇਕ ਪ੍ਰੋਗਰਾਮ ਕਰਵਾਇਆ ਗਿਆ। ਇਸ ਮੌਕੇ ਬਲਜਿੰਦਰ ਨਸਰਾਲੀ ਨੂੰ ਵਿਸ਼ੇਸ਼ ਮਹਿਮਾਨ ਵਜੋਂ ਵਿਦਿਆਰਥੀਆਂ ਦੇ ਰੂਬਰੂ ਕਰਵਾਇਆ ਗਿਆ । ਸਕੂਲ ਪ੍ਰਬੰਧਕਾਂ ਅਤੇ ਸਮੂਹ ਸਟਾਫ ਵਲੋਂ ਕਰਵਾਏ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਪ੍ਰਬੰਧਕਾਂ ਦਾ ਧੰਨਵਾਦ ਕੀਤਾ ਗਿਆ । ਇਸ ਮੌਕੇ ਬਲਜਿੰਦਰ ਨਸਰਾਲੀ ਨੇ ਬੜੇ ਸਰਲ, ਰੌਚਕ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਵਿਦਿਆਰਥੀਆਂ ਨਾਲ ਵਿਚਾਰ ਸਾਂਝੇ ਕਰਦਿਆਂ ਉਨ੍ਹਾਂ ਨੂੰ ਕਿਤਾਬਾਂ ਨਾਲ ਜੁੜਨ, ਨਿਯਮਿਤ ਪੜ੍ਹਨ ਦੀ ਰੁਚੀ ਪੈਦਾ ਕਰਨ ਅਤੇ ਕਿਤਾਬਾਂ ਤੋਂ ਪ੍ਰਾਪਤ ਗਿਆਨ ਨੂੰ ਆਪਣੇ ਜੀਵਨ ਵਿੱਚ ਅਮਲ ਵਿੱਚ ਲਿਆਉਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਹਾਜ਼ਰ ਇਕ ਵਿਅਕਤੀ ਨੇ ਆਪਣੇ ਭਾਵ ਸਾਂਝੇ ਕਰਦਿਆਂ ਕਿਹਾ ਕਿ ਆਪਣੇ ਗੁਰੂ ਬਲਜਿੰਦਰ ਨਸਰਾਲੀ ਦੇ ਸਾਹਮਣੇ ਇਸ ਪ੍ਰੋਗਰਾਮ ’ਚ ਸ਼ਾਮਿਲ ਹੋਣ ਦਾ ਮੌਕਾ ਮਿਲਣਾ ਉਸ ਲਈ ਬੇਹੱਦ ਖਾਸ ਪਲ ਹੈ । ਉਨ੍ਹਾਂ ਕਿਹਾ ਕਿ ਨਸਰਾਲੀ ਵਿਦਿਆਰਥੀਆਂ ਨਾਲ ਉਸੇ ਸਹਿਜ ਅਤੇ ਪ੍ਰਭਾਵਸ਼ਾਲੀ ਅੰਦਾਜ਼ ’ਚ ਵਿਚਾਰ ਸਾਂਝੇ ਕਰਦਿਆਂ ਵੇਖ ਕੇ ਕਾਲਜ ਦੇ ਦਿਨਾਂ ਦੀਆਂ ਯਾਦਾਂ ਤਾਜ਼ਾ ਹੋ ਗਈਆਂ। ਇਸ ਮੌਕੇ ਅਰੁਨ ਸਰ, ਸੁਖਜਿੰਦਰ ਸਿੰਘ, ਅਧਿਆਪਕਾ ਪਾਲ ਕੌਰ ਸਮੇਤ ਸਕੂਲ ਦੇ ਸਮੂਹ ਸਟਾਫ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ। ਸਕੂਲ ਦੇ ਮੁੱਖ ਅਧਿਆਪਕ ਅਰੁਣ ਗਰਗ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ।
ਪਿਛਲੀ ਖ਼ਬਰ ਅਕਾਲੀ ਦਲ (ਬ) ਦੀ 4 ਦੀ ‘ਪੰਜਾਬ ਬਚਾਓ’ ਰੈਲੀ ’ਚ ਵੱਡੇ ਜਥੇ ਜਾਣਗੇ- ਉੱਭੀ, ਜੰਡਾਲੀ ਅਗਲੀ ਖ਼ਬਰ ਡਾ. ਸੁਖਜਿੰਦਰ ਰਿਸ਼ੀ ਭਗਵਾਨਪੁਰਾ ਸਨਮਾਨਿਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।