ਅਕਾਲੀ ਦਲ (ਬ) ਦੀ 4 ਦੀ ‘ਪੰਜਾਬ ਬਚਾਓ’ ਰੈਲੀ ’ਚ ਵੱਡੇ ਜਥੇ ਜਾਣਗੇ- ਉੱਭੀ, ਜੰਡਾਲੀ
ਅਹਿਮਦਗੜ, 30 ਸਤੰਬਰ (ਰਣਧੀਰ ਸਿੰਘ ਮਹੋਲੀ) - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ’ਚ ਸੂਬੇ ’ਚ ਕੀਤੀਆਂ ਜਾ ਰਹੀਆਂ ਪੰਜਾਬ ਬਚਾਓ ਰੈਲੀਆਂ ਨੂੰ ਮਿਲ ਰਹੇ ਭਾਰੀ ਸਮਰਥਨ ਤੋਂ ਉਤਸ਼ਾਹਿਤ ਹੋਏ ਅਕਾਲੀ ਆਗੂਆਂ ਅਤੇ ਵਰਕਰਾਂ ਵਲੋਂ ਪਿੰਡਾਂ ਅਤੇ ਸ਼ਹਿਰਾਂ ’ਚ ਸੰਗਤ ਨੂੰ ਸ਼੍ਰੋਮਣੀ ਅਕਾਲੀ ਦਲ ਦੀਆਂ ਨੀਤੀਆਂ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ (ਬ) ਦੇ ਸ਼ਹਿਰੀ ਪ੍ਰਧਾਨ ਗੁਰਮੀਤ ਸਿੰਘ ਉੱਭੀ ਅਤੇ ਸੀਨੀਅਰ ਯੂਥ ਆਗੂ ਅਮਰਿੰਦਰ ਸਿੰਘ ਬਬਲੂ ਜੰਡਾਲੀ ਵਲੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਖਾਨਪੁਰ ਵਿਖੇ ਹਲਕਾ ਅਮਰਗੜ੍ਹ ਇੰਚਾਰਜ ਜਸਬੀਰ ਸਿੰਘ ਜੱਸੀ ਮੰਨਵੀਂ ਦੀ ਅਗਵਾਈ ਵਿੱਚ 4 ਨੂੰ ਹੋ ਰਹੀ ਰੈਲੀ ਲਈ ਲੋਕਾਂ ਨੂੰ ਲਾਮਬੰਦ ਕੀਤਾ ਜਾ ਰਿਹਾ।
ਹਲਕਾ ਇੰਚਾਰਜ ਅਮਰਗੜ੍ਹ ਜੱਸੀ ਮੰਨਵੀ, ਪ੍ਰਧਾਨ ਗੁਰਮੀਤ ਸਿੰਘ ਉੱਭੀ, ਸੀਨੀਅਰ ਯੂਥ ਆਗੂ ਬੱਬਲੂ ਜੰਡਾਲੀ। ਤਸਵੀਰ ਰਣਧੀਰ ਸਿੰਘ ਮਹੌਲੀ
01-10-2026