10-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-10-2026

ਪੰਜਾਬ ਐਂਡ ਸਿੰਧ ਬੈਂਕ ਸ਼ਾਖਾ ਵਿੱਚ ਸਟਾਫ ਦੀ ਘਾਟ ਕਾਰਨ ਗਾਹਕ ਪ੍ਰੇਸ਼ਾਨ

ਅਹਿਮਦਗੜ੍ਹ, 9 ਅਕਤੂਬਰ (ਰਵਿੰਦਰ ਪੁਰੀ)-ਸਥਾਨਕ ਪੰਜਾਬ ਐਂਡ ਸਿੰਧ ਬੈਂਕ ਵਿੱਚ ਪਿਛਲੇ ਲੰਬੇ ਸਮੇਂ ਤੋਂ ਸਟਾਫ ਦੀ ਘਾਟ ਕਾਰਨ ਬੈਂਕ ਦੇ ਗਾਹਕਾਂ ਨੂੰ ਵੱਡੀ ਪਰੇਸ਼ਾਨੀ ਝੱਲਣੀ ਪੈ ਰਹੀ ਹੈ। ਬੈਂਕ ਵਿੱਚ ਰੋਜਾਨਾ ਗਾਹਕਾਂ ਦੀਆਂ ਹਰ ਕਾਊਂਟਰ ਤੇ ਲਾਈਨਾਂ ਲੱਗੀਆਂ ਦੇਖੀਆਂ ਜਾਂਦੀਆਂ ਹਨ ਅਤੇ ਨਾਲ ਹੀ ਗਾਹਕਾਂ ਵਿਸ਼ੇਸ਼ ਕਰਕੇ ਬਜ਼ੁਰਗਾਂ ਤੇ ਮਹਿਲਾਵਾਂ ਨੂੰ ਵੱਡੀ ਦਿੱਕਤ ਮਹਿਸੂਸ ਹੋ ਰਹੀ।

ਅਜੀਤ ਡੈਸਕ 10-10-2026
ਅਹਿਮਦਗੜ੍ਹ, 9 ਅਕਤੂਬਰ (ਰਵਿੰਦਰ ਪੁਰੀ)-ਸਥਾਨਕ ਪੰਜਾਬ ਐਂਡ ਸਿੰਧ ਬੈਂਕ ਵਿੱਚ ਪਿਛਲੇ ਲੰਬੇ ਸਮੇਂ ਤੋਂ ਸਟਾਫ ਦੀ ਘਾਟ ਕਾਰਨ ਬੈਂਕ ਦੇ ਗਾਹਕਾਂ ਨੂੰ ਵੱਡੀ ਪਰੇਸ਼ਾਨੀ ਝੱਲਣੀ ਪੈ ਰਹੀ ਹੈ। ਬੈਂਕ ਵਿੱਚ ਰੋਜਾਨਾ ਗਾਹਕਾਂ ਦੀਆਂ ਹਰ ਕਾਊਂਟਰ ਤੇ ਲਾਈਨਾਂ ਲੱਗੀਆਂ ਦੇਖੀਆਂ ਜਾਂਦੀਆਂ ਹਨ ਅਤੇ ਨਾਲ ਹੀ ਗਾਹਕਾਂ ਵਿਸ਼ੇਸ਼ ਕਰਕੇ ਬਜ਼ੁਰਗਾਂ ਤੇ ਮਹਿਲਾਵਾਂ ਨੂੰ ਵੱਡੀ ਦਿੱਕਤ ਮਹਿਸੂਸ ਹੋ ਰਹੀ। ਜਿਨਾਂ ਨੂੰ ਆਪਣੇ ਖਾਤਿਆਂ ਸੰਬੰਧੀ ਕੰਮਾਂ ਨੂੰ ਕਰਵਾਉਣ ਲਈ ਘੰਟੇ ਵਧੀ ਇੰਤਜ਼ਾਰ ਕਰਨਾ ਪੈਂਦਾ। ਪ੍ਰਾਪਤ ਜਾਣਕਾਰੀ ਅਨੁਸਾਰ ਬੈਂਕ ਵਿੱਚ ਮੈਨੇਜਰ ਤੋਂ ਇਲਾਵਾ ਇੱਕ ਅਫਸਰ ਤੇ ਇੱਕ ਕਲਰਕ ਹੀ ਹੈ ਜਦੋਂ ਕਿ ਇਸ ਬ੍ਰਾਂਚ ਵਿੱਚ ਸਰਕਾਰੀ ਪੈਨਸ਼ਨ ਸਕੀਮਾਂ ਅਤੇ ਰਾਜ ਸਰਕਾਰ ਤੇ ਕੇਂਦਰ ਸਰਕਾਰ ਦੀਆਂ ਅਨੇਕਾਂ ਭਲਾਈ ਸਕੀਮਾਂ ਦੇ ਖਾਤੇਦਾਰਾਂ ਦੀ ਬਹੁਤਾਤ ਹੈ। ਸ਼ਹਿਰ ਦੀਆਂ ਵੱਖ-ਵੱਖ ਵਪਾਰਕ ਜਥੇਬੰਦੀਆਂ ਦੇ ਆਗੂਆਂ ਨੇ ਵੀ ਬੈਂਕ ਦੇ ਸੀਨੀਅਰ ਅਧਿਕਾਰੀ ਨੂੰ ਅਪੀਲ ਕੀਤੀ ਹੈ ਕਿ ਤੁਰੰਤ ਹੀ ਇਥੇ ਲੋੜੀਂਦੇ ਸਟਾਫ ਦਾ ਪ੍ਰਬੰਧ ਕੀਤਾ ਜਾਵੇ, ਤਾਂ ਜੋ ਸੁਚਾਰੂ ਢੰਗ ਨਾਲ ਗਾਹਕ ਆਪਣੇ ਸਮੇਂ ਸਿਰ ਕੰਮ ਕਰਵਾ ਸਕਣ।
ਪਿਛਲੀ ਖ਼ਬਰ ਲੌਂਗੋਵਾਲ ’ਚ ਖਿਡਾਰੀਆਂ ਦਾ ਫੁੱਟਿਆ ਰੋਹ, ਖੇਡ ਮੈਦਾਨ ਦੀ ਰਾਖੀ ਲਈ ਕੀਤਾ ਵੱਡਾ ਰੋਸ ਪ੍ਰਦਰਸ਼ਨ ਅਗਲੀ ਖ਼ਬਰ ਕੰਪਿਊਟਰ ਅਧਿਆਪਕਾਂ ਦੇ ਰੋਸ ਪ੍ਰਦਰਸ਼ਨ ਵਿੱਚ 18ਵੇਂ ਦਿਨ ਲੁਧਿਆਣਾ ਜ਼ਿਲ੍ਹੇ ਨੇ ਕੀਤੀ ਸ਼ਮੂਲੀਅਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।