ਹੈਰੋਇਨ ਸਮੇਤ ਪੁਲਿਸ ਅੜਿੱਕੇ
25 ਵਾਂ ਦੁਸਹਿਰਾ ਮੇਲਾ ਕੱਲ੍ਹ
ਅਮਰਗੜ੍ਹ, 18 ਅਕਤੂਬਰ (ਪਵਿੱਤਰ ਸਿੰਘ,ਜਤਿੰਦਰ ਮੰਨਵੀ)-ਹੀਰਾ ਇੰਟਰਨੈਸ਼ਨਲ ਗਰੁੱਪ ਅਮਰਗੜ੍ਹ ਵਲੋਂ ਚੇਅਰਮੈਨ ਸਾਗਰ ਸਿੰਘ ਦੀ ਅਗਵਾਈ ਹੇਠ ਪੰਜਾਬ ਦਾ ਪ੍ਰਸਿੱਧ 25ਵਾਂ ਸਿਲਵਰ ਜੁਬਲੀ ਦੁਸਹਿਰਾ ਮੇਲਾ 20 ਅਕਤੂਬਰ ਦਿਨ ਮੰਗਲਵਾਰ ਨੂੰ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਅਮਰਗੜ੍ਹ ਦੇ ਸਟੇਡੀਅਮ ‘ਚ ਕਰਵਾਇਆ ਜਾਵੇਗਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਹੀਰਾ ਸਿੰਘ ਅਤੇ ਜੱਗਪ੍ਰੀਤ ਸਿੰਘ ਜੱਗੀ ਨੇ ਦੱਸਿਆ ਕਿ ਬਾਬਾ ਗਿਆਨ ਦਾਸ ਦੀ ਕਿਰਪਾ ਸਦਕਾ ਇਸ ਵਾਰ ਦੁਸਹਿਰਾ ਮੇਲਾ ਧੂਮਧਾਮ ਨਾਲ ਮਨਾਇਆ ਜਾਵੇਗਾ।
ਅਮਰਗੜ੍ਹ, 18 ਅਕਤੂਬਰ (ਪਵਿੱਤਰ ਸਿੰਘ,ਜਤਿੰਦਰ ਮੰਨਵੀ)-ਹੀਰਾ ਇੰਟਰਨੈਸ਼ਨਲ ਗਰੁੱਪ ਅਮਰਗੜ੍ਹ ਵਲੋਂ ਚੇਅਰਮੈਨ ਸਾਗਰ ਸਿੰਘ ਦੀ ਅਗਵਾਈ ਹੇਠ ਪੰਜਾਬ ਦਾ ਪ੍ਰਸਿੱਧ 25ਵਾਂ ਸਿਲਵਰ ਜੁਬਲੀ ਦੁਸਹਿਰਾ ਮੇਲਾ 20 ਅਕਤੂਬਰ ਦਿਨ ਮੰਗਲਵਾਰ ਨੂੰ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਅਮਰਗੜ੍ਹ ਦੇ ਸਟੇਡੀਅਮ ‘ਚ ਕਰਵਾਇਆ ਜਾਵੇਗਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਹੀਰਾ ਸਿੰਘ ਅਤੇ ਜੱਗਪ੍ਰੀਤ ਸਿੰਘ ਜੱਗੀ ਨੇ ਦੱਸਿਆ ਕਿ ਬਾਬਾ ਗਿਆਨ ਦਾਸ ਦੀ ਕਿਰਪਾ ਸਦਕਾ ਇਸ ਵਾਰ ਦੁਸਹਿਰਾ ਮੇਲਾ ਧੂਮਧਾਮ ਨਾਲ ਮਨਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਵਾਰ ਦੇਸ਼ ਦੀ ਸਭ ਤੋਂ ਵੱਡੀ ਸਟੇਜ ਲਗਾਈ ਜਾ ਰਹੀ ਹੈ ਜਿਸ ’ਤੇ ਪੰਜਾਬ ਦੇ ਪ੍ਰਸਿੱਧ ਗਾਇਕ, ਫ਼ਿਲਮੀ ਕਲਾਕਾਰਾਂ ਅਤੇ ਬਾਲੀਵੁੱਡ ਸਿਤਾਰਿਆਂ ਵਲੋਂ ਦੇਰ ਰਾਤ ਤੱਕ ਆਪਣੀ ਕਲਾ ਦੇ ਜੌਹਰ ਦਿਖਾਉਂਦਆਂ ਦਰਸ਼ਕਾਂ ਦਾ ਮਨੋਰੰਜਨ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਮੇਲੇ ‘ਚ ਰਾਜਨੀਤਿਕ ਸ਼ਖ਼ਸੀਅਤਾਂ ਤੋਂ ਇਲਾਵਾ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀਆ ਵੀ ਉਚੇਚੇ ਤੌਰ ’ਤੇ ਸ਼ਿਰਕਤ ਕਰਨਗੇ। ਉਨ੍ਹਾ ਦੱਸਿਆ ਕਿ ਸੂਰਜ ਦੇ ਛਿਪਣ ਨਾਲ ਰਾਵਣ ਦਹਿਨ ਹੋਵੇਗਾ ਅਤੇ ਸ਼ਾਨਦਾਰ ਇਲੈਕਟ੍ਰਿਕ ਆਤਿਸ਼ਬਾਜ਼ੀ ਵੀ ਖਿੱਚ ਦਾ ਕੇਂਦਰ ਬਣੇਗੀ।