01-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2026

ਪ੍ਰਿੰਸੀਪਲ ਡਾ. ਅਮਨਦੀਪ ਕੌਰ ਨੂੰ ਐੱਮ.ਐੱਸ.ਆਈ. ਫੈਲੋ ਐਵਾਰਡ-2026 ਨਾਲ਼ ਕੀਤਾ ਸਨਮਾਨਿਤ

ਮਸਤੂਆਣਾ ਸਾਹਿਬ, 31 ਅਕਤੂਬਰ (ਦਮਦਮੀ)- ਅਕਾਲ ਡਿਗਰੀ ਕਾਲਜ ਮਸਤੂਆਣਾ ਸਾਹਿਬ ਦੇ ਪ੍ਰਿੰਸੀਪਲ ਡਾ. ਅਮਨਦੀਪ ਕੌਰ ਨੂੰ ਮਾਈਕੋਲੋਜੀਕਲ ਸੋਸਾਇਟੀ ਆਫ਼ ਇੰਡੀਆ ਵਲੋਂ ਉਨ੍ਹਾਂ ਦੇ ਅਕਾਦਮਿਕ ਅਤੇ ਖੋਜ ਕਾਰਜਾਂ ਦੀ ਮਾਨਤਾ ਵਜੋਂ ਐੱਮ.

ਅਜੀਤ ਡੈਸਕ 01-11-2026
ਮਸਤੂਆਣਾ ਸਾਹਿਬ, 31 ਅਕਤੂਬਰ (ਦਮਦਮੀ)- ਅਕਾਲ ਡਿਗਰੀ ਕਾਲਜ ਮਸਤੂਆਣਾ ਸਾਹਿਬ ਦੇ ਪ੍ਰਿੰਸੀਪਲ ਡਾ. ਅਮਨਦੀਪ ਕੌਰ ਨੂੰ ਮਾਈਕੋਲੋਜੀਕਲ ਸੋਸਾਇਟੀ ਆਫ਼ ਇੰਡੀਆ ਵਲੋਂ ਉਨ੍ਹਾਂ ਦੇ ਅਕਾਦਮਿਕ ਅਤੇ ਖੋਜ ਕਾਰਜਾਂ ਦੀ ਮਾਨਤਾ ਵਜੋਂ ਐੱਮ.ਐੱਸ.ਆਈ. ਫੈਲੋ ਐਵਾਰਡ-2026 ਨਾਲ ਸਨਮਾਨਿਤ ਕੀਤਾ ਗਿਆ। ਇਹ ਐਵਾਰਡ ਮਦੁਰਾਈ ਕਾਮਰਾਜ ਯੂਨੀਵਰਸਿਟੀ, ਮਦੁਰਾਈ (ਤਾਮਿਲਨਾਡੂ) ਵਿਖੇ ਬੀਤੇ ਦਿਨੀਂ ਕਰਵਾਈ ਤਿੰਨ-ਰੋਜ਼ਾ ਰਾਸ਼ਟਰੀ ਕਾਨਫਰੰਸ ਦੌਰਾਨ ਪ੍ਰਦਾਨ ਕੀਤਾ ਗਿਆ। ਜ਼ਿਕਰਯੋਗ ਹੈ ਕਿ ਮਾਈਕੋਲੋਜੀਕਲ ਸੁਸਾਇਟੀ ਆਫ਼ ਇੰਡੀਆ ਵਲੋਂ ਦੇਸ਼ ਭਰ ’ਚੋਂ ਚੁਣੇ ਗਏ ਛੇ ਵਿਦਵਾਨਾਂ ਨੂੰ ਇਹ ਫੈਲੋ ਐਵਾਰਡ ਪ੍ਰਦਾਨ ਕੀਤੇ ਗਏ, ਜਿਨ੍ਹਾਂ ’ਚ ਡਾ. ਅਮਨਦੀਪ ਕੌਰ ਨੂੰ ਪੰਜਾਬ ਦੀ ਨੁਮਾਇੰਦਗੀ ਕਰਨ ਦਾ ਮਾਣ ਪ੍ਰਾਪਤ ਹੋਇਆ। ਕਾਨਫਰੰਸ ਦਾ ਮੁੱਖ ਵਿਸ਼ਾ ਖੇਤੀਬਾੜੀ, ਜੈਵ-ਤਕਨਾਲੋਜੀ, ਉਦਯੋਗ ਅਤੇ ਸਿਹਤ ਦੇ ਖੇਤਰਾਂ ’ਚ ਉੱਲੀ-ਵਿਭਿੰਨਤਾ ਦੀ ਵਰਤੋਂ ਸੀ । ਇਸ ਮੌਕੇ ਡਾ. ਅਮਨਦੀਪ ਕੌਰ ਨੇ “ਗੋਬਰ ’ਤੇ ਉੱਗਣ ਵਾਲੀਆਂ ਉੱਲੀਆਂ ਦੀ ਆਰਥਿਕ ਮਹੱਤਤਾ, ਵਾਤਾਵਰਣਕ ਭੂਮਿਕਾ, ਵਰਗੀਕਰਨ ਅਤੇ ਜੈਵਿਕ ਪਦਾਰਥਾਂ ਦੇ ਵਿਘਟਨ ਤੇ ਪੌਸ਼ਟਿਕ ਤੱਤਾਂ ਦੀ ਮੁੜ-ਵਰਤੋਂ ਵਿੱਚ ਉਨ੍ਹਾਂ ਦੇ ਯੋਗਦਾਨ” ਵਿਸ਼ੇ ’ਤੇ ਆਪਣਾ ਖੋਜ ਪੱਤਰ ਪੇਸ਼ ਕੀਤਾ। ਪ੍ਰਿੰਸੀਪਲ ਡਾ. ਅਮਨਦੀਪ ਕੌਰ ਦੀ ਇਸ ਪ੍ਰਾਪਤੀ ’ਤੇ ਅਕਾਲ ਕਾਲਜ ਕੌਂਸਲ ਦੇ ਸਕੱਤਰ ਜਸਵੰਤ ਸਿੰਘ ਖਹਿਰਾ, ਸਮੂਹ ਮੈਨੇਜਮੈਂਟ ਕਮੇਟੀ ਮੈਂਬਰਾਂ ਨੇ ਫ਼ਖ਼ਰ ਮਹਿਸੂਸ ਕਰਦਿਆਂ ਆਖਿਆ ਕਿ ਅਜਿਹੀਆਂ ਅਕਾਦਮਿਕ ਅਤੇ ਖੋਜ-ਸੰਬੰਧੀ ਪ੍ਰਾਪਤੀਆਂ ਨਾਲ਼ ਜਿੱਥੇ ਅਕਾਲ ਸੰਸਥਾ ਦਾ ਮਾਣ ਵਧਦਾ ਹੈ ।
ਪਿਛਲੀ ਖ਼ਬਰ ਮੁੱਖ ਮੰਤਰੀ ਦੀ ਆਮਦ ਨੂੰ ਲੈ ਕੇ ਦਰਜਨ ਤੋਂ ਵੱਧ ਕਿਸਾਨ ਪੁਲਿਸ ਹਿਰਾਸਤ ’ਚ ਅਗਲੀ ਖ਼ਬਰ ਲੀਗਲ ਵਿੰਗ ‘ਆਪ’ ਦੇ ਸੂਬਾ ਪ੍ਰਧਾਨ ਗਿਆਨ ਸਿੰਘ ਮੂੰਗੋ ਨੇ ਜ਼ਿਲ੍ਹਾ ਬਾਰ ਨਾਲ ਕੀਤੀ ਅਹਿਮ ਬੈਠਕ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।