14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-01-2026

ਸਤਲੁਜ ਦਰਿਆ ਦੇ ਪਾਣੀ ਦੇ ਵਹਾਅ ਨੇ ਕੱਟੇ ਧੁੱਸੀ ਬੰਨ੍ਹ ਦੇ ਬਰਮ

ਅਜੀਤ ਡੈਸਕ 26-01-2026
ਮੱਖੂ, 25 ਜਨਵਰੀ (ਵਰਿੰਦਰ ਮਨਚੰਦਾ)-ਮੱਖੂ ਨਜ਼ਦੀਕ ਸਤਲੁਜ ਦਰਿਆ ਦੇ ਪਾਣੀ ਨੇ ਧੁੱਸੀ ਬੰਨ੍ਹ ਦੇ ਬਰਮ ਕੱਟ ਕੇ ਅੱਧਾ ਬੰਨ੍ਹ ਖੋਰਨ ਨਾਲ ਰੁਕਨੇ ਵਾਲਾ ਬੰਨ੍ਹ ਨਾਜੁਕ ਸਥਿਤੀ 'ਚ ਹੈ | ਜੇਕਰ ਪ੍ਰਸ਼ਾਸਨ ਨੇ ਜਲਦ ਹੀ ਪੁਖ਼ਤਾ ਪ੍ਰਬੰਧ ਨਾ ਕੀਤੇ ਤਾਂ ਕਰੀਬ 7 ਪਿੰਡਾਂ ਦੀਆਂ ਜ਼ਮੀਨ ਨੂੰ ਇਕ ਵਾਰ ਫਿਰ ਤੋਂ ਪਾਣੀ ਦੇ ਡੋਬੇ ਦਾ ਖ਼ਤਰਾ ਹੈ | ਇਹ ਜਾਣਕਾਰੀ ਪਿੰਡ ਭੂਤੀ ਵਾਲਾ ਦੇ ਸਰਪੰਚ ਸੇਵਕ ਸਿੰਘ, ਜੋਗਾ ਸਿੰਘ ਸਾਬਕਾ ਸਰਪੰਚ, ਸੁਖਚੈਨ ਸਿੰਘ ਸਾਬਕਾ ਸਰਪੰਚ, ਮੇਜਰ ਸਿੰਘ ਰੁਕਨੇ ਵਾਲਾ, ਸੂਬਾ ਸਿੰਘ ਚੱਕੀਆ, ਮੋਹਣ ਸਿੰਘ ਚੱਕੀਆ, ਰਸ਼ਪਾਲ ਸਿੰਘ ਲਾਡਾ ਆਦਿ ਕਿਸਾਨਾਂ ਨੇ ਦਿੰਦਿਆਂ ਦੱਸਿਆ ਕਿ ਮੱਖੂ ਨਜ਼ਦੀਕ ਸਤਲੁਜ ਦਰਿਆ 'ਤੇ ਬਣੇ ਬੰਨ੍ਹ ਰੁਕਨੇ ਵਾਲਾ ਅਧੀਨ ਪਿੰਡ ਭੂਤੀ ਵਾਲਾ, ਪਿੰਡ ਚੱਕੀਆਂ, ਭੂਪੈ ਵਾਲਾ, ਕੋਟ ਕਾਇਮ ਖਾਂ, ਮੰਝ ਵਾਲਾ, ਰੁਕਨੇ ਵਾਲਾ ਕਰੀਬ 7 ਪਿੰਡਾਂ ਦੀਆਂ ਜ਼ਮੀਨਾਂ ਆਉਂਦੀਆਂ ਹਨ | ਜੋ ਬੀਤੇ ਸਾਲ ਸਤਲੁਜ ਦਰਿਆ ਦੇ ਹੜ੍ਹਾਂ ਦਾ ਪਾਣੀ ਜ਼ਮੀਨ ਨੂੰ ਖੋਰਾ ਲਗਾ ਕਿ ਬੰਨ ਵੱਲ ਨੂੰ ਅੱਗੇ ਆ ਗਿਆ | ਜਿਸ ਨੇ ਧੁੱਸੀ ਬੰੰਨ ਦੇ ਬਰਮ ਕੱਟ ਕਿ ਅੱਧਾ ਬੰਨ ਖੋਰ ਲਿਆ ਸੀ | ਉਨ੍ਹਾਂ ਦੱਸਿਆ ਕਿ ਉਸ ਸਮੇਂ ਕਰੀਬ ਤਿੰਨ ਮਹੀਨੇ ਪੰਜਾਬ ਭਰ ਦੇ ਲੋਕਾਂ, ਸੰਤ ਬਾਬਾ ਸਰਹਾਲੀ ਵਾਲੇ, ਸੰਤ ਬਾਬਾ ਗੁਰਨਾਮ ਭਾਈ ਕੀ ਡਰੋਲੀ ਦੀਆ ਸੰਗਤਾਂ ਵਲੋਂ ਦਿਨ-ਰਾਤ ਇਸ ਬੰਨ੍ਹ 'ਤੇ ਮਿੱਟੀ ਦੀਆਂ ਬੋਰੀਆਂ ਲਗਾ ਕੇ ਬੰਨ ਨੂੰ ਟੁੱਟਣ ਤੋਂ ਬਚਾ ਲਿਆ ਸੀ | ਇਲਾਕੇ ਦੇ ਲੋਕਾਂ ਨੇ ਦੱਸਿਆ ਕਿ ਪਹਿਲਾਂ ਵੀ ਜ਼ਿਲ੍ਹਾ ਪ੍ਰਸ਼ਾਸਨ ਨੂੰ ਹੜ੍ਹ ਤੇ ਬੰਨ੍ਹਾਂ ਦੀ ਸਥਿਤੀ ਬਾਰੇ ਅਖ਼ਬਾਰਾਂ ਤੇ ਵੀਡੀਓ ਰਾਹੀਂ ਜਾਣੰੂ ਕਰਵਾਇਆ ਗਿਆ ਸੀ, ਪਰ ਪ੍ਰਸ਼ਾਸਨ ਨੇ ਇਸ ਵੱਲ ਧਿਆਨ ਨਾ ਦੇ ਕੇ ਬੰਨ ਨੂੰ ਮਜ਼ਬੂਤ ਨਹੀਂ ਕੀਤਾ | ਅਖੀਰ ਹੜ੍ਹਾਂ ਦੀ ਸਥਿਤੀ ਨਾਲ ਇਲਾਕੇ ਦੇ ਲੋਕਾਂ, ਸਮਾਜ ਸੇਵੀ ਜਥੇਬੰਦੀਆਂ, ਸੰਤਾਂ-ਮਹਾਂਪੁਰਸ਼ਾਂ ਤੇ ਹਲਕਾ ਜ਼ੀਰਾ ਦੇ ਵਿਧਾਇਕ ਸ੍ਰੀ ਨਰੇਸ਼ ਕਟਾਰੀਆ ਦੇ ਯਤਨਾਂ ਸਦਕਾ ਬੰਨ ਨੂੰ ਟੁੱਟਣ ਤੋਂ ਬਚਾਇਆ ਗਿਆ ਸੀ | ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਇਕ ਵਾਰ ਫਿਰ ਸਤਲੁਜ ਦਰਿਆ ਦੇ ਪਾਣੀ ਨੇ ਧੁੱਸੀ ਬੰਨ ਦੇ ਬਰਮ ਕੱਟ ਕੇ ਅੱਧਾ ਬੰਨ ਨੂੰ ਖੋਰਾ ਲਗਾ ਦਿੱਤਾ ਹੈ, ਜਿਸ ਨਾਲ ਰੁਕਨੇਵਾਲਾ ਬੰਨ ਦੀ ਸਥਿਤੀ ਵੀ ਖ਼ਤਰੇ ਵਾਲੀ ਬਣੀ ਪਈ ਹੈ | ਇਲਾਕੇ ਦੇ ਲੋਕਾਂ ਨੇ ਸਰਕਾਰ ਤੇ ਪ੍ਰਸ਼ਾਸਨ ਪਾਸੋਂ ਮੰਗ ਕੀਤੀ ਕਿ ਬਿਨਾਂ ਦੇਰੀ ਕੀਤੇ ਜਿਸ ਜਗ੍ਹਾ 'ਤੇ ਬੰਨ ਨੂੰ ਖੋਰਾ ਲੱਗ ਦਰਿਆ ਦਾ ਪਾਣੀ ਵਹਿ ਰਿਹਾ ਹੈ | ਉਸ ਸਥਾਨ 'ਤੇ ਪੱਥਰ ਦੇ ਪੱਕੇ ਸਟੱਡ ਲਾਏ ਜਾਣ ਤੇ ਪੱਥਰ ਦੀ ਦੀਵਾਰ ਬਣਾ ਕੇ ਬੰਨ ਨੂੰ ਮਜ਼ਬੂਤ ਕੀਤਾ ਜਾਵੇ ਤਾਂ ਜੋ ਦਰਿਆ ਨਜ਼ਦੀਕ ਵੱਸੇ ਪਿੰਡ ਦੇ ਲੋਕ ਹੜ੍ਹ ਦੇ ਸਹਿਮ ਤੋਂ ਬਾਹਰ ਨਿਕਲ ਸੁੱਖ ਦਾ ਸਾਹ ਲੈ ਸਕਣ |
ਪਿਛਲੀ ਖ਼ਬਰ ਫ਼ਿਰੋਜ਼ਪੁਰ ਵਿਚ 16ਵਾਂ ਰਾਸ਼ਟਰੀ ਵੋਟਰ ਦਿਵਸ ਉਤਸ਼ਾਹ ਨਾਲ ਮਨਾਇਆ ਅਗਲੀ ਖ਼ਬਰ ਭਾਕਿਯੂ ਕਾਦੀਆਂ ਦੀ ਜ਼ੀਰਾ ਵਿਖੇ 2 ਫਰਵਰੀ ਦੀ ਜ਼ਿਲ੍ਹਾ ਪੱਧਰੀ ਰੈਲੀ ਸੰਬੰਧੀ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।