ਮੱਖੂ, 13 ਫਰਵਰੀ (ਕੁਲਵਿੰਦਰ ਸਿੰਘ ਸੰਧੂ)-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਜ਼ੋਨ ਮੱਖੂ ਦੀ ਮੀਟਿੰਗ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਜੀ (ਨੇੜੇ ਮੱਲਾਂਵਾਲਾ ਮੋੜ) ਦੇ ਅਸਥਾਨਾਂ ਤੇ ਜ਼ਿਲ੍ਹਾ ਪ੍ਰਧਾਨ ਇੰਦਰਜੀਤ ਸਿੰਘ ਬਾਠ ਅਤੇ ਜ਼ਿਲ੍ਹਾ ਟੀਮ ਦੀ ਰਹਿਨੁਮਾਈ ਹੇਠ ਹੋਈ | ਮੀਟਿੰਗ ਸ਼ੁਰੂ ਕਰਨ ਤੋਂ ਪਹਿਲਾਂ ਪੁਰਾਣੀ ਜ਼ੋਨ ਟੀਮ ਨੂੰ ਭੰਗ ਕਰਕੇ ਸੰਚਾਲਿਤ ਕਮੇਟੀ ਬਣਾਈ ਗਈ | ਇਸ ਮÏਕੇ ਆਗੂਆਂ ਵਲੋਂ ਪਿਛਲੇ 3 ਸਾਲਾਂ ਦÏਰਾਨ ਜ਼ੋਨ ਆਗੂਆਂ ਦੇ ਕਾਰਜਕਾਲ ਦÏਰਾਨ ਕੀਤੇ ਕੰਮਾਂ, ਘਾਟਾ ਕਮਜ਼ੋਰੀਆਂ 'ਤੇ ਸਵਲੇਸ਼ਣ ਕੀਤਾ | ਮੀਟਿੰਗ ਵਿਚ ਵੱਖ-ਵੱਖ ਇਕਾਈਆਂ ਦੇ ਚੁਣੇ ਹੋਏ ਡੇਲੀਗੇਟਾਂ ਵਲੋਂ ਸੰਵਿਧਾਨ ਮੁਤਾਬਿਕ ਸਰਬਸੰਮਤੀ ਨਾਲ ਨਵੀਂ ਟੀਮ ਦਾ ਗਠਨ ਕਰਦਿਆਂ ਜ਼ੋਨ ਪ੍ਰਧਾਨ ਵੀਰ ਸਿੰਘ ਨਿਜਾਮਦੀਨ ਵਾਲਾ, ਜ਼ੋਨ ਸਕੱਤਰ ਬਲਜਿੰਦਰ ਸਿੰਘ ਤਲਵੰਡੀ ਨਿਪਾਲਾਂ, ਖ਼ਜ਼ਾਨਚੀ ਲਖਵਿੰਦਰ ਸਿੰਘ, ਸੀ. ਮੀਤ ਪ੍ਰਧਾਨ ਸਵਰਨ ਸਿੰਘ ਸਰਫਲੀ, ਮੀਤ ਪ੍ਰਧਾਨ ਗੁਰਭੇਜ ਸਿੰਘ ਫੇਮੀਵਾਲਾ, ਪਿਆਰਾ ਸਿੰਘ ਘੁੱਦੂਵਾਲਾ, ਪੈੱ੍ਰਸ ਸਕੱਤਰ ਸੂਰਤ ਸਿੰਘ ਖਡੂਰ, ਮੀਤ ਸਕੱਤਰ ਹਰਵਿੰਦਰ ਸਿੰਘ ਮੰਨੂ ਮਾਛੀ, ਗੁਰਮੀਤ ਸਿੰਘ ਠੇਕੇਦਾਰ, ਮੀਤ ਖ਼ਜ਼ਾਨਚੀ ਸਾਹਿਬ ਸਿੰਘ ਤਲਵੰਡੀ, ਲਖਬੀਰ ਸਿੰਘ ਟਿੱਬੀ ਅਰਾਈਆਂ, ਸਲਾਹਕਾਰ ਇੰਦਰਜੀਤ ਸਿੰਘ ਬਾਠ, ਜਰਨੈਲ ਸਿੰਘ ਵਾਲਾ ਵਾਲਾ ਜੱਟਾਂ, ਕੁਲਦੀਪ ਸਿੰਘ ਖਡੂਰ, ਸ਼ਮਸ਼ੇਰ ਸਿੰਘ, ਦਿਆਲ ਸਿੰਘ ਕਿੱਲੀ ਬੋਦਲਾਂ, ਫ਼ੌਜੀ ਬੂਹ, ਬਾਜ਼ ਸਿੰਘ ਫੇਮੀਵਾਲਾ, ਲੰਗਰ ਕਮੇਟੀ ਇੰਚਾਰਜ ਬਲਕਾਰ ਸਿੰਘ ਸ਼ਾਮੇ ਵਾਲਾ, ਬੱਗਾ ਸਿੰਘ ਨਿਜਾਮਦੀਨ ਵਾਲਾ, ਹਰਬੰਸ ਸਿੰਘ ਚੱਕੀਆਂ ਵਲੰਟੀਅਰ ਭਜਨ ਸਿੰਘ ਜੋਗੇਵਾਲਾ, ਹਰਚਰਨ ਸਿੰਘ ਤਲਵੰਡੀ, ਤਰਸੇਮ ਸਿੰਘ ਬਾਹਰ ਵਾਲੀ, ਜਗਰੂਪ ਸਿੰਘ ਟਿੱਬੀ, ਸੁਖਚੈਨ ਸਿੰਘ ਲੱਲ੍ਹੇ, ਗੁਰਮੀਤ ਸਿੰਘ ਠੇਕੇਦਾਰ, ਨਿਰਮਲ ਸਿੰਘ ਮਹਿਮੂਦ ਵਾਲਾ ਟੀਮ ਦਾ ਗਠਨ ਕੀਤਾ ਅਤੇ ਨਵੇਂ ਚੁਣੇ ਗਏ ਅਹੁਦੇਦਾਰਾਂ ਨੇ ਤਨ ਮਨ ਨਾਲ ਜਥੇਬੰਦੀ ਦੇ ਸੰਵਿਧਾਨ ਅਨੁਸਾਰ ਕੰਮ ਕਰਨ ਦਾ ਵਿਸ਼ਵਾਸ ਦਿਵਾਇਆ | ਇਸ ਮÏਕੇ ਜ਼ੋਨ ਦੀਆਂ ਸਾਰੀਆਂ ਹੀ ਇਕਾਈਆਂ ਦੇ ਚੁਣੇ ਹੋਏ ਡੈਲੀਗੇਟ ਤੇ ਹੋਰ ਆਗੂ ਵੀ ਹਾਜ਼ਰ ਸਨ |