ਬੱਲੂਆਣਾ, 14 ਫਰਵਰੀ (ਜਸਮੇਲ ਸਿੰਘ ਢਿੱਲੋਂ)-ਹਲਕੇ ਪਿੰਡ ਹਿੰਮਤਪੁਰਾ ਵਿਖੇ ਪਿੰਡ ਦੇ ਪੰਚਾਇਤ ਘਰ 'ਚ ਸਰਕਾਰੀ ਹਦਾਇਤਾਂ ਤਹਿਤ ਡਾ. ਅੰਗਰੇਜ਼ ਕੁਮਾਰ ਵਲੋਂ ਸਵੇਰੇ 10 ਵਜੇ ਤੋਂ 2 ਵਜੇ ਤੱਕ ਸ਼ੂਗਰ ਤੇ ਬੀ. ਪੀ. ਦੇ ਮਰੀਜ਼ਾਂ ਦੀ ਮੁਫ਼ਤ ਜਾਂਚ ਕੀਤੀ ਗਈ ਅਤੇ ਮੁਫ਼ਤ ਦਵਾਈਆਂ ਵੀ ਦਿੱਤੀਆਂ ਗਈਆਂ | ਕਰੀਬ 11 ਵਜੇ ਤੱਕ 15 ਮਰੀਜ਼ਾਂ ਦੀ ਜਾਂਚ ਕੀਤੀ ਜਾ ਚੁੱਕੀ ਸੀ | ਇਸ ਸਮੇਂ ਪਿੰਡ ਦੀਆਂ ਸਮੂਹ ਆਸ਼ਾ ਵਰਕਰ, ਆਂਗਣਵਾੜੀ ਵਰਕਰ ਤੇ ਹੈਲਪਰ ਵੀ ਹਾਜ਼ਰ ਰਹੀਆਂ |