17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-02-2026

ਡੀ. ਏ. ਵੀ. ਕਾਲਜ ਵਿਖੇ ਡਿਜੀਟਲ ਸਾਖ਼ਰਤਾ 'ਤੇ ਵਿਸ਼ੇਸ਼ ਵਰਕਸ਼ਾਪ ਦਾ ਆਯੋਜਨ <br/>

ਅਜੀਤ ਡੈਸਕ 15-02-2026
ਅਬੋਹਰ, 14 ਫਰਵਰੀ (ਵਿਵੇਕ ਹੂੜੀਆ)-ਸਥਾਨਕ ਡੀ. ਏ. ਵੀ. ਕਾਲਜ ਆਫ਼ ਐਜੂਕੇਸ਼ਨ ਵਿਖੇ ਕਾਰਜਕਾਰੀ ਪਿ੍ੰਸੀਪਲ ਡਾ. ਵਿਜੇ ਗਰੋਵਰ ਦੀ ਰਹਿਨੁਮਾਈ ਹੇਠ ਆਈ. ਸੀ. ਟੀ. ਵਿਭਾਗ ਵਲੋਂ ਡਿਜੀਟਲ ਸਾਖਰਤਾ ਵਿਸ਼ੇ 'ਤੇ ਇਕ ਰੋਜ਼ਾ ਸ਼ਾਨਦਾਰ ਵਰਕਸ਼ਾਪ ਕਰਵਾਈ ਗਈ | ਵਰਕਸ਼ਾਪ 'ਚ ਪ੍ਰਸਿੱਧ ਡਿਜੀਟਲ ਮਾਹਿਰ ਅਤੇ ਡਿਜੀਟਲ ਗਰੋਥ ਸਟ੍ਰੈਟਿਜਿਸਟ ਕੰਪਨੀ ਦੇ ਸੰਸਥਾਪਕ ਅੰਮਿ੍ਤ ਪਾਲ ਸਿੰਘ ਮੁੱਖ ਬੁਲਾਰੇ ਵਜੋਂ ਸ਼ਾਮਿਲ ਹੋਏ | ਵਰਕਸ਼ਾਪ ਦੌਰਾਨ ਮੁੱਖ ਬੁਲਾਰੇ ਨੇ ਡਿਜੀਟਲ ਸਾਖਰਤਾ ਦੀ ਲੋੜ, ਵਰਤੋਂ ਤੇ ਇਸ ਦੇ ਵਿਵਹਾਰਿਕ ਪੱਖਾਂ 'ਤੇ ਵਿਸਥਾਰਪੂਰਵਕ ਚਾਨਣਾ ਪਾਇਆ | ਉਨ੍ਹਾਂ ਕਿਹਾ ਕਿ ਅਜੋਕੇ ਡਿਜੀਟਲ ਯੁੱਗ ਵਿਚ ਅਧਿਆਪਕਾਂ ਤੇ ਵਿਦਿਆਰਥੀਆਂ ਲਈ ਤਕਨੀਕੀ ਮੁਹਾਰਤ ਹਾਸਲ ਕਰਨਾ ਬਹੁਤ ਜ਼ਰੂਰੀ ਹੋ ਗਿਆ ਹੈ | ਉਨ੍ਹਾਂ ਨੇ ਖ਼ਾਸ ਤÏਰ 'ਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਸਿੱਖਿਆ 'ਚ ਵਰਤੋਂ ਬਾਰੇ ਚਰਚਾ ਕਰਦਿਆਂ ਦੱਸਿਆ ਕਿ ਕਿਵੇਂ ਏ. ਆਈ. ਰਾਹੀਂ ਪੜ੍ਹਨ-ਪੜ੍ਹਾਉਣ ਦੀ ਪ੍ਰਕਿਰਿਆ ਨੂੰ ਵਧੇਰੇ ਪ੍ਰਭਾਵਸ਼ਾਲੀ, ਸਰਲ ਤੇ ਦਿਲਚਸਪ ਬਣਾਇਆ ਜਾ ਸਕਦਾ ਹੈ | ਵਰਕਸ਼ਾਪ ਦੇ ਸਫਲ ਆਯੋਜਨ 'ਚ ਆਈ. ਸੀ. ਟੀ. ਵਿਭਾਗ ਦੇ ਕਨਵੀਨਰ ਡਾ. ਰੀਮਾ ਪਾਹੂਜਾ, ਡਾ. ਅੰਜਨਾ ਤੇ ਅਨਿਲ ਬਿਸ਼ਨੋਈ ਨੇ ਅਹਿਮ ਭੂਮਿਕਾ ਨਿਭਾਈ | ਮੰਚ ਸੰਚਾਲਨ ਅਨਿਲ ਬਿਸ਼ਨੋਈ ਵਲੋਂ ਬਾਖ਼ੂਬੀ ਕੀਤਾ | ਅੰਤ ਵਿਚ ਸਵਾਲ-ਜਵਾਬ ਸੈਸ਼ਨ ਦÏਰਾਨ ਵਿਦਿਆਰਥੀਆਂ ਨੇ ਡਿਜੀਟਲ ਟੂਲਜ਼, ਏ. ਆਈ. ਆਧਾਰਿਤ ਸਿੱਖਿਆ ਅਤੇ ਸਾਈਬਰ ਜਾਗਰੂਕਤਾ ਬਾਰੇ ਸਵਾਲ ਪੁੱਛੇ, ਜਿਨ੍ਹਾਂ ਦਾ ਮੁੱਖ ਬੁਲਾਰੇ ਨੇ ਬਹੁਤ ਹੀ ਸਰਲ ਢੰਗ ਨਾਲ ਜਵਾਬ ਦਿੱਤਾ | ਸਮਾਗਮ ਦੇ ਅਖੀਰ 'ਚ ਕਾਲਜ ਪ੍ਰਬੰਧਕਾਂ ਵਲੋਂ ਮੁੱਖ ਬੁਲਾਰੇ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ |

ਪਿਛਲੀ ਖ਼ਬਰ ਵਿਧਾਇਕ ਸਵਨਾ ਨੇ ਤੇਜਾ ਰੁਹੇਲਾ ਤੋਂ ਧਾਰਮਿਕ ਸਥਾਨਾਂ ਦੇ ਦਰਸ਼ਨਾਂ ਲਈ 'ਤੀਰਥ ਯਾਤਰਾ ਬੱਸ' ਕੀਤੀ ਰਵਾਨਾ <br/> ਅਗਲੀ ਖ਼ਬਰ ਪੱਛਮੀ ਮਾਲਵਾ ਜ਼ੋਨ ਦੇ ਐਜੂਕੇਸ਼ਨ ਕੋਆਰਡੀਨੇਟਰ ਦੀ ਮੀਟਿੰਗ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।