22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-03-2026

ਬਿਜ਼ਨਸ ਡਿਵੈਲਪਮੈਂਟ ਯੂਨਿਟ ਨੇ ਐੱਫ.ਸੀ.ਆਈ. ਨਾਲ ਮੀਟਿੰਗ 'ਚ ਰੇਲ ਆਵਾਜਾਈ ਵਧਾਉਣ 'ਤੇ ਦਿੱਤਾ ਜ਼ੋਰ <br/>

ਬਿਜ਼ਨਸ ਡਿਵੈਲਪਮੈਂਟ ਯੂਨਿਟ ਦੇ ਮੁਲਾਜ਼ਮ ਐੱਫ.ਸੀ.ਆਈ. ਨਾਲ ਮੀਟਿੰਗ ਕਰਨ ਦੌਰਾਨ ਜਾਣਕਾਰੀ ਦਿੰਦੇ ਹੋਏ | ਅਜੀਤ ਤਸਵੀਰ <br/> 01-03-2026
ਫ਼ਿਰੋਜ਼ਪੁਰ, 28 ਫਰਵਰੀ (ਰਾਕੇਸ਼ ਚਾਵਲਾ)-ਫ਼ਿਰੋਜ਼ਪੁਰ ਮੰਡਲ ਦੀ ਬਿਜ਼ਨਸ ਡਿਵੈਲਪਮੈਂਟ ਯੂਨਿਟ ਨੇ 26 ਫਰਵਰੀ 2026 ਨੂੰ ਫੂਡ ਕਾਰਪੋਰੇਸ਼ਨ ਆਫ਼ ਇੰਡੀਆ (ਐੱਫ. ਸੀ. ਆਈ.) ਦੇ ਪ੍ਰਤੀਨਿਧਾਂ ਨਾਲ ਇਕ ਅਹਿਮ ਮੀਟਿੰਗ ਕੀਤੀ | ਇਸ ਮੀਟਿੰਗ ਦਾ ਮੁੱਖ ਉਦੇਸ਼ ਰੇਲ ਮਾਲ ਢੋਆ-ਢੁਆਈ ਨੂੰ ਉਤਸ਼ਾਹਿਤ ਕਰਨਾ ਅਤੇ ਨਵੇਂ ਟ੍ਰੈਫ਼ਿਕ ਦੀ ਸਿਰਜਣਾ ਕਰਨਾ ਸੀ | ਭਾਰਤੀ ਰੇਲਵੇ ਜਨਤਕ ਵੰਡ ਪ੍ਰਣਾਲੀ ਦੇ ਤਹਿਤ ਅਨਾਜ ਦੀ ਢੋਆ-ਢੁਆਈ ਦੀ ਇਕ ਪ੍ਰਮੁੱਖ ਕੜੀ ਵਜੋਂ ਕੰਮ ਕਰਦੀ ਹੈ | ਦੇਸ਼ ਦੇ ਵੱਧ ਉਤਪਾਦਨ ਵਾਲੇ ਰਾਜਾਂ ਤੋਂ ਘੱਟ ਉਤਪਾਦਨ ਵਾਲੇ ਰਾਜਾਂ ਤੱਕ ਅਨਾਜ ਤੇ ਚੌਲ ਦੀ ਸੁਚਾਰੂ ਤੇ ਕਿਫ਼ਾਇਤੀ ਢੋਆ-ਢੁਆਈ ਯਕੀਨੀ ਬਣਾਉਣਾ ਰੇਲਵੇ ਦੀ ਮੱੁਢਲੀ ਜ਼ਿੰਮੇਵਾਰੀ ਹੈ | ਰੇਲ ਮਾਰਗ ਰਾਹੀਂ ਅਨਾਜ ਦੀ ਥੋਕ ਢੋਆ-ਢੁਆਈ ਨਾ ਸਿਰਫ਼ ਸਸਤੀ ਹੈ, ਸਗੋਂ ਤੇਜ਼ ਅਤੇ ਭਰੋਸੇਮੰਦ ਵੀ ਹੈ, ਜਿਸ ਨਾਲ ਦੇਸ਼ ਦੇ ਹਰ ਨਾਗਰਿਕ ਤੱਕ ਅਨਾਜ ਦੀ ਉਪਲਬਧਤਾ ਯਕੀਨੀ ਬਣਾਈ ਜਾ ਸਕਦੀ ਹੈ | ਮੀਟਿੰਗ 'ਚ ਫ਼ਿਰੋਜ਼ਪੁਰ ਮੰਡਲ ਦੇ ਸੀਨੀਅਰ ਮੰਡਲ ਸੰਚਾਲਨ ਪ੍ਰਬੰਧਕ ਗੁਰਸ਼ਰਨ ਪਾਠਕ ਨੇ ਪ੍ਰਬੰਧਕ ਵਜੋਂ ਰੇਲਵੇ ਦਾ ਪੱਖ ਰੱਖਿਆ | ਮੀਟਿੰਗ ਦੇ ਨਤੀਜੇ ਵਜੋਂ ਐੱਫ. ਸੀ. ਆਈ. ਵਲੋਂ ਫ਼ਿਰੋਜ਼ਪੁਰ ਮੰਡਲ 'ਚ ਨਵੇਂ ਬਣੇ ਗਤੀ ਸ਼ਕਤੀ ਕਾਰਗੋ ਟਰਮੀਨਲ ਕੱਥੂਨੰਗਲ ਰਾਹੀਂ ਜੰਮੂ-ਕਸ਼ਮੀਰ ਦੇ ਅਨੰਤਨਾਗ ਤੇ ਪੰਪੋਰ 'ਚ ਅਨਾਜ ਦੀ ਸਪਲਾਈ ਕੀਤੀ ਜਾਵੇਗੀ | ਇਸ ਤੋਂ ਇਲਾਵਾ ਰੇਲ ਪ੍ਰਸ਼ਾਸਨ ਨੇ ਪੰਜਾਬ ਤੋਂ ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ ਅਨਾਜ ਦੀ ਸਪਲਾਈ ਵਧਾਉਣ ਲਈ ਆਪਣੀ ਵਚਨਬੱਧਤਾ ਦੁਹਰਾਈ | ਮੀਟਿੰਗ 'ਚ ਸੀਨੀਅਰ ਮੰਡਲ ਵਪਾਰਕ ਪ੍ਰਬੰਧਕ (ਫਰੂਟ) ਮਨੂ ਗਰਗ, ਸੀਨੀਅਰ ਮੰਡਲ ਮਕੈਨੀਕਲ ਇੰਜੀਨੀਅਰ ਭੁਪਿੰਦਰ, ਸੀਨੀਅਰ ਮੰਡਲ ਸੁਰੱਖਿਆ ਕਮਿਸ਼ਨਰ ਰਿਸ਼ੀ ਪਾਂਡੇ, ਸੀਨੀਅਰ ਮੰਡਲ ਵਿੱਤ ਪ੍ਰਬੰਧਕ ਰਾਹੁਲ ਦੇਵ ਸਮੇਤ ਹੋਰ ਰੇਲਵੇ ਅਧਿਕਾਰੀ ਅਤੇ ਸੁਪਰਵਾਈਜ਼ਰ ਹਾਜ਼ਰ ਸਨ |

ਪਿਛਲੀ ਖ਼ਬਰ ਵਿੱਦਿਅਕ ਟੂਰ ਤੋਂ ਪਰਤੇ ਪੀ.ਐਮ. ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਰੀਆਂ ਪਹਿਲਵਾਨ ਦੇ ਵਿਦਿਆਰਥੀ <br/> ਅਗਲੀ ਖ਼ਬਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵਲੋਂ ਬਠਿੰਡਾ ਪ੍ਰਸ਼ਾਸਨ ਵਲੋਂ ਕੀਤੇ ਜਬਰ ਵਿਰੁੱਧ ਜਾਣ ਦੀਆਂ ਤਿਆਰੀਆਂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।