12-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-03-2026

ਡੀ.ਬੀ.ਏ. ਫਿਰੋਜ਼ਪੁਰ ਦੀ ਕਿ੍ਕਟ ਟੀਮ ਲਈ ਨਵੀਆਂ ਕਿੱਟਾਂ ਲਾਂਚ

ਅਜੀਤ ਡੈਸਕ 03-03-2026
ਫ਼ਿਰੋਜ਼ਪੁਰ, 2 ਮਾਰਚ(ਰਾਕੇਸ਼ ਚਾਵਲਾ)-ਡਿਸਟਿ੍ਕਟ ਬਾਰ ਐਸੋਸੀਏਸ਼ਨ ਫਿਰੋਜ਼ਪੁਰ ਦੀ ਕਿ੍ਕਟ ਟੀਮ ਵਲੋਂ ਬਾਰ ਕੌਂਸਲ ਪੰਜਾਬ ਅਤੇ ਹਰਿਆਣਾ ਦੇ ਸਾਬਕਾ ਚੇਅਰਮੈਨ ਸੀ.ਐੱਮ. ਮੁੰਜਾਲ ਅਤੇ ਸਾਬਕਾ ਪ੍ਰਧਾਨ ਬਾਰ ਫਿਰੋਜ਼ਪੁਰ ਜਸਦੀਪ ਕੰਬੋਜ ਦਾ ਦਿਲੋਂ ਧੰਨਵਾਦ ਅਤੇ ਸ਼ਲਾਘਾ ਡੀ.ਬੀ.ਏ. ਫਿਰੋਜ਼ਪੁਰ ਦੇ ਖਿਡਾਰੀਆਂ ਲਈ ਨਵੀਆਂ ਡਰੈੱਸਾਂ (ਕਿੱਟਾਂ) ਸਪਾਂਸਰ ਕਰਨ ਦੇ ਨੇਕ ਕਾਰਜ ਲਈ ਕੀਤਾ ਗਿਆ | ਅੱਜ ਨਵੀਆਂ ਡਰੈੱਸਾਂ ਦੀ ਲਾਂਚਿੰਗ ਅਤੇ ਵੰਡ ਸਮਾਰੋਹ ਦੌਰਾਨ ਉਨ੍ਹਾਂ ਦੇ ਵਡਮੁੱਲੇ ਯੋਗਦਾਨ ਨੇ ਇਸ ਪ੍ਰੋਗਰਾਮ ਨੂੰ ਯਾਦਗਾਰੀ ਅਤੇ ਸ਼ਾਨਦਾਰ ਬਣਾ ਦਿੱਤਾ | ਬਾਰ ਐਸੋਸੀਏਸ਼ਨ ਦੇ ਮੈਂਬਰਾਂ ਨੇ ਕਿਹਾ ਕਿ ਅਸੀਂ ਖੇਡ ਭਾਵਨਾ ਨੂੰ ਉਤਸ਼ਾਹਿਤ ਕਰਨ ਲਈ ਉਨ੍ਹਾਂ ਵਲੋਂ ਦਿੱਤੇ ਗਏ ਸਹਿਯੋਗ ਅਤੇ ਵਚਨਬੱਧਤਾ ਲਈ ਹਮੇਸ਼ਾ ਰਿਣੀ ਰਹਾਂਗੇ |
ਪਿਛਲੀ ਖ਼ਬਰ ਐਸ.ਡੀ.ਐਮ ਬੇਅੰਤ ਸਿੰਘ ਸਿੱਧੂ ਨੇ ਤਹਿਸੀਲ ਕੰਪਲੈਕਸ ਗੁਰੂਹਰਸਹਾਏ ਦੀ ਕੀਤੀ ਅਚਨਚੇਤ ਚੈਕਿੰਗ ਅਗਲੀ ਖ਼ਬਰ ਭਗਤ ਬਾਬਾ ਦੁਨੀ ਚੰਦ ਦੀ ਬਰਸੀ 'ਤੇ ਸਜਾਇਆ ਵਿਸ਼ਾਲ ਨਗਰ ਕੀਰਤਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।