12-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-03-2026

ਐਸ.ਡੀ.ਐਮ ਬੇਅੰਤ ਸਿੰਘ ਸਿੱਧੂ ਨੇ ਤਹਿਸੀਲ ਕੰਪਲੈਕਸ ਗੁਰੂਹਰਸਹਾਏ ਦੀ ਕੀਤੀ ਅਚਨਚੇਤ ਚੈਕਿੰਗ

ਅਜੀਤ ਡੈਸਕ 03-03-2026
ਗੁਰੂਹਰਸਹਾਏ, 2 ਮਾਰਚ(ਹਰਚਰਨ ਸਿੰਘ ਸੰਧੂ)-ਦਫ਼ਤਰ ਉਪ ਮੰਡਲ ਮੈਜਿਸਟਰੇਟ ਗੁਰੂਹਰਸਹਾਏ ਵਿਖੇ ਨਵੇਂ ਜੁਆਇਨ ਕੀਤੇ ਐਸ.ਡੀ.ਐਮ ਬੇਅੰਤ ਸਿੰਘ ਸਿੱਧੂ ਵਲੋਂ ਅੱਜ ਤਹਿਸੀਲ ਕੰਪਲੈਕਸ ਗੁਰੂਹਰਸਹਾਏ ਦੀ ਅਚਨਚੇਤ ਚੈਕਿੰਗ ਕੀਤੀ ਗਈ | ਇਸ ਮੌਕੇ ਫ਼ਰਦ ਕੇਂਦਰ, ਤਹਿਸੀਲ ਦਫਤਰ, ਪਟਵਾਰ ਦਫ਼ਤਰ, ਰਜਿਸਟਰੀ ਦਫ਼ਤਰ ਸਮੇਤ ਸਮੁੱਚੇ ਦਫ਼ਤਰ ਦੀ ਚੈਕਿੰਗ ਕੀਤੀ ਅਤੇ ਕੰਮਾਂ ਕਾਰਾਂ ਸਬੰਧੀ ਪੁੱਛਗਿੱਛ ਕੀਤੀ | ਇਸ ਦੌਰਾਨ ਕਰਮਚਾਰੀਆਂ ਨੂੰ ਹਦਾਇਤ ਕੀਤੀ ਗਈ ਕਿ ਦਫ਼ਤਰ ਵਿਖੇ ਕੰਮਕਾਜ ਆਉਣ ਵਾਲੇ ਹਰ ਵਿਅਕਤੀ ਦਾ ਕੰਮ ਪਹਿਲ ਦੇ ਆਧਾਰ 'ਤੇ ਕੀਤਾ ਜਾਵੇ ਅਤੇ ਦਫ਼ਤਰ ਵਿਚ 9 ਤੋਂ 5 ਵਜੇ ਤੱਕ ਹਾਜ਼ਰੀ ਯਕੀਨੀ ਬਣਾਈ ਜਾਵੇ | ਇਸ ਮੌਕੇ ਦਫ਼ਤਰ ਦੇ ਸਾਰੇ ਕਰਮਚਾਰੀਆਂ ਨੇ ਵਿਸ਼ਵਾਸ ਦਿਵਾਇਆ ਕਿ ਆਮ ਪਬਲਿਕ ਦੇ ਕੰਮ ਪਹਿਲ ਦੇ ਆਧਾਰ 'ਤੇ ਕੀਤੇ ਜਾਣਗੇ ਅਤੇ ਕਦੇ ਵੀ ਕਿਸੇ ਤਰ੍ਹਾਂ ਦੀ ਸ਼ਿਕਾਇਤ ਦਾ ਕੋਈ ਮੌਕਾ ਨਹੀਂ ਦਿੱਤਾ ਜਾਵੇਗਾ | ਉਪ ਮੰਡਲ ਮੈਜਿਸਟਰੇਟ ਬੇਅੰਤ ਸਿੰਘ ਸਿੱਧੂ ਨੇ ਪਟਵਾਰ ਖ਼ਾਨੇ ਦੀ ਚੈਕਿੰਗ ਦੌਰਾਨ ਪਾਈਆਂ ਖ਼ਾਮੀਆਂ ਨੂੰ ਦੂਰ ਕਰਨ ਦੀ ਹਦਾਇਤ ਕੀਤੀ | ਉਹਨਾ ਸਮੂਹ ਪਟਵਾਰੀਆਂ ਨੂੰ ਆਪੋ ਆਪਣੇ ਕੈਬਿਨ ਦੇ ਅੱਗੇ ਸਰਕਲ ਦਾ ਨਾਮ, ਪਟਵਾਰੀ ਦਾ ਨਾਮ ਲਿਖਣ ਲਈ ਕਿਹਾ ਤਾਂ ਜੋ ਹਰ ਵਿਅਕਤੀ ਨੂੰ ਸੋਖੇ ਤਰੀਕੇ ਨਾਲ ਪਟਵਾਰੀ ਕੋਲ ਜਾਣ ਦੀ ਸਹੂਲਤ ਮਿਲ ਸਕੇ | ਉਹਨਾਂ ਨੇ ਰੋਜ਼ਾਨਾ ਹੋ ਰਹੀਆਂ ਰਜਿਸਟਰੀਆਂ ਸਬੰਧੀ ਵੀ ਜਾਣਕਾਰੀ ਲਈ | ਇਸ ਮੌਕੇ ਸੁਪਰਡੈਂਟ ਕੇਵਲ ਕਿ੍ਸ਼ਨ, ਰੀਡਰ ਗਗਨਦੀਪ ਸਿੰਘ, ਜਕਸੀਰ ਸਿੰਘ, ਵਿਸ਼ੂ ਭਠੇਜਾ ਅਤੇ ਸੰਦੀਪ ਕੰਬੋਜ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਸੱਚਖੰਡ ਵਾਸੀ ਸੰਤ ਬਾਬਾ ਅਮਰਜੀਤ ਸਿੰਘ ਦੀ ਯਾਦ 'ਚ ਦੋ ਦਿਨਾ ਪੇਂਡੂ ਖੇਡ ਮੇਲਾ ਸ਼ਾਨੋ-ਸ਼ੌਕਤ ਨਾਲ ਸੰਪੰਨ • ਕਬੱਡੀ ਓ... ਅਗਲੀ ਖ਼ਬਰ ਡੀ.ਬੀ.ਏ. ਫਿਰੋਜ਼ਪੁਰ ਦੀ ਕਿ੍ਕਟ ਟੀਮ ਲਈ ਨਵੀਆਂ ਕਿੱਟਾਂ ਲਾਂਚ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।