31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-04-2026

ਫੂਡ ਸੇਫ਼ਟੀ ਵਿਭਾਗ ਵਲੋਂ ਸ਼ੁਰੂ ਕੀਤੀ ਮੋਬਾਈਲ ਵੈਨ ਦੇ ਸਾਰਥਿਕ ਕਾਰਜਾਂ ਦੀ ਉਡੀਕ ਕਰਾਂਗੇ-ਭਾਕਿਯੂ ਕਾਦੀਆਂ

ਅਜੀਤ ਡੈਸਕ 12-04-2026
ਜ਼ੀਰਾ, 11 ਅਪ੍ਰੈਲ (ਰਜਨੀਸ਼ ਕਥੂਰੀਆ)-ਪਿਛਲੇ ਦਿਨੀਂ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਪੰਜਾਬ ਦੇ ਪ੍ਰਧਾਨ ਹਰਮੀਤ ਸਿੰਘ ਕਾਦੀਆਂ ਵਲੋਂ ਜ਼ੀਰਾ ਵਿਖੇ ਕਿਸਾਨ ਮਹਾਂ ਪੰਚਾਇਤ ਦੌਰਾਨ ਪੂਰੇ ਪੰਜਾਬ ਵਿਚ ਹੋ ਰਹੀ ਮਿਲਾਵਟ ਖੋਰੀ ਦਾ ਮੁੱਦਾ ਚੁੱਕਿਆ ਸੀ | ਜਿਸ ਵਿਚ ਖਾਸ ਤੌਰ 'ਤੇ ਮਿਲਾਵਟੀ ਦੁੱਧ ਅਤੇ ਮਿਲਾਵਟੀ ਮਠਿਆਈਆਂ ਅਤੇ ਦੇਸੀ ਘਿਓ ਦੀ ਪਰਖ ਕਰਨ ਦੇ ਢੰਗ ਨੂੰ ਹੋਰ ਸਾਰਥਿਕ ਬਣਾਉਣ ਲਈ ਸਰਕਾਰ ਤੋਂ ਮੰਗ ਕੀਤੀ ਗਈ ਸੀ | ਜ਼ੀਰਾ ਵਿਖੇ ਹੋਈ ਇਸ ਕਿਸਾਨ ਮਹਾਂ ਪੰਚਾਇਤ ਵਿਚ ਇਸ ਮੁੱਦੇ ਨੂੰ ਕਿਸੇ ਕਿਸਾਨ ਯੂਨੀਅਨ ਵਲੋਂ ਪਹਿਲੀ ਵਾਰ ਉਠਾਇਆ ਗਿਆ ਸੀ | ਇਸ ਤੋਂ ਬਾਅਦ ਮਿਲਾਵਟਖੋਰੀ ਰੋਕਣ ਦੇ ਅਮਲ ਨੂੰ ਅੱਗੇ ਵਧਾਉਂਦਿਆਂ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਬਲਾਕ ਜ਼ੀਰਾ ਦੀ ਟੀਮ ਵੱਲੋਂ ਵੱਖ-ਵੱਖ ਥਾਵਾਂ ਤੋਂ ਮਠਿਆਈਆਂ ਦੁੱਧ ਅਤੇ ਪਨੀਰ ਦੇ ਸੈਂਪਲ ਭਰਵਾਏ ਗਏ ਸਨ | ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਆਗੂਆਂ ਨੇ ਸਰਕਾਰ ਤੋਂ ਮੰਗ ਕੀਤੀ ਸੀ ਕਿ ਸ਼ੱਕੀ ਮਿਲਾਵਟੀ ਸਾਮਾਨ ਦੇ ਨਮੂਨੇ ਭਰਨ ਅਤੇ ਇਹਨਾਂ ਦੀ ਤੁਰੰਤ ਰਿਪੋਰਟ ਦੇਣ ਦੀ ਪ੍ਰਕਿਰਿਆ ਨੂੰ ਸਰਲ ਬਣਾਇਆ ਜਾਵੇ | ਇਸ 'ਤੇ ਗ਼ੌਰ ਕਰਦਿਆਂ ਪੰਜਾਬ ਸਰਕਾਰ ਨੇ ਪਿਛਲੇ ਦਿਨੀਂ ਇਕ ਮੋਬਾਈਲ ਵੈਨ ਤਿਆਰ ਕੀਤੀ ਹੈ | ਫੂਡ ਸੇਫ਼ਟੀ ਵਿਭਾਗ ਦੀ ਇਹ ਵੈਨ ਕਿਸੇ ਵੀ ਦੁਕਾਨ ਤੋਂ ਦੁੱਧ ਮਠਿਆਈ ਜਾਂ ਖਾਣ ਪੀਣ ਵਾਲੀਆਂ ਹੋਰ ਚੀਜ਼ਾਂ ਦੇ ਨਮੂਨੇ ਭਰ ਕੇ ਉਹਨਾਂ ਦੇ ਤੁਰੰਤ ਨਤੀਜੇ ਦੇਣ ਦੀ ਸਮਰੱਥ ਹੈ | ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਆਗੂ ਸੁਖਦੇਵ ਸਿੰਘ ਸੁਨੇਰ ਬਲਾਕ ਪ੍ਰਧਾਨ ਜ਼ੀਰਾ,ਦਰਸ਼ਨ ਸਿੰਘ ਮੀਹਾਂ ਸਿੰਘ ਵਾਲਾ,ਪ੍ਰੀਤਮ ਸਿੰਘ ਮੀਹਾਂ ਸਿੰਘ ਵਾਲਾ, ਹਰਪ੍ਰੀਤ ਸਿੰਘ ਲੌਂਗੋਦੇਵਾ,ਮਨਦੀਪ ਸਿੰਘ ਅਲੀਪੁਰ,ਗੁਰਚਰਨ ਸਿੰਘ ਨੂਰਪੁਰ ਆਦਿ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਸਰਕਾਰ ਦੀ ਇਸ ਚੰਗੀ ਪਹਿਲਕਦਮੀ ਹੈ ਦਾ ਸਵਾਗਤ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਦੇ ਅਜਿਹੇ ਯਤਨਾਂ ਅਸੀਂ ਸਵਾਗਤ ਕਰਦੇ ਹਾਂ ਅਤੇ ਨਾਲ ਹੀ ਇਹ ਉਮੀਦ ਕਰਦੇ ਹਾਂ ਕਿ ਇਸ ਉਪਰਾਲੇ ਨਾਲ ਚੰਗੇ ਨਤੀਜੇ ਸਾਹਮਣੇ ਆਉਣਗੇ | ਕਿਸਾਨ ਆਗੂਆਂ ਨੇ ਕਿਹਾ ਕਿ ਅੰਗਰੇਜ਼ੀ ਦੀ ਕਹਾਵਤ ਅਨੁਸਾਰ ਇਨਸਾਫ ਕੇਵਲ ਹੋਣਾ ਨਹੀਂ ਚਾਹੀਦਾ ਇਨਸਾਫ ਹੋਇਆ ਦਿਸਣਾ ਵੀ ਚਾਹੀਦਾ ਹੈ | ਉਨ੍ਹਾਂ ਉਮੀਦ ਜ਼ਾਹਿਰ ਕੀਤੀ ਕਿ ਇਸ ਮੋਬਾਈਲ ਵੈਨ ਨਾਲ ਵੱਡੀ ਪੱਧਰ ਤੇ ਪੰਜਾਬ ਵਿੱਚ ਹੋ ਰਹੀ ਮਿਲਾਵਟਖੋਰੀ ਨੂੰ ਠੱਲ੍ਹ ਪਵੇਗੀ ਅਤੇ ਟੀਮ ਵੱਲੋਂ ਮਿਲਾਵਟਖੋਰੀ ਵਿਰੁੱਧ ਕੀਤੀਆਂ ਕਾਰਵਾਈਆਂ ਅਤੇ ਜਿਹੜੇ ਭਰੇ ਗਏ ਨਮੂਨੇ ਫ਼ੇਲ੍ਹ ਆਉਣਗੇ ਉਹਨਾਂ ਨੂੰ ਜਨਤਕ ਕੀਤਾ ਜਾਏਗਾ | ਇਸ ਮੌਕੇ ਭੁਪਿੰਦਰ ਸਿੰਘ ਬਲਾਕ ਪ੍ਰਧਾਨ ਮਖੂ, ਗੁਰਪ੍ਰੀਤ ਸਿੰਘ ਵਲਟੋਹਾ ਬਲਾਕ ਪ੍ਰਧਾਨ ਮੱਲਾਂਵਾਲਾ, ਮੋਹਣ ਸਿੰਘ ਫੇਰੋ ਕੇ,ਆਤਮਾ ਸਿੰਘ,ਗੁਰਅਵਤਾਰ ਸਿੰਘ, ਮਹਿੰਦਰ ਸਿੰਘ,ਗੁਰਚਰਨ ਸਿੰਘ ਬਾਬਾ, ਤਰਸੇਮ ਸਿੰਘ ਰੂਪ ਸ਼ਹਿਰੀ ਪ੍ਰਧਾਨ,ਪਾਲਾ ਸਿੰਘ ਸਨੇਰ,ਜਸਪ੍ਰੀਤ ਸਿੰਘ ਲੋਂਗੋਦੇਵਾ,ਰਾਮ ਸਿੰਘ ਸੇਖਵਾਂ, ਸਤਨਾਮ ਸਿੰਘ ਸੇਖਵਾਂ ਅਤੇ ਬਲਰਾਮ ਸਿੰਘ ਫੇਰੋ ਕੇ ਆਦਿ ਕਿਸਾਨ ਆਗੂ ਹਾਜ਼ਰ ਸਨ |
ਪਿਛਲੀ ਖ਼ਬਰ ਦੇਵ ਸਮਾਜ ਕਾਲਜ ਫ਼ਾਰ ਵੁਮੈਨ ਵਿਖੇ ਐਕਸ-ਪੀ-ਆਈਜ਼ 17 ਵਿਸ਼ੇ 'ਤੇ ਰਾਸ਼ਟਰੀ ਵਰਕਸ਼ਾਪ ਅਗਲੀ ਖ਼ਬਰ ਹੈਰੀ ਸੰਧੂ ਨੇ ਵੱਖ-ਵੱਖ ਪਿੰਡਾਂ 'ਚ ਗੜੇਮਾਰੀ ਨਾਲ ਨੁਕਸਾਨੀਆਂ ਫ਼ਸਲਾਂ ਅਤੇ ਬਾਗ਼ਾਂ ਦਾ ਲਿਆ ਜਾਇਜ਼ਾ ਅਕਾਲੀ ਦਲ ਵੀ ਗ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।