01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-04-2026

ਦੇਵ ਸਮਾਜ ਕਾਲਜ ਫ਼ਾਰ ਵੁਮੈਨ ਵਿਖੇ ਐਕਸ-ਪੀ-ਆਈਜ਼ 17 ਵਿਸ਼ੇ 'ਤੇ ਰਾਸ਼ਟਰੀ ਵਰਕਸ਼ਾਪ

ਅਜੀਤ ਡੈਸਕ 12-04-2026
ਫ਼ਿਰੋਜ਼ਪੁਰ, 11 ਅਪ੍ਰੈਲ (ਗੁਰਿੰਦਰ ਸਿੰਘ)-ਦੇਵ ਸਮਾਜ ਕਾਲਜ ਫ਼ਾਰ ਵੁਮੈਨ, ਫ਼ਿਰੋਜ਼ਪੁਰ ਵਿਖੇ ਪੋਸਟ ਗ੍ਰੈਜੂਏਟ ਭੌਤਿਕ ਵਿਭਾਗ ਵਲੋਂ Tਕੰਪਿਊਟਰ ਇੰਟਰਫੇਜ਼ਡ ਐਕਸਪੈਰੀਮੈਂਟਲ ਯੂਜ਼ਿੰਗ ਐਕਸ-ਪੀ-ਆਈਜ਼ 17'' ਵਿਸ਼ੇ 'ਤੇ ਇੱਕ ਰਾਸ਼ਟਰੀ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ | ਇਸ ਵਰਕਸ਼ਾਪ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਆਧੁਨਿਕ ਤਕਨੀਕ ਰਾਹੀਂ ਪ੍ਰਯੋਗਾਤਮਿਕ ਸਿੱਖਿਆ ਨਾਲ ਜੋੜਨਾ ਅਤੇ ਵਿਗਿਆਨ ਦੇ ਸਿਧਾਂਤਕ ਗਿਆਨ ਨੂੰ ਵਿਹਾਰਕ ਰੂਪ ਵਿਚ ਸਮਝਾਉਣਾ ਸੀ | ਇਸ ਵਰਕਸ਼ਾਪ ਵਿਚ ਲਗਭਗ 60 ਵਿਦਿਆਰਥਣਾਂ ਨੇ ਬਹੁਤ ਉਤਸ਼ਾਹ ਨਾਲ ਭਾਗ ਲਿਆ | ਪ੍ਰੋਗਰਾਮ ਦਾ ਆਰੰਭ ਪਿ੍ੰਸੀਪਲ ਡਾ. ਸੰਗੀਤਾ ਸ਼ਰਮਾ ਵਲੋਂ ਮੁੱਖ ਮਹਿਮਾਨ ਅਤੇ ਰਿਸੋਰਸ ਪਰਸਨ ਦਾ ਸਵਾਗਤ ਫੁਲਕਾਰੀ, ਮੋਮੈਂਟੋ, ਪਲਾਂਟਰ ਦੇ ਕੇ ਕੀਤਾ ਗਿਆ | ਆਪਣੇ ਸੰਬੋਧਨ ਵਿਚ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਪ੍ਰਯੋਗ-ਆਧਾਰਿਤ ਸਿੱਖਿਆ ਦੀ ਮਹੱਤਤਾ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਅੱਜ ਦੇ ਵਿਗਿਆਨਕ ਯੁੱਗ ਵਿਚ ਕੇਵਲ ਸਿਧਾਂਤਕ ਗਿਆਨ ਹੀ ਕਾਫ਼ੀ ਨਹੀਂ ਹੈ, ਸਗੋਂ ਵਿਦਿਆਰਥੀਆਂ ਵਿਚ ਪ੍ਰਯੋਗਾਤਮਿਕ ਸੋਚ ਦਾ ਵਿਕਾਸ ਹੋਣਾ ਬਹੁਤ ਜ਼ਰੂਰੀ ਹੈ | ਵਰਕਸ਼ਾਪ ਦੇ ਮੁੱਖ ਵਕਤਾ ਵਜੋਂ ਪਹੁੰਚੇ ਇੰਜੀਨੀਅਰ ਵੀ. ਵੀ. ਵੀ. ਸਤਿਆਨਾਰਾਇਣਨ, ਇੰਟਰ ਯੂਨੀਵਰਸਿਟੀ ਐਕਸਲੇਰੇਟਰ ਸੈਂਟਰ, ਨਵੀਂ ਦਿੱਲੀ ਨੇ ਐਕਸ-ਪੀ-ਆਈਜ਼ 17 ਉਪਕਰਨ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਅਤੇ ਇਸ ਦੇ ਜ਼ਰੀਏ ਵੱਖ-ਵੱਖ ਵਿਗਿਆਨਕ ਪ੍ਰਯੋਗਾਂ ਦਾ ਪ੍ਰਦਰਸ਼ਨ ਕੀਤਾ | ਵਰਕਸ਼ਾਪ ਦੌਰਾਨ ਵਿਦਿਆਰਥਣਾਂ ਨੂੰ ਨਾ ਸਿਰਫ਼ ਉਪਕਰਨ ਦੇ ਤਕਨੀਕੀ ਪੱਖਾਂ ਬਾਰੇ ਜਾਣਕਾਰੀ ਮਿਲੀ, ਸਗੋਂ ਉਨ੍ਹਾਂ ਨੇ ਖ਼ੁਦ ਪ੍ਰਯੋਗ ਕਰਕੇ ਵਿਹਾਰਕ ਅਨੁਭਵ ਵੀ ਪ੍ਰਾਪਤ ਕੀਤਾ | ਇਸ ਮੌਕੇ ਪਿ੍ੰਸੀਪਲ ਡਾ. ਸੰਗੀਤਾ ਨੇ ਪ੍ਰੋਗਰਾਮ ਦੇ ਸਫਲ ਆਯੋਜਨ ਲਈ ਪੋਸਟ ਗ੍ਰੈਜੂਏਟ ਭੌਤਿਕ ਵਿਭਾਗ ਦੀ ਮੁਖੀ ਡਾ. ਆਸ਼ਾ ਅਰੋੜਾ ਅਤੇ ਸਮੂਹ ਸਟਾਫ਼ ਦੇ ਯਤਨਾਂ ਦੀ ਸ਼ਲਾਘਾ ਕੀਤੀ | ਉਨ੍ਹਾਂ ਨੇ ਕਿਹਾ ਕਿ ਇਹ ਵਰਕਸ਼ਾਪ ਵਿਦਿਆਰਥੀਆਂ ਲਈ ਇੱਕ ਬਹੁਤ ਹੀ ਲਾਭਕਾਰੀ ਅਤੇ ਪ੍ਰੇਰਣਾਦਾਇਕ ਅਨੁਭਵ ਸਾਬਤ ਹੋਈ ਹੈ |
ਪਿਛਲੀ ਖ਼ਬਰ ਇੰਸਪੈਕਟਰ ਜਸਵਿੰਦਰ ਸਿੰਘ ਬਰਾੜ ਥਾਣਾ ਕੁੱਲਗੜ੍ਹੀ ਦੇ ਮੁੱਖ ਅਫ਼ਸਰ ਨਿਯੁਕਤ ਅਗਲੀ ਖ਼ਬਰ ਫੂਡ ਸੇਫ਼ਟੀ ਵਿਭਾਗ ਵਲੋਂ ਸ਼ੁਰੂ ਕੀਤੀ ਮੋਬਾਈਲ ਵੈਨ ਦੇ ਸਾਰਥਿਕ ਕਾਰਜਾਂ ਦੀ ਉਡੀਕ ਕਰਾਂਗੇ-ਭਾਕਿਯੂ ਕਾਦੀਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।