20-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

ਮਜ਼ਦੂਰ ਦਿਵਸ ਮੌਕੇ ਦਾਸ ਐਂਡ ਬ੍ਰਾਊਨ ਵਰਲਡ ਸਕੂਲ ਵਿਚ ਸਨਸ਼ਾਈਨ ਸਟਾਫ ਦਾ ਸਨਮਾਨ

ਅਜੀਤ ਡੈਸਕ 03-05-2026
ਫ਼ਿਰੋਜ਼ਪੁਰ, 2 ਮਈ (ਗੁਰਿੰਦਰ ਸਿੰਘ)-ਮਜ਼ਦੂਰ ਦਿਵਸ ਮੌਕੇ ਦਾਸ ਐਂਡ ਬ੍ਰਾਊਨ ਵਰਲਡ ਸਕੂਲ ਵਿਚ ਆਯੋਜਿਤ ਸਮਾਰੋਹ ਦੌਰਾਨ ਸਨਸ਼ਾਈਨ ਸਟਾਫ ਦਾ ਸਨਮਾਨ ਕੀਤਾ ਗਿਆ¢ ਇਸ ਮੌਕੇ ਸਟਾਫ ਮੈਂਬਰਾਂ ਵਲੋਂ ਪੇਸ਼ ਕੀਤੇ ਰੰਗਾਰੰਗ ਸਭਿਆਚਾਰਕ ਪ੍ਰੋਗਰਾਮ ਨੇ ਹਾਜ਼ਰੀਨ ਦਾ ਮਨ ਮੋਹ ਲਿਆ | ਪਿ੍ੰਸੀਪਲ ਡਾ. ਰੂਚੀ ਪਾਂਡੇ ਨੇ ਦੱਸਿਆ ਕਿ ਸਨਸ਼ਾਈਨ ਸਟਾਫ ਵਲੋਂ ਭੰਗੜਾ, ਗਿੱਧਾ, ਨਾਚ-ਗਾਣੇ ਆਦਿ ਪੇਸ਼ ਕਰਕੇ ਸਮਾਗਮ ਨੂੰ ਰੌਣਕਮਈ ਬਣਾਇਆ¢ ਉਨ੍ਹਾਂ ਮਜ਼ਦੂਰ ਦਿਵਸ ਦੀ ਮਹੱਤਤਾ ਬਾਰੇ ਵੀ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਕਿਹਾ ਕਿ ਸਨਸ਼ਾਈਨ ਸਟਾਫ ਸੰਸਥਾ ਦੀ ਰੀੜ੍ਹ ਦੀ ਹੱਡੀ ਹੁੰਦਾ ਹੈ | ਜਿਨ੍ਹਾਂ ਦੇ ਬਿਨਾਂ ਕਿਸੇ ਵੀ ਕੰਮ ਦੀ ਸਫਲਤਾ ਸੰਭਵ ਨਹੀਂ | ਉਨ੍ਹਾਂ ਇਹ ਵੀ ਦੱਸਿਆ ਕਿ ਡੀ.ਸੀ.ਐਮ ਗਰੁੱਪ ਵਲੋਂ ਸ਼ੁਰੂ ਤੋਂ ਹੀ ਸਹਾਇਕ ਸਟਾਫ ਨੂੰ Tਸਨਸ਼ਾਈਨT ਨਾਮ ਦਿੱਤਾ ਗਿਆ ਹੈ, ਜਿਸ ਨਾਲ ਸਟਾਫ ਵਿਚ ਮਾਣ ਅਤੇ ਸਨਮਾਨ ਦੀ ਭਾਵਨਾ ਵਧਦੀ ਹੈ | ਇਸ ਮੌਕੇ ਸਟਾਫ ਮੈਂਬਰਾਂ ਨੂੰ ਬੈਸਟ ਡਿਸਿਪਲਿਨ, ਬੈਸਟ ਯੂਨੀਫ਼ਾਰਮ ਅਤੇ ਲਾਂਗ ਟੈਨਿਊਰ ਅਵਾਰਡ ਦੇ ਕੇ ਸਨਮਾਨਿਤ ਕੀਤਾ ਗਿਆ¢ ਇਸ ਸਮਾਗਮ ਦੌਰਾਨ ਸੀਨੀਅਰ ਜੀ.ਐਮ ਕਰਨਲ ਰਾਜੇਸ਼ ਆਨੰਦ, ਵਾਈਸ ਪਿ੍ੰਸੀਪਲ (ਕੈਂਬਰਿਜ) ਬਿੰਦੂ ਗੁਪਤਾ, ਵਾਈਸ ਪਿ੍ੰਸੀਪਲ (ਸੀਨੀਅਰ ਸੈਕੰਡਰੀ) ਡਾ. ਸੰਗੀਤਾ ਭਾਰਦਵਾਜ, ਹੈੱਡ ਐਲੀਮੈਂਟਰੀ ਅਤੇ ਪ੍ਰਾਇਮਰੀ ਪੂਨਮ ਸੂਦ, ਵਾਈਸ ਪਿ੍ੰਸੀਪਲ ਐਕੈਡਮਿਕਸ ਨਿਲਾਖ਼ਸ਼ੀ ਗੁਪਤਾ ਅਤੇ ਏ.ਜੀ.ਐਮ ਈਵੈਂਟ ਗੁਰਿੰਦਰਜੀਤ ਕੌਰ ਸਮੇਤ ਹੋਰ ਵੀ ਮੌਜੂਦ ਸਨ |
ਪਿਛਲੀ ਖ਼ਬਰ ਸੈਮ ਇੰਟਰਨੈਸ਼ਨਲ ਸਕੂਲ ਵਿਖੇ ਸਰਬੱਤ ਦੇ ਭਲੇ ਲਈ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕਰਵਾਏ ਅਗਲੀ ਖ਼ਬਰ ਰੇਡੀਐਂਟ ਪਬਲਿਕ ਸਕੂਲ ਵਿਖੇ ਮਜ਼ਦੂਰ ਦਿਵਸ ਮੌਕੇ ਵਿਸ਼ੇਸ਼ ਸਮਾਰੋਹ ਦਾ ਆਯੋਜਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।