ਫ਼ਿਰੋਜ਼ਪੁਰ, 11 ਮਈ (ਕੁਲਬੀਰ ਸਿੰਘ ਸੋਢੀ)-ਸਹਿਕਾਰੀ ਸਭਾਵਾਂ ਕਰਮਚਾਰੀ ਯੂਨੀਅਨ ਦੀ ਹਮਾਇਤ ਅਤੇ ਕਿਸਾਨਾਂ ਦੀਆਂ ਮੰਗਾਂ ਦੀ ਪੂਰਤੀ ਲਈ ਭਾਕਿਯੂ ਕਾਦੀਆਂ ਦੇ ਜ਼ਿਲ੍ਹਾ ਪ੍ਰਧਾਨ ਗੁਰਿੰਦਰ ਸਿੰਘ ਖਹਿਰਾ ਦੀ ਅਗਵਾਈ 'ਚ ਕੋਆਪ੍ਰੇਟਿਵ ਬੈਂਕ ਦੇ ਮੁੱਖ ਦਫਤਰ ਬਾਹਰ ਵਿਸ਼ਾਲ ਧਰਨਾ ਦਿੱਤਾ ਗਿਆ ਅਤੇ ਸੂਬਾ ਸਰਕਾਰ ਦੀਆਂ ਕਿਸਾਨ ਵਿਰੋਧੀ ਨੀਤੀਆਂ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ | ਧਰਨੇ ਵਿਚ ਕਿਸਾਨ ਜਥੇਬੰਦੀ ਦੇ ਸੂਬਾ ਪੱਧਰੀ ਆਗੂਆਂ ਤੋਂ ਇਲਾਵਾ ਸਹਿਕਾਰੀ ਸਭਾਵਾਂ ਕਰਮਚਾਰੀ ਯੂਨੀਅਨ ਦੇ ਸੀਨੀਅਰ ਆਗੂਆਂ ਨੇ ਸ਼ਮੂਲੀਅਤ ਕੀਤੀ | ਧਰਨੇ ਨੂੰ ਸੰਬੋਧਨ ਕਰਦੇ ਹੋਏ ਭਾਕਿਯੂ ਕਾਦੀਆਂ ਦੇ ਜ਼ਿਲ੍ਹਾ ਪ੍ਰਧਾਨ ਗੁਰਿੰਦਰ ਸਿੰਘ ਖਹਿਰਾ ਨੇ ਦੱਸਿਆ ਕਿ ਪਿਛਲੇ ਮਹੀਨੇ ਅੱਜ ਦੇ ਹਾਲਾਤ ਅਨੁਸਾਰ ਮਹਿੰਗਾਈ ਨੂੰ ਧਿਆਨ ਵਿਚ ਰੱਖਦਿਆਂ ਕੋਆਪਰੇਟਿਵ ਸੁਸਾਇਟੀਆਂ ਨਾਲ ਜੁੜੇ ਕਿਸਾਨਾਂ ਲਈ ਪ੍ਰਤੀ ਏਕੜ ਜੋ ਹੱਦ ਕਰਜ਼ੇ ਦੀ ਰਾਸ਼ੀ 'ਚ ਜੋ ਵਾਧਾ ਕੀਤਾ ਗਿਆ ਸੀ, ਉਹ ਇਕ ਸ਼ਲਾਘਾਯੋਗ ਉਪਰਾਲਾ ਸੀ | ਪਰ ਸੂਬਾ ਸਰਕਾਰ ਵਲੋਂ ਕੁਝ ਸਮੇਂ ਬਾਅਦ ਹੀ ਇਸ ਵਾਧੇ ਨੂੰ ਵਾਪਸ ਲੈ ਲਿਆ, ਜੋ ਕਿਸਾਨਾਂ ਦੇ ਹੱਕਾਂ 'ਤੇ ਡਾਕਾ ਮਾਰਨ ਵਾਲੀ ਗੱਲ ਸਾਬਤ ਹੋਈ ਤੇ ਅਤਿ ਮੰਦਭਾਗਾ ਵਰਤਾਰਾ ਹੈ | ਉਨ੍ਹਾਂ ਦੱਸਿਆ ਕਿ ਜਥੇਬੰਦੀ ਮੰਗ ਕਰਦੀ ਹੈ ਕਿ ਇਸ ਵਾਧੇ ਨੂੰ ਦੁਬਾਰਾ ਲਾਗੂ ਕਰਕੇ ਕਿਸਾਨਾਂ ਦਾ ਕੋਆਪਰੇਟਿਵ ਸੁਸਾਇਟੀਆਂ ਅਤੇ ਕੋਆਪਰੇਟਿਵ ਬੈਂਕਾਂ ਨਾਲ ਲੈਣ ਦੇਣ ਤੁਰੰਤ ਚਾਲੂ ਕਰਵਾਇਆ ਜਾਵੇ, ਤਾਂ ਕਿ ਪੇਸ਼ ਆ ਰਹੀ ਆਰਥਿਕ ਤੰਗੀ ਤੋਂ ਰਾਹਤ ਮਿਲ ਸਕੇ ਤੇ ਕਿਸਾਨ ਵੀਰ ਝੋਨੇ ਦੀ ਬਿਜਾਈ ਲਈ ਤਿਆਰੀਆਂ ਸ਼ੁਰੂ ਸਕਣ | ਪ੍ਰਧਾਨ ਖਹਿਰਾ ਨੇ ਅੱਗੇ ਕਿਹਾ ਕਿ ਕਿਸਾਨਾਂ ਵਲੋਂ ਖਾਦਾਂ ਲੈਣ ਸਮੇਂ ਕੋਆਪਰੇਟਿਵ ਸੁਸਾਇਟੀਆਂ ਵਲੋਂ ਖਾਦਾਂ ਦੇ ਨਾਲ ਜੋ ਬੇਲੋੜਾ ਸਾਮਾਨ ਜਿਵੇਂ ਕਿ ਨੈਨੋ ਯੂਰੀਆ ਵਗ਼ੈਰਾ ਜਬਰੀ ਥੋਪਿਆ ਜਾਂਦਾ ਹੈ | ਉਸਨੂੰ ਤੁਰੰਤ ਬੰਦ ਕੀਤਾ ਜਾਵੇ | ਜਥੇਬੰਦੀ ਦੇ ਸੂਬਾ ਆਗੂ ਬਲਜਿੰਦਰ ਸਿੰਘ ਬੱਬੀ, ਪ੍ਰੀਤਮ ਸਿੰਘ ਤੇ ਦਰਸ਼ਨ ਸਿੰਘ ਨੇ ਕਿਹਾ ਕਿ ਪ੍ਰਾਇਮਰੀ ਖੇਤੀਬਾੜੀ ਵਿਕਾਸ ਬੈਂਕਾਂ ਨਾਲ ਜੁੜੇ ਅਤੇ ਪਿਛਲੇ ਲੰਮੇ ਸਮੇਂ ਤੋਂ ਡਿਫਾਲਟਰ ਚੱਲ ਰਹੇ ਕਿਸਾਨਾਂ ਲਈ ਕਮਰਸ਼ੀਅਲ ਬੈਂਕਾਂ ਦੀ ਤਰਜ਼ 'ਤੇ ਵਨ ਟਾਈਮ ਸੈਟਲਮੈਂਟ ਦੀ ਸੁਵਿਧਾ ਦੇ ਕੇ ਕਿਸਾਨਾਂ ਨੂੰ ਫ਼ੌਰੀ ਰਾਹਤ ਦਿੱਤੀ ਜਾਵੇ | ਸਹਿਕਾਰੀ ਸਭਾਵਾਂ ਕਰਮਚਾਰੀ ਯੂਨੀਅਨ ਦੇ ਆਗੂ ਗੁਰਦੇਵ ਸਿੰਘ, ਜਸਵੀਰ ਸਿੰਘ ਲੋਹਗੜ੍ਹ ਤੇ ਬਲਜਿੰਦਰ ਸਿੰਘ ਨੇ ਕਿਹਾ ਕਿ ਪਿਛਲੇ ਦਿਨੀ ਪ੍ਰਾਇਮਰੀ ਸਹਿਕਾਰੀ ਸਭਾਵਾਂ ਦੇ ਮੈਂਬਰਾਂ ਦੇ ਜੋ ਹੱਦ ਕਰਜ਼ੇ ਵਿਚ ਵਾਧਾ ਕੀਤਾ ਸੀ, ਉਸਨੂੰ ਹੂਬਹੂ ਵਾਧਾ ਕੀਤਾ ਜਾਵੇ, ਨਹੀਂ ਤਾਂ ਅਸੀਂ ਸੰਘਰਸ਼ ਨੂੰ ਹੋਰ ਤੇਜ਼ ਕਰਾਂਗੇ | ਉਨ੍ਹਾਂ ਕਿਹਾ ਕਿ ਮਾਰਕਫੈੱਡ ਦੁਆਰਾ ਹਰ ਖਾਦ ਦੇ ਰੈਕ 'ਚੋਂ ਆਪਣਾ ਬਣਦਾ 60 ਪ੍ਰਤੀਸ਼ਤ ਹਿੱਸਾ ਲੈ ਕੇ ਕਿਸਾਨਾਂ ਨੂੰ ਮੁਹੱਈਆ ਕਰਵਾਇਆ ਜਾਵੇ ਤਾਂ ਕਿ ਸਾਉਣੀ ਦੀ ਫਸਲ ਦੀ ਬਿਜਾਈ ਵਿਚ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ | ਇਸ ਮੌਕੇ ਅਮਨਪ੍ਰੀਤ ਸਿੰਘ ਭੁੱਲਰ, ਨੰਬਰਦਾਰ ਰੇਸ਼ਮ ਸਿੰਘ ਭੁੱਲਰ, ਸੀਨੀਅਰ ਜ਼ਿਲ੍ਹਾ ਮੀਤ ਪ੍ਰਧਾਨ ਮਹਿੰਦਰ ਸਿੰਘ ਵਧੋਂਣ, ਰਜਿੰਦਰਪਾਲ ਸਿੰਘ ਸੁਲਹਾਣੀ, ਗੁਰਮੇਲ ਸਿੰਘ ਬਲਾਕ ਪ੍ਰਧਾਨ, ਸੁਖਦੇਵ ਸਿੰਘ ਬਲਾਕ ਪ੍ਰਧਾਨ, ਜੋਗਾ ਸਿੰਘ ਜ਼ਿਲ੍ਹਾ ਕਮੇਟੀ ਮੈਂਬਰ, ਗੁਰਮੇਲ ਸਿੰਘ ਬਲਾਕ ਪ੍ਰਧਾਨ ਫ਼ਿਰੋਜ਼ਪੁਰ, ਗੁਰਪ੍ਰੀਤ ਸਿੰਘ ਵਲਟੋਹਾ ਬਲਾਕ ਪ੍ਰਧਾਨ ਮੱਲਾਂਵਾਲਾ, ਜਸਵੀਰ ਸਿੰਘ ਬਲਾਕ ਪ੍ਰਧਾਨ ਝੋਕ ਮੋਹੜੇ, ਰਾਜਰਨਬੀਰ ਸਿੰਘ ਕਰਮੂਵਾਲਾ, ਰਾਜਬੀਰ ਸਿੰਘ ਨੰਬਰਦਾਰ, ਕਸ਼ਮੀਤ ਸਿੰਘ ਤੂਤ, ਗੁਰਮੀਤ ਸਿੰਘ ਠੇਠਰ ਕਲਾਂ, ਜਗਦੀਪ ਸਿੰਘ ਠੇਠਰ ਕਲਾਂ, ਨਿਰਮਲ ਸਿੰਘ ਲੋਹਗੜ੍ਹ, ਗੁਰਬਚਨ ਸਿੰਘ ਕਿੱਲੀ, ਗੁਰਕੀਰਤ ਸਿੰਘ ਫ਼ਿਰੋਜ਼ਪੁਰ, ਸੁਖਦੇਵ ਸਿੰਘ ਬੱਟਰ, ਕੈਪਟਨ ਜਰਨੈਲ ਸਿੰਘ ਫ਼ਿਰੋਜ਼ਪੁਰ, ਪਰਮਜੀਤ ਸਿੰਘ ਸਤੀਏਵਾਲਾ, ਨਸੀਬ ਸਿੰਘ, ਰੂਪ ਸਿੰਘ ਫ਼ਿਰੋਜ਼ਸ਼ਾਹ, ਮਲਕੀਤ ਸਿੰਘ ਫ਼ਿਰੋਜ਼ਸ਼ਾਹ, ਵਣ ਸਿੰਘ, ਕਮਲਜੀਤ ਸਿੰਘ ਸਹਿਕਾਰੀ ਕਰਮਚਾਰੀ ਯੂਨੀਅਨ, ਪਰਮਿੰਦਰ ਸਿੰਘ ਬਲਾਕ ਪ੍ਰਧਾਨ ਮਮਦੋਟ, ਰਜਿੰਦਰ ਕੁਮਾਰ ਬਲਾਕ ਪ੍ਰਧਾਨ ਗੁਰੂਹਰਸਹਾਏ, ਅਮਰਿੰਦਰ ਸਿੰਘ ਬਲਾਕ ਪ੍ਰਧਾਨ ਮੱਖੂ, ਰਵਿੰਦਰ ਸਿੰਘ ਬਲਾਕ ਪ੍ਰਧਾਨ ਜ਼ੀਰਾ, ਸਰਤਾਜ ਸਿੰਘ ਮੱਲਾਂਵਾਲਾ ਡਵੀਜ਼ਨ ਆਗੂ, ਸਤਪਾਲ ਸਿੰਘ ਜ਼ਿਲ੍ਹਾ ਆਗੂ, ਗੁਰਬਖ਼ਸ਼ ਸਿੰਘ ਸੂਬਾ ਆਗੂ, ਸਵਰਨਦੀਪ ਸਿੰਘ ਦੀਪੂ ਜ਼ਿਲ੍ਹਾ ਆਗੂ ਅਤੇ ਸੁਰਜੀਤ ਸਿੰਘ ਬਲਾਕ ਆਗੂ ਹਾਜ਼ਰ ਸਨ |
ਕੋਆਪ੍ਰੇਟਿਵ ਬੈਂਕ ਦੇ ਮੁੱਖ ਦਫਤਰ ਬਾਹਰ ਭਾਕਿਯੂ ਕਾਦੀਆਂ ਤੇ ਸਹਿਕਾਰੀ ਸਭਾਵਾਂ ਕਰਮਚਾਰੀ ਯੂਨੀਅਨ ਵਲੋਂ ਧਰਨਾ
ਅਜੀਤ ਡੈਸਕ
12-05-2026