ਜ਼ੀਰਾ, 15 ਮਈ (ਰਜਨੀਸ਼ ਕਥੂਰੀਆ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ ਗਏ ਦਸਵੀਂ ਦੇ ਨਤੀਜੇ ਵਿਚ ਸ੍ਰੀ ਆਤਮ ਵੱਲਭ ਜੈਨ ਵਿੱਦਿਆ ਮੰਦਰ ਦੇ ਪੁਜ਼ੀਸ਼ਨਾਂ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਸਕੂਲ ਦੀ ਪ੍ਰਬੰਧਕ ਕਮੇਟੀ ਨੇ ਸਨਮਾਨਿਤ ਕੀਤਾ ਹੈ | ਇਸ ਸਬੰਧ ਵਿਚ ਸਕੂਲ ਵਿਚ ਰੱਖੇ ਗਏ ਸਮਾਗਮ ਵਿੱਚ ਪੁਜ਼ੀਸ਼ਨਾਂ ਪ੍ਰਾਪਤ ਕਰਨ ਵਾਲੇ ਵਿਦਿਆਰਥੀ ਏਕਮਜੀਤ ਸਿੰਘ ਪੁੱਤਰ ਜਗਸੀਰ ਸਿੰਘ,ਮਾਨਵ ਪੁੱਤਰ ਰਾਕੇਸ਼ ਕੁਮਾਰ,ਸੋਨਮ ਢਲ ਪੁੱਤਰੀ ਰਾਜਿੰਦਰ ਕੁਮਾਰ ਅਤੇ ਮੰਨਤ ਪੁੱਤਰੀ ਪਵਨ ਕੁਮਾਰ ਪਹੁੰਚੇ | ਇਸ ਮੌਕੇ 'ਤੇ ਸਕੂਲ ਦੇ ਮੈਨੇਜਰ ਹਰੀਸ਼ ਜੈਨ, ਐਕਟਿਵ ਮੈਨੇਜਰ ਮੈਡਮ ਅਰਚਨਾ ਜੈਨ, ਪਿ੍ੰਸੀਪਲ ਮੈਡਮ ਕਿਰਨ ਅਗਰਵਾਲ, ਪਿ੍ੰਸੀਪਲ ਡਾ. ਸ਼ਾਲੂ ਸੂਦ ਅਤੇ ਇੰਚਾਰਜ ਮੈਡਮ ਨਿਰਮਲ ਸਿੰਗਲਾ ਸਮੇਤ ਮੈਨੇਜਮੈਂਟ ਕਮੇਟੀ ਦੇ ਮੈਂਬਰਾਂ ਨੇ ਵਿਦਿਆਰਥੀਆਂ ਦਾ ਮੂੰਹ ਮਿੱਠਾ ਕਰਵਾਇਆ ਅਤੇ ਉਨ੍ਹਾਂ ਨੂੰ ਸਕੂਲ ਵਲੋਂ ਸਰਟੀਫਿਕੇਟ ਭੇਟ ਕਰਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਐਕਟਿਵ ਮੈਨੇਜਰ ਅਰਚਨਾ ਜੈਨ, ਪਿ੍ੰਸੀਪਲ ਕਿਰਨ ਅਗਰਵਾਲ ਅਤੇ ਪਿ੍ੰਸੀਪਲ ਸ਼ਾਲੂ ਸੂਦ ਨੇ ਕਿਹਾ ਕਿ ਇਹ ਨਤੀਜੇ ਵਿਦਿਆਰਥੀਆਂ ਦੀ ਸਖ਼ਤ ਮਿਹਨਤ ਅਤੇ ਅਧਿਆਪਕਾਂ ਦੀ ਲਗਨ ਦਾ ਪ੍ਰਤੀਕ ਹਨ | ਉਹਨਾਂ ਕਿਹਾ ਕਿ ਸਕੂਲ ਵਿਦਿਆਰਥੀਆਂ ਤੋਂ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਦੇ ਸ਼ਾਨਦਾਰ ਨਤੀਜਿਆਂ ਦੀ ਉਮੀਦ ਹੈ |