01-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-05-2026

ਹਰੀਕੇ ਹੈੱਡ ਵਰਕਸ 'ਤੇ ਪਹੁੰਚਿਆ ਰਾਵੀ-ਬਿਆਸ ਜਲ ਟਿ੍ਬਿਊਨਲ

ਅਜੀਤ ਡੈਸਕ 18-05-2026

ਮੱਖੂ, 17 ਮਈ (ਕੁਲਵਿੰਦਰ ਸਿੰਘ ਸੰਧੂ)-ਸੁਪਰੀਮ ਕੋਰਟ ਦੇ ਸਾਬਕਾ ਜੱਜ ਵਨੀਤ ਸਰਾਂ ਦੀ ਅਗਵਾਈ ਹੇਠ ਰਾਵੀ-ਬਿਆਸ ਜਲ ਟਿ੍ਬਿਊਨਲ ਨੇ ਆਪਣੇ ਦੋ ਦਿਨਾਂ ਪੰਜਾਬ ਦੌਰੇ ਦੌਰਾਨ ਅੱਜ ਹਰੀਕੇ ਹੈੱਡ ਵਰਕਸ ਮੱਖੂ ਦਾ ਦੌਰਾ ਕੀਤਾ | ਟਿ੍ਬਿਊਨਲ ਦੀ ਤਿੰਨ ਮੈਂਬਰੀ ਟੀਮ ਵਿੱਚ ਜਸਟਿਸ ਸੁਮਨ ਸ਼ਿਆਮ ਅਤੇ ਸਾਬਕਾ ਜਸਟਿਸ ਪੀ. ਨਵੀਨ ਰਾਓ ਵੀ ਸ਼ਾਮਿਲ ਸਨ | ਟੀਮ ਨੇ ਇੱਥੇ ਦਰਿਆਈ ਪਾਣੀ ਦੀ ਆਮਦ, ਵੰਡ, ਨਹਿਰੀ ਪ੍ਰਣਾਲੀ ਅਤੇ ਸਰਹੱਦੀ ਖੇਤਰਾਂ ਵਿੱਚ ਪਾਣੀ ਦੀ ਮੌਜੂਦਾ ਸਥਿਤੀ ਦਾ ਗੰਭੀਰਤਾ ਨਾਲ ਜਾਇਜ਼ਾ ਲਿਆ | ਪੰਜਾਬ ਸਰਕਾਰ ਦੇ ਜਲ ਸਰੋਤ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨੇ ਟਿ੍ਬਿਊਨਲ ਨੂੰ ਹਰੀਕੇ ਬੈਰਾਜ, ਫੀਡਰਾਂ ਅਤੇ ਨਹਿਰਾਂ ਸਬੰਧੀ ਤਕਨੀਕੀ ਜਾਣਕਾਰੀ ਦੇਣ ਦੇ ਨਾਲ ਮੌਜੂਦਾ ਚੁਨੌਤੀਆਂ ਬਾਰੇ ਵੀ ਜਾਣੂ ਕਰਵਾਇਆ |

ਪਿਛਲੀ ਖ਼ਬਰ ਹੜ੍ਹ ਪੀੜਤ ਕਿਸਾਨ ਸੰਘਰਸ਼ ਕਮੇਟੀ ਪੰਜਾਬ ਤੇ ਸਤਲੁਜ ਮਿਸਲ ਵਲੋਂ ਐਸ.ਡੀ.ਐਮ. ਜ਼ੀਰਾ ਨੂੰ ਦਿੱਤਾ ਮੰਗ ਪੱਤਰ ਅਗਲੀ ਖ਼ਬਰ ਖ਼ੁਦਕੁਸ਼ੀ ਕਰਨ ਵਾਲੇ ਵਿਅਕਤੀ ਦੇ ਪਰਿਵਾਰ ਵਲੋਂ ਵਿਵਾਦਿਤ ਦੁਕਾਨਾਂ ਅੱਗੇ ਧਰਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।