ਮੁੱਦਕੀ, 18 ਮਈ(ਭਾਰਤ ਭੂਸ਼ਨ ਅਗਰਵਾਲ)-ਲੋਹਾਮ ਰੋਡ 'ਤੇ ਸਥਿਤ ਪ੍ਰਾਚੀਨ ਸ਼ਿਵ ਮੰਦਿਰ ਵਿਖੇ ਸ਼ਨੀ ਜਯੰਤੀ ਮਹਾਂਉਤਸਵ ਬੜੀ ਸ਼ਰਧਾ, ਉਤਸ਼ਾਹ 'ਤੇ ਧੂਮਧਾਮ ਨਾਲ ਮਨਾਇਆ ਗਿਆ | ਇਸ ਪਾਵਨ ਮੌਕੇ ਮੰਦਿਰ ਵਿਚ ਭਗਤਾਂ ਦੀ ਭਾਰੀ ਭੀੜ ਦੇਖਣ ਨੂੰ ਮਿਲੀ 'ਤੇ ਸ਼ਨੀ ਮਹਾਰਾਜ ਦੇ ਦਰਬਾਰ ਵਿਚ ਸੈਂਕੜੇ ਸ਼ਰਧਾਲੂਆਂ ਨੇ ਨਤਮਸਤਕ ਹੋ ਕੇ ਅਸੀਸ ਪ੍ਰਾਪਤ ਕੀਤੀ | ਮਹਾਂਉਤਸਵ ਦੀ ਸ਼ੁਰੂਆਤ ਦੁਪਹਿਰ ਸਮੇਂ ਸ਼ਨੀ ਮਹਾਰਾਜ ਦੀ ਵਿਸ਼ੇਸ਼ ਆਰਤੀ ਨਾਲ ਹੋਈ, ਜਿਸ ਤੋਂ ਬਾਅਦ ਵਿਸ਼ਾਲ ਭੰਡਾਰੇ ਦਾ ਆਯੋਜਨ ਕੀਤਾ ਗਿਆ | ਮਹਿਲਾਵਾਂ ਵਲੋਂ ਭਾਵਪੂਰਨ ਸੰਕੀਰਨ ਕੀਤਾ ਗਿਆ, ਜਿਸ ਨਾਲ ਸਾਰਾ ਮਾਹੌਲ ਭਗਤੀ ਰੰਗ ਵਿਚ ਰੰਗਿਆ ਗਿਆ | ਮੰਦਿਰ ਦੇ ਪੁਜਾਰੀ ਪੰਡਿਤ ਗੋਬਿੰਦ ਰਾਮ ਵਲੋਂ ਸੰਗਤਾਂ ਨੂੰ ਭਗਵਾਨ ਸ਼ਨੀ ਮਹਾਰਾਜ ਦੀ ਕਥਾ ਸੁਣਾ ਕੇ ਨਿਹਾਲ ਕੀਤਾ | ਇਸ ਮੌਕੇ ਭਗਤਾਂ ਲਈ ਲੰਗਰ ਦੀ ਵੀ ਵਿਵਸਥਾ ਕੀਤੀ ਗਈ | ਸਮੂਹ ਸੰਗਤ ਵਲੋਂ ਸ਼ਨੀ ਮਹਾਰਾਜ ਦੇ ਜੈਕਾਰਿਆਂ ਨਾਲ ਮੰਦਿਰ ਗੂੰਜ ਉੱਠਿਆ ਤੇ ਸਮਾਗਮ ਸ਼ਰਧਾ 'ਤੇ ਭਗਤੀ ਭਾਵਨਾ ਨਾਲ ਸੰਪੰਨ ਹੋਇਆ |