ਮੁੱਦਕੀ, 18 ਮਈ (ਭਾਰਤ ਭੂਸ਼ਨ ਅਗਰਵਾਲ)-ਸੰਤ ਅਮਰਜੀਤ ਸਿੰਘ ਸਪੋਰਟਸ ਕਲੱਬ ਦੀ ਮੀਟਿੰਗ ਪ੍ਰਧਾਨ ਪਵਿੱਤਰ ਸਿੰਘ ਭੈਲ (ਸੇਖੋਂ) ਦੀ ਅਗਵਾਈ ਹੇਠ ਖੇਡ ਸਟੇਡੀਅਮ ਮੁੱਦਕੀ ਵਿਖੇ ਹੋਈ | ਜਿਸ ਵਿਚ ਕਲੱਬ ਦੇ ਮੈਂਬਰਾਂ ਨੇ ਸ਼ਮੂਲੀਅਤ ਕੀਤੀ | ਮੀਟਿੰਗ 'ਚ ਬਾਬਾ ਮਨਜੀਤ ਸਿੰਘ ਨੇ ਆਪਣੇ ਵਿਚਾਰ ਰੱਖਦਿਆਂ ਖੇਡ ਗਰਾੳਾੂਡ 'ਚ ਬੱਚਿਆਂ ਨੂੰ ਸਿਖਲਾਈ ਦੇਣ ਲਈ ਕੋਚ ਲਿਆਉਣ ਦੀ ਮੰਗ ਉਠਾਈ ਗਈ ਤਾਂ ਜੋ ਖੇਡ ਵਿਧੀਆਂ ਬਾਰੇ ਜਾਣੂ ਕਰਵਾਇਆ ਜਾ ਸਕੇ | ਇਸ ਤੋਂ ਇਲਾਵਾ ਮਾ.ਛਿੰਦਰ ਸਿੰਘ, ਸਰਬਜੋਤ ਸਿੰਘ ਅਤੇ ਜੋਧ ਸਿੰਘ ਨੇ ਵੀ ਆਪੋ-ਆਪਣੇ ਵਿਚਾਰ ਰੱਖਦਿਆਂ ਗਰਾਊਾਡ 'ਚ ਸਾਫ਼-ਸਫ਼ਾਈ ਕਰਵਾਉਣ ਤੋਂ ਇਲਾਵਾ ਹੋਰ ਮੁੱਦਿਆਂ 'ਤੇ ਵਿਚਾਰਾਂ ਪੇਸ਼ ਕੀਤੀਆਂ | ਕਲੱਬ ਪ੍ਰਧਾਨ ਪਵਿੱਤਰ ਸਿੰਘ ਭੈਲ ਨੇ ਫਰਵਰੀ 2026 ਨੂੰ ਕਰਵਾਏ ਗਏ ਟੂਰਨਾਮੈਂਟ ਦੀ ਸਫਲਤਾ 'ਤੇ ਸਮੂਹ ਮੈਂਬਰਾਂ ਦੀ ਹੌਸਲਾ ਅਫਜਾਈ ਕੀਤੀ ਅਤੇ ਟੂਰਨਾਮੈਂਟ ਦੀਆਂ ਕਮੀਆਂ-ਪੇਸ਼ੀਆਂ ਬਾਰੇ ਵੀ ਵਿਚਾਰ ਚਰਚਾ ਕੀਤੀ | ਇਸ ਮੌਕੇ ਸਾਬਕਾ ਪ੍ਰਧਾਨ ਗੁਰਜੰਟ ਸਿੰਘ ਬਰਾੜ, ਜੋਧਾ ਸਿੰਘ, ਮਾਸਟਰ ਛਿੰਦਰ ਸਿੰਘ ਪੀ.ਟੀ., ਗੁਰਬੀਰ ਸਿੰਘ ਖੋਸਾ, ਗੁਰਚਰਨ ਸਿੰਘ ਬਰਾੜ, ਸਰਬਜੋਧ ਸਿੰਘ, ਮਨਜੀਤ ਸਿੰਘ ਕਾਲਾ, ਗੁਰਭਿੰਦਰ ਸਿੰਘ ਭੁੱਲਰ, ਗੁਰਮੇਲ ਸਿੰਘ ਖੋਸਾ ਭਾਣੇ ਵਾਲੇ, ਗੁਰਤੇਜ ਸਿੰਘ ਘਾਲੀ, ਭਾਰਤ ਭੂਸ਼ਨ ਆਦਿ ਹਾਜ਼ਰ ਸਨ |