17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-05-2026

ਸ਼ਨੀਦੇਵ ਮਹਾਰਾਜ ਦੇ ਜਨਮ ਉਤਸਵ ਨੂੰ ਸਮਰਪਿਤ ਸਮਾਗਮ ਕਰਵਾਇਆ

ਅਜੀਤ ਡੈਸਕ 19-05-2026
ਤਲਵੰਡੀ ਭਾਈ, 18 ਮਈ (ਕੁਲਜਿੰਦਰ ਸਿੰਘ ਗਿੱਲ)-ਇੱਥੇ ਸ਼ਨੀਦੇਵ ਮੰਦਰ ਵਿਖੇ ਸ੍ਰੀ ਸ਼ਨੀਦੇਵ ਮਹਾਰਾਜ ਦੇ ਜਨਮ ਦਿਵਸ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ | ਪੰਡਿਤ ਜੋਤੀ ਸ਼ਰਮਾ ਭਾਰਗਵ ਦੀ ਦੇਖ ਹੇਠ ਕਰਵਾਏ ਗਏ ਸਮਾਗਮ ਦੌਰਾਨ ਸ਼੍ਰੀ ਸ਼ਨੀਦੇਵ ਮਹਾਰਾਜ ਦਾ ਤੇਲ ਅਭਿਸ਼ੇਕ ਕਰਵਾਇਆ ਗਿਆ ਜਿਸ ਉਪਰੰਤ ਹਵਨ ਯੱਗ ਹੋਇਆ | ਜਦਕਿ ਸ਼ਾਮ ਸਮੇਂ ਹੋਏ ਕੀਰਤਨ ਦੌਰਾਨ ਮਾਂ ਬਗਲਾ ਮੁਖੀ ਭਜਨ ਮੰਡਲੀ ਤਲਵੰਡੀ ਭਾਈ ਵਲੋਂ ਸ਼ਨੀ ਮਹਿਮਾ ਦਾ ਗੁਣਗਾਨ ਅਤੇ ਭਜਨ ਕੀਰਤਨ ਕੀਤਾ ਗਿਆ | ਇਸ ਸਮੇਂ ਪੰਡਿਤ ਜੋਤੀ ਸ਼ਰਮਾ ਭਾਰਗਵ ਸ਼ਨੀਦੇਵ ਮੰਦਰ ਵਿਖੇ 23 ਮਈ ਦੀ ਰਾਤ ਨੂੰ ਵਿਸ਼ਾਲ ਜਾਗਰਨ ਕਰਵਾਇਆ ਜਾਵੇਗਾ | ਜਿਸ ਦੌਰਾਨ ਸ਼੍ਰੀ ਜਗਦੰਬਾ ਭਜਨ ਮੰਡਲੀ, ਦਵਿੰਦਰ ਚੰਚਲ, ਸੁਰਿੰਦਰ ਜੋਗੀਆ ਐਂਡ ਪਾਰਟੀ ਤੋਂ ਇਲਾਵਾ ਹੋਰ ਭਜਨ ਮੰਡਲੀਆਂ ਹਾਜ਼ਰੀ ਲਗਵਾਉਣਗੀਆਂ |
ਪਿਛਲੀ ਖ਼ਬਰ ਪੰਜਾਬ ਦੀ ਬਦਲਵੀਂ ਰਾਜਨੀਤਿਕ ਸੋਚ ਨਾਲ ਜੁੜ ਰਹੇ ਨੇ ਨੌਜਵਾਨ-ਅਜੇਪਾਲ ਸਿੰਘ ਬਰਾੜ ਅਗਲੀ ਖ਼ਬਰ ਸੰਤ ਅਮਰਜੀਤ ਸਿੰਘ ਸਪੋਰਟਸ ਕਲੱਬ ਦੀ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।