03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-05-2026

ਲਛਮਣ ਨਹਿਰ ਦੇ ਡਰੇਨ ਬਣਾਉਣ ਦੇ ਵਿਰੋਧ ਵਿਚ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਬੁੱਟਰ ਨੇ ਏ.ਡੀ.ਸੀ. ਨੂੰ ਮੰਗ ਪੱਤਰ ਸੌਂਪਿਆ

ਅਜੀਤ ਡੈਸਕ 31-05-2026
ਫ਼ਿਰੋਜ਼ਪੁਰ, 30 ਮਈ (ਕੁਲਬੀਰ ਸਿੰਘ ਸੋਢੀ)-ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਬੁੱਟਰ ਨੇ ਏ.ਡੀ.ਸੀ ਨੂੰ ਮੰਗ ਪੱਤਰ ਦੇ ਕੇ ਲਛਮਣ ਨਹਿਰ ਦੇ ਨਾਲ ਨਾਲ ਡਰੇਨ ਬਣਾਉਣ ਦੇ ਸਬੰਧ ਵਿਚ ਮੰਗ ਪੱਤਰ ਦੇ ਕੇ ਕਿਸਾਨਾਂ ਦੇ ਉਜਾੜੇ ਨੂੰ ਰੋਕਣ ਦੀ ਮੰਗ ਕੀਤੀ | ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਸੂਬਾ ਆਗੂ ਰੇਸ਼ਮ ਸਿੰਘ ਮਿੱਡਾ ਨੇ ਦੱਸਿਆ ਸਰਹੱਦੀ ਬੰਨ੍ਹ ਦੇ ਨਾਲ ਕੇਂਦਰ ਸਰਕਾਰ ਨੇ ਡਰੇਨ ਬਣਾਉਣ ਨਿਸ਼ਾਨ ਦੇਹੀ ਕਰਨੀ ਸ਼ੁਰੂ ਕਰ ਦਿੱਤੀ ਹੈ | ਇਸ ਡਰੇਨ ਦੇ ਨਾਲ ਬਹੁਤ ਸਾਰੇ ਪਿੰਡ ਗਾਮੂਵਾਲਾ, ਦੁੱਲੇ ਕੇ, ਨੱਥੂ ਵਾਲਾ, ਸਵਾਇਆ ਰਾਏ ਉਤਾੜ, ਮਿੱਡਾ, ਬਲੇਲ ਕੇ ਰੁਹੇਲਾ, ਬਲੇਲ ਕੇ ਕਮਾਲ, ਪੀਰੇ ਕੇ, ਮਹਿਮੂਦ ਖ਼ਾਨੇ ਕੇ ਆਦਿ ਪਿੰਡਾਂ ਦੀ ਕਾਫ਼ੀ ਉਪਜਾਊ ਜ਼ਮੀਨ ਇਸ ਡਰੇਨ ਦੇ ਵਿਚ ਚਲੀ ਜਾਵੇਗੀ | ਜਿਸ ਨਾਲ ਇਸ ਪਿੰਡ ਤੋਂ ਹੋਰ ਨਹਿਰਾਂ ਦੇ ਨਾਲ ਲੱਗਦੀਆਂ ਵੱਸਦੀਆਂ ਵੀ ਉਜਾੜਿਆਂ ਜਾਣਗੀਆਂ | ਜਿਸ ਕਾਰਨ ਸਾਡਾ ਬਹੁਤ ਆਰਥਿਕ ਨੁਕਸਾਨ ਹੋਣਾ ਹੈ 'ਤੇ ਨਾਲ ਹੀ ਇਕ ਪਾਸੇ ਸਤਲੁਜ ਦਰਿਆ 'ਤੇ ਦੂਜੇ ਪਾਸੇ ਇਹ ਸੇਮ ਵਾਲਾ ਸਾਡੀਆਂ ਪਹਿਲਾਂ ਹੀ ਸਤਲੁਜ ਦਰਿਆ ਵਿਚ ਪਾਣੀ ਆਉਣ ਨਾਲ ਫ਼ਸਲਾਂ ਤਬਾਹ ਹੋ ਜਾਂਦੀਆਂ ਹਨ | ਪਸ਼ੂਆਂ ਦਾ ਨੁਕਸਾਨ ਵੀ ਹੁੰਦਾ ਹੈ | ਸਮੂਹ ਪਿੰਡ ਵਾਸੀ ਸਰਕਾਰਾਂ ਤੋਂ ਮੰਗ ਕਰਦੇ ਹਨ ਕਿ ਇਹ ਡਰੇਨ ਦਾ ਕੰਮ ਰੋਕਿਆ ਜਾਵੇ 'ਤੇ ਕਿਸਾਨਾਂ ਦੀ ਉਪਜਾਊ ਜ਼ਮੀਨ ਨੂੰ ਬਰਬਾਦ ਨਾ ਕੀਤਾ ਜਾਵੇ | ਜੇਕਰ ਸਰਕਾਰ ਨੇ ਡਰੇਨ ਦਾ ਕੰਮ ਨਾ ਰੋਕਿਆ ਤਾਂ ਅਸੀਂ ਸੰਘਰਸ਼ ਕਰਨ ਲਈ ਮਜਬੂਰ ਹੋਵਾਂਗੇ 'ਤੇ ਕਿਸੇ ਵੀ ਕੀਮਤ ਦੇ ਵਿਚ ਇਸ ਡਰੇਨ ਨੂੰ ਨਹੀਂ ਬਣਾਉਣ ਦੇਵਾਂਗੇ | ਮੰਗ ਪੱਤਰ ਦੇਣ ਸਮੇਂ ਕ੍ਰਾਂਤੀਕਾਰੀ ਕਿਸਾਨ ਯੂਨੀਅਨ 'ਤੇ ਸੂਬਾ ਆਗੂ ਇਕਬਾਲ ਸਿੰਘ ਗਾਮੂਵਾਲਾ, ਗੁਰਮੀਤ ਸਿੰਘ ਪੋਜੋਕੇ ਮਮਦੋਟ ਬਲਾਕ ਪ੍ਰਧਾਨ, ਗੁਰਚਰਨ ਸਿੰਘ ਬਾਰੇ ਕੇ ਬਲਾਕ ਆਗੂ, ਸਰਵਨ ਸਿੰਘ ਸਿਆਲ, ਗੁਰਚਰਨ ਸਿੰਘ, ਸਤਪਾਲ ਸਿੰਘ, ਦਰਸ਼ਨ ਸਿੰਘ, ਮੋਹਨ ਸਿੰਘ, ਹਰਮੇਸ਼ ਸਿੰਘ, ਲਾਲ ਚੰਦ, ਗੁਰਦੀਪ ਸਿੰਘ, ਸਵਰਨ ਸਿੰਘ, ਮਿਲਖ ਰਾਜ, ਸੁਰਜੀਤ ਸਿੰਘ, ਸੁਖਵਿੰਦਰ ਸਿੰਘ, ਨਿਰਮਲ ਸਿੰਘ, ਸਤਪਾਲ ਸਿੰਘ, ਗੁਰਪ੍ਰੀਤ ਸਿੰਘ ਆਦਿ ਕਿਸਾਨ ਹਾਜ਼ਰ ਸਨ |
ਪਿਛਲੀ ਖ਼ਬਰ ਸਕੂਲ ਵੈਨ ਦੇ ਡਰਾਈਵਰਾਂ ਲਗਾਈ ਨਮਕੀਨ ਲੱਸੀ ਦੀ ਛਬੀਲ ਅਗਲੀ ਖ਼ਬਰ ਨਗਰ ਪੰਚਾਇਤ ਮੁੱਦਕੀ ਵਲੋਂ ਵਾਹਿਗੁਰੂ ਦੇ ਸ਼ੁਕਰਾਨੇ ਲਈ ਧਾਰਮਿਕ ਸਮਾਗਮ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।