04-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-05-2026

ਗੁਰੂਹਰਸਹਾਏ ਵਿਚ ਭਾਜਪਾ ਦਾ ਪਰਿਵਾਰ ਵੱਡਾ ਹੋ ਰਿਹਾ ਹੈ- ਭਾਜਪਾ ਆਗੂ ਦੀਪਕ ਸ਼ਰਮਾ

ਅਜੀਤ ਡੈਸਕ 31-05-2026
ਗੁਰੂਹਰਸਹਾਏ, 30 ਮਈ (ਕਪਿਲ ਕੰਧਾਰੀ)-ਗੁਰੂਹਰਸਹਾਏ ਹਲਕੇ ਵਿਚ ਆਏ ਦਿਨ ਭਾਜਪਾ ਆਗੂ ਦੀਪਕ ਸ਼ਰਮਾ ਦੀ ਅਗਵਾਈ ਹੇਠ ਵੱਖ-ਵੱਖ ਪਾਰਟੀਆਂ ਨੂੰ ਛੱਡ ਕੇ ਕਈ ਪਰਿਵਾਰ ਭਾਜਪਾ ਵਿਚ ਸ਼ਾਮਿਲ ਹੋ ਰਹੇ ਹਨ | ਉਸੇ ਦੇ ਤਹਿਤ ਵਾਰਡ ਨੰਬਰ 15 ਵਿਚ ਭਾਜਪਾ ਨੂੰ ਉਸ ਸਮੇਂ ਹੋਰ ਮਜ਼ਬੂਤੀ ਮਿਲੀ | ਜਦੋਂ ਆਮ ਆਦਮੀ ਪਾਰਟੀ ਦੇ ਸਾਬਕਾ ਸਰਕਲ ਪ੍ਰਧਾਨ ਸੁਭਾਸ਼ ਚੰਦਰ ਆਪਣੇ ਸਾਥੀਆਂ ਅਤੇ ਕਈ ਪਰਿਵਾਰਾਂ ਸਮੇਤ ਭਾਜਪਾ ਵਿਚ ਸ਼ਾਮਲ ਹੋ ਗਏ | ਇਸ ਮੌਕੇ ਦੀਪਕ ਸ਼ਰਮਾ ਨੇ ਨਵੇਂ ਸ਼ਾਮਲ ਹੋਏ ਸਾਥੀਆਂ ਦਾ ਕਮਲ ਵਾਲੇ ਫ਼ੁਲ ਦੇ ਸਿਰੋਪੇ ਪਾ ਕੇ ਭਾਜਪਾ ਪਰਿਵਾਰ ਵਿਚ ਸਵਾਗਤ ਕਰਦਿਆਂ ਕਿਹਾ ਕਿ ਪੰਜਾਬ ਵਿਚ ਦਿਨੋਂ-ਦਿਨ ਭਾਜਪਾ ਦੀ ਲੋਕਪਿ੍ਯਤਾ ਵੱਧ ਰਹੀ ਹੈ | ਉਨ੍ਹਾਂ ਕਿਹਾ ਕਿ ਲਗਾਤਾਰ ਭਾਜਪਾ ਦਾ ਵੱਡਾ ਹੋ ਰਿਹਾ ਪਰਿਵਾਰ ਇਸ ਗੱਲ ਦਾ ਸਬੂਤ ਹੈ ਕਿ ਲੋਕ ਭਾਜਪਾ ਦੀਆਂ ਨੀਤੀਆਂ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ 'ਤੇ ਵਿਸ਼ਵਾਸ ਪ੍ਰਗਟ ਕਰ ਰਹੇ ਹਨ | ਉਨ੍ਹਾਂ ਦਾਅਵਾ ਕੀਤਾ ਕਿ 2027 ਦੀਆਂ ਵਿਧਾਨ ਸਭਾ ਚੋਣਾਂ ਵਿਚ ਇਹ ਜੋਇਨਿੰਗਾਂ ਭਾਜਪਾ ਲਈ ਵੱਡੀ ਤਾਕਤ ਸਾਬਤ ਹੋਣਗੀਆਂ | ਇਸ ਮੌਕੇ ਭਾਜਪਾ ਆਗੂ ਪੂਜਾ ਸਿੱਕਰੀ, ਯੁਵਾ ਮੋਰਚਾ ਆਗੂ ਲਵਿਸ਼ ਧਵਨ, ਗੁਲਸ਼ਨ ਸ਼ਰਮਾ, ਰੁਦ੍ਰ ਸ਼ਰਮਾ, ਅਨਮੋਲ ਤੁਲੀ ਅਤੇ ਹਰਚਰਨ ਭੰਡਾਰੀ ਸਮੇਤ ਹੋਰ ਵਰਕਰ ਵੀ ਹਾਜ਼ਰ ਸਨ |
ਪਿਛਲੀ ਖ਼ਬਰ ਨਵੇਂ ਐਮ.ਸੀ. ਦਵਿੰਦਰ ਪਹਿਲਵਾਨ ਦਾ ਨੋਟਾਂ ਦੇ ਹਾਰ ਅਤੇ ਫੁੱਲਾਂ ਦੀ ਵਰਖਾ ਨਾਲ ਭਰਵਾਂ ਸਵਾਗਤ ਅਗਲੀ ਖ਼ਬਰ ਫ਼ਿਰੋਜ਼ਪੁਰ ਨਗਰ ਕੌਂਸਲ ਚੋਣ ਨਤੀਜੇ-'ਆਪ' ਨੂੰ ਝਟਕਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।