17-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2026

ਵਾਤਾਵਰਨ ਦਿਵਸ ਨੂੰ ਮਨਾਉਂਦੇ ਹੋਏ ਦਰੱਖਤਾਂ ਦੀ ਅੰਨ੍ਹੇਵਾਹ ਕਟਾਈ ’ਤੇ ਰੋਕ ਲਗਾਉਣ ਦੀ ਕੋਸ਼ਿਸ਼ ਕਰੀਏ

ਅਜੀਤ ਡੈਸਕ 05-06-2026
ਫ਼ਿਰੋਜ਼ਪੁਰ,4 ਜੂਨ (ਕੁਲਬੀਰ ਸਿੰਘ ਸੋਢੀ)-ਸਮਾਜ ਵਿਚ ਲਗਾਤਾਰ ਵੱਧ ਰਹੀਆਂ ਮਨੁੱਖੀ ਗ਼ਲਤੀਆਂ ਕਾਰਨ ਧਰਤੀ ‘ਤੇ ਵਧਦਾ ਪ੍ਰਦੂਸ਼ਣ ਬੇਹੱਦ ਗੰਭੀਰ ਰੂਪ ਧਾਰਨ ਕਰ ਚੁੱਕਿਆ ਹੈ। ਜਿਸ ਕਰਕੇ ਮੌਜੂਦਾ ਸਮੇਂ ਵਧਦਾ ਤਾਪਮਾਨ ਅਤੇ ਜਲਵਾਯੂ ਤਬਦੀਲੀ ਪੂਰੇ ਵਿਸ਼ਵ ਲਈ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਇਸ ਦੇ ਨਾਲ ਪਾਣੀ ਦੇ ਸੰਕਟ ਦਾ ਖ਼ਮਿਆਜ਼ਾ ਮਨੁੱਖੀ ਜੀਵਾਂ ਦੇ ਨਾਲ ਨਾਲ ਜੀਵ ਜੰਤੂ ਅਤੇ ਜੰਗਲ ਵੀ ਭੁਗਤ ਰਹੇ ਹਨ। ਦੇਖਣ ਵਿਚ ਆਇਆ ਹੈ ਕਿ ਰਾਜਨੀਤਿਕ ਪਾਰਟੀਆਂ ਆਪਣੀਆਂ ਸਰਕਾਰਾਂ ਸਮੇਂ ਵਿਚ ਆਪਣੇ ਵਿਕਾਸ ਦੇ ਨਾਮ ‘ਤੇ ਦਰਖਤਾਂ ਦੀ ਅੰਨ੍ਹੇਵਾਹ ਕਟਾਈ ਕਰਵਾਉਂਦੀਆਂ ਹਨ। ਜਿਨ੍ਹਾਂ ‘ਤੇ ਰੋਕ ਲਗਾਉਣੀ ਬਹੁਤ ਜ਼ਰੂਰੀ ਹੈ, ਕਿਉਂਕਿ ਇਸ ਨਾਲ ਪੱਕੇ ਸੀਮੈਂਟ ਵਾਲੇ ਜੰਗਲਾਂ ਦਾ ਵਿਸਥਾਰ ਬੜੀ ਤੇਜ਼ੀ ਨਾਲ ਹੋ ਰਿਹਾ ਹੈ, ਜੋ ਮਨੁੱਖੀ ਜੀਵਾਂ ਲਈ ਖ਼ਤਰਨਾਕ ਹੈ। ਵਾਤਾਵਰਨ ਦਿਵਸ ‘ਤੇ ਆਪਣੇ ਵਿਚਾਰ ਦੇਣ ਸਮੇਂ ਕਿਸਾਨ ਆਗੂ ਅਵਤਾਰ ਸਿੰਘ ਮਹਿਮਾ, ਪੰਡਿਤ ਅੰਸ਼ੂ ਦੇਵਗਨ, ਵਾਤਾਵਰਨ ਪ੍ਰੇਮੀ ਵਿਕਾਸ ਕੁਮਾਰ, ਕਿਸਾਨ ਆਗੂ ਹਰਦੀਪ ਸਿੰਘ ਕਰਮੂਵਾਲਾ ਨੇ ਕਿਹਾ ਕਿ ਜਿਸ ਤਰ੍ਹਾਂ ਪ੍ਰਦੂਸ਼ਣ ਤੇਜ਼ ਰਫ਼ਤਾਰ ਨਾਲ ਵਧਦਾ ਜਾ ਰਿਹਾ ਹੈ। ਇਸ ਦੇ ਨਤੀਜੇ ਮਾੜੇ ਨਿਕਲਣਗੇ ‘ਤੇ ਹਰ ਸਾਲ ਗਰਮੀ ਦਾ ਪੱਧਰ ਬੇਤਹਾਸ਼ਾ ਵਧੇਗਾ। ਉਨ੍ਹਾਂ ਕਿਹਾ ਕਿ ਜੇਕਰ ਤਾਪਮਾਨ ਵਿਚ ਇਸੇ ਰਫ਼ਤਾਰ ਨਾਲ ਵਧਦਾ ਗਿਆ ਤਾਂ ਆਉਣ ਵਾਲੇ ਸਾਲਾਂ ਵਿਚ ਸਥਿਤੀ ਹੋਰ ਵੀ ਗੰਭੀਰ ਹੋ ਜਾਵੇਗੀ ‘ਤੇ ਇਸ ਦਾ ਮਾੜਾ ਅਸਰ ਸਾਡੀ ਖੇਤੀ ਦੀ ਉਤਪਾਦਕਤਾ ਉੱਪਰ ਪੈ ਰਿਹਾ ‘ਤੇ ਅੱਗੇ ਵੀ ਪਵੇਗਾ। ਕਿਸਾਨ ਆਗੂ ਮਹਿਮਾ ‘ਤੇ ਕਰਮੂਵਾਲਾ ਨੇ ਕਿਹਾ ਕਿ ਤਾਪਮਾਨ ਅਤੇ ਜਲਵਾਯੂ ਵਿਚ ਲਗਾਤਾਰ ਹੋ ਰਹੇ ਪਰਿਵਰਤਨ ਹੋਣਾ ਖੇਤੀ ਪ੍ਰਧਾਨ ਸੂਬੇ ਲਈ ਆਰਥਿਕ ਸੰਕਟ ਦਾ ਕਾਰਨ ਬਣੇਗਾ ‘ਤੇ ਵਿਸ਼ਵ ਦੇ ਸਭ ਤੋਂ ਵੱਧ ਆਬਾਦੀ ਵਾਲੇ ਦੇਸ਼ ਲਈ ਅਨਾਜ ਦਾ ਸੰਕਟ ਵੀ ਪੈਦਾ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਵਿਸ਼ਵ ਦੇ ਵੱਖ-ਵੱਖ ਦੇਸ਼ਾਂ ਵਿਚ ਚੱਲੇ ਤਣਾਅ ਦੇ ਕਾਰਨ ਹੋਏ ਯੁਧਾਂ ਨਾਲ ਵਾਤਾਵਰਨ ਉੱਪਰ ਬਹੁਤ ਹੀ ਗੰਭੀਰ ਪ੍ਰਭਾਵ ਪਿਆ ਹੈ। ਇਨ੍ਹਾਂ ਵਿਚ ਸਿਰਫ਼ ਮਨੁੱਖੀ ਜਾਨਾਂ ਦਾ ਹੀ ਨੁਕਸਾਨ ਨਹੀਂ ਹੋਇਆ, ਬਲਕਿ ਕੁਦਰਤ ਦੇ ਅਨਮੋਲ ਤੋਹਫ਼ਿਆਂ ਅਤੇ ਵਾਤਾਵਰਨ ਨੂੰ ਵੀ ਭਾਰੀ ਨੁਕਸਾਨ ਪਹੁੰਚਿਆ। ਜਿਸ ਨਾਲ ਮਨੁੱਖੀ ਅਤੇ ਜੀਵ ਜੰਤੂਆਂ ਦੀ ਸਿਹਤ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ। ਪੰਡਿਤ ਅੰਸ਼ੂ ਦੇਵਗਨ ‘ਤੇ ਵਾਤਾਵਰਨ ਪ੍ਰੇਮੀ ਵਿਕਾਸ ਕੁਮਾਰ ਨੇ ਕਿਹਾ ਕਿ ਦੇਸ਼ਾਂ ਦੀਆਂ ਸਰਕਾਰਾਂ, ਸਮਾਜ ਸੇਵੀ ਸੰਸਥਾਵਾਂ ਅਤੇ ਵਿੱਦਿਅਕ ਸੰਸਥਾਵਾਂ ਵਲੋਂ ਹਰ ਸਾਲ ਅੱਜ ਦੇ ਦਿਨ 5 ਜੂਨ ਨੂੰ ਵੱਖ-ਵੱਖ ਪ੍ਰੋਗਰਾਮ ਅਤੇ ਸਮਾਗਮ ਕਰਕੇ ਸਮਾਜ ਨੂੰ ਵਾਤਾਵਰਨ ਸੰਭਾਲ ਪ੍ਰਤੀ ਜਾਗਰੂਕ ਕਰਨ ਦੇ ਉਪਰਾਲੇ ਕੀਤੇ ਜਾਂਦੇ ਹਨ ਪਰ ਜ਼ਮੀਨੀ ਹਕੀਕਤ ਹੋਰ ਹੁੰਦੀ ਹੈ, ਕਿਉਂਕਿ ਅਜਿਹਾ ਸਭ ਕੁੱਝ ਕਾਗ਼ਜ਼ਾਂ ਵਿਚ ਹੁੰਦਾ ਹੈ, ਜਦਕਿ ਸਾਨੂੰ ਇਸ ਦਿਨ ਵੱਡੇ ਪੱਧਰ ‘ਤੇ ਮੁਹਿੰਮ ਚਲਾ ਕੇ ਪੌਦੇ ਲਗਾਉਣੇ ਚਾਹੀਦੇ ਹਨ, ਤਾਂ ਕਿ ਵਾਤਾਵਰਨ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਇਆ ਜਾ ਸਕੇ।
ਪਿਛਲੀ ਖ਼ਬਰ ਚਲਦੇ ਧਰਨੇ ’ਚ ਡੀ.ਐਸ.ਪੀ ਵਲੋਂ ਕਾਰਵਾਈ ਕਰਨ ਦੇ ਭਰੋਸੇ ਬਾਅਦ ਕਿਸਾਨ ਜਥੇਬੰਦੀ ਵਲੋਂ ਧਰਨਾ ਖ਼ਤਮ ਅਗਲੀ ਖ਼ਬਰ ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਵਲੋਂ ਵੱਖ-ਵੱਖ ਪਾਬੰਦੀਆਂ ਦੇ ਹੁਕਮ ਜਾਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।