ਗੁਰੂਹਰਸਹਾਏ, 4 ਜੂਨ(ਹਰਚਰਨ ਸਿੰਘ ਸੰਧੂ)-ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੀ ਮੀਟਿੰਗ ਸਿਮਰਜੀਤ ਸਿੰਘ ਬਰਾੜ ਘੁਦੂਵਾਲਾ ਮੀਤ ਪ੍ਰਧਾਨ ਪੰਜਾਬ ਪਰਲਾਦ ਸਿੰਘ ਜ਼ਿਲ੍ਹਾ ਪ੍ਰਧਾਨ ਫਾਜਿਲਕਾ ਅਤੇ ਸਿਵਤਾਰ ਸਿੰਘ ਬਰਾੜ ਜ਼ਿਲ੍ਹਾ ਜਨਰਲ ਸਕੱਤਰ ਫਿਰੋਜਪੁਰ ਦੀ ਅਗਵਾਈ ਹੇਠ ਹਫਤਾ ਪਹਿਲਾਂ ਗੁਰੂਹਰਸਹਾਏ ਦੇ ਇਕ ਭੱਠੇ ਦੇ ਮਾਮਲੇ ਸੰਬੰਧ ਵਿਚ ਮੀਟਿੰਗ ਦੌਰਾਨ ਪੁਲਿਸ ਪ੍ਰਸ਼ਾਸਨ ਨੂੰ ਟਾਈਮ ਦਿੱਤਾ ਸੀ ਕਿ ਉਸ ਸਬੰਧ ਵਿਚ ਸੰਕੇਤਕ ਧਰਨਾ ਡੀ.ਐਸ.ਪੀ ਗੂਰੂਹਰਸਹਾਏ ਦੇ ਦਫਤਰ ਅੱਗੇ ਦਿੱਤਾ ਜਾਵੇਗਾ। ਜਿਸ ਤਹਿਤ ਅੱਜ ਧਰਨਾ ਦਿੱਤਾ ਗਿਆ। ਇਸ ਚਲਦੇ ਧਰਨੇ ਵਿਚ ਡੀ.ਐਸ.ਪੀ ਨੇ ਪੰਜ ਮੈਂਬਰੀ ਕਮੇਟੀ ਬੁਲਾ ਕੇ ਮਾਮਲਾ ਪੂਰਨ ਰੂਪ ਵਿਚ ਵਿਚਾਰਿਆ ਗਿਆ। ਇਸ ਸਬੰਧੀ ਕਿਸਾਨ ਆਗੂਆਂ ਨੇ ਦੱਸਿਆ ਕਿ ਡੀ.ਐੱਸ.ਪੀ ਵਲੋਂ ਵਿਸ਼ਵਾਸ ਦਵਾਇਆ ਗਿਆ ਕਿ ਜੋ ਭੱਠੇ ਦਾ ਮਾਮਲਾ ਚੱਲ ਰਿਹਾ ਹੈ। ਇਸ ਨੂੰ ਜਲਦੀ ਨਿਬੇੜ ਲਿਆ ਜਾਵੇਗਾ, ਅਤੇ ਜੋ ਸਮਾਨ ਚੋਰੀ ਆਦਿ ਹੋਇਆ ਹੈ ਤਫਤੀਸ਼ ਕਰਕੇ ਕਥਿਤ ਦੋਸ਼ੀਆਂ ‘ਤੇ ਕਾਰਵਾਈ ਕੀਤੀ ਜਾਵੇਗੀ। ਸਮਾਨ ਨੂੰ ਵਾਪਸ ਦਵਾਇਆ ਜਾਵੇਗਾ। ਡੀ.ਐੱਸ.ਪੀ ਦੇ ਵਿਸ਼ਵਾਸ ਦਵਾਉਣ ਤੇ ਜਥੇਬੰਦੀ ਨੇ ਇਕ ਵਾਰ ਚਲਦਾ ਧਰਨਾ ਮੁਲਤਵੀ ਕਰ ਦਿੱਤਾ ਅਤੇ ਨਾਲ ਹੀ ਸਖਤ ਲਹਿਜੇ ‘ਚ ਚੇਤਾਵਨੀ ਦਿੱਤੀ ਗਈ, ਜੇਕਰ ਪੀੜਤ ਪਰਿਵਾਰ ਨੂੰ ਇਨਸਾਫ ਨਾ ਮਿਲਿਆ ਤਾਂ ਜਥੇਬੰਦੀ ਵੱਡੇ ਸੰਘਰਸ਼ ਲਈ ਮਜਬੂਰ ਹੋਵੇਗੀ।