ਫ਼ਿਰੋਜ਼ਸ਼ਾਹ, 4 ਜੂਨ (ਸਰਬਜੀਤ ਸਿੰਘ ਧਾਲੀਵਾਲ)-ਕਾਂਗਰਸ ਪਾਰਟੀ ਦੀ ਮਜ਼ਬੂਤੀ ਅਤੇ ਕਾਂਗਰਸੀ ਵਰਕਰਾਂ ਨਾਲ ਵਿਚਾਰ ਵਟਾਂਦਰਾ ਕਰਨ ਲਈ ਮਹੀਨਾ ਵਾਰ ਮੀਟਗਾ ਤਹਿਤ ਹਲਕਾ ਇੰਚਾਰਜ ਆਸ਼ੂ ਦੀ ਅਗਵਾਈ ‘ਚ ਪਿੰਡ ਘੱਲ ਖ਼ੁਰਦ ਵਿਖੇ ਸਾਬਕਾ ਸਰਪੰਚ ਇਕਬਾਲ ਸਿੰਘ ਦੇ ਗ੍ਰਹਿ ਵਿਖੇ ਮੀਟਿੰਗ ਹੋਈ। ਮੀਟਿੰਗ ਵਿਚ ਸੀਨੀਅਰ ਆਗੂ ਜੋਗਿੰਦਰ ਸਿੰਘ ਭਾਟਾ ਵਿਸ਼ੇਸ਼ ਤੌਰ ‘ਤੇ ਪਹੁੰਚੇ। ਮੀਟਿੰਗ ਨੂੰ ਸੰਬੋਧਨ ਕਰਦਿਆਂ ਆਸ਼ੂ ਬੰਗੜ ਨੇ ‘ਆਪ’ ਸਰਕਾਰ ਦੀਆਂ ਨਾਕਾਮੀਆਂ ਬਾਰੇ ਬੋਲਦਿਆਂ ਕਿਹਾ ਕਿ ਪੰਜਾਬ ‘ਚ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਫ਼ੇਲ੍ਹ ਹੋ ਚੁੱਕੀ ਹੈ ਅਤੇ ਆਮ ਲੋਕ ਖ਼ੌਫ਼ ਦੇ ਸਾਏ ਹੇਠ ਜਿਊਣ ਲਈ ਮਜਬੂਰ ਹਨ। ਉਨ੍ਹਾਂ ਕਿਹਾ ਕਿ ਸਰਕਾਰ ਸਿਰਫ਼ ਇਸ਼ਤਿਹਾਰਾਂ ‘ਚ ਹੀ ਵਿਕਾਸ ਕਰ ਰਹੀ ਹੈ, ਜ਼ਮੀਨੀ ਪੱਧਰ ‘ਤੇ ਕਿਸਾਨ, ਮਜ਼ਦੂਰ, ਵਪਾਰੀ ਸਭ ਦੁਖੀ ਹਨ। ਆਸ਼ੂ ਬੰਗੜ ਨੇ ਵਰਕਰਾਂ ਨੂੰ ਸੱਦਾ ਦਿੱਤਾ ਕਿ ਉਹ ਘਰ-ਘਰ ਜਾ ਕੇ ਸਰਕਾਰ ਦੀ ਅਸਲੀਅਤ ਲੋਕਾਂ ਸਾਹਮਣੇ ਲਿਆਉਣ ਅਤੇ ਕਾਂਗਰਸ ਦੀਆਂ ਨੀਤੀਆਂ ਦਾ ਪ੍ਰਚਾਰ ਕਰਨ ਅਤੇ ਆਪੋ ਆਪਣੇ ਬੂਥ ‘ਤੇ ਵੋਟਰ ਲਿਸਟ ਚੈੱਕ ਕਰਨ ਤਾਂ ਜੋ ਹੋ ਰਹੇ ਸਰਵੇ ‘ਚ ਕੋਈ ਜਾਇਜ਼ ਵੋਟ ਨਾ ਕੱਟੀ ਜਾਵੇ। ਇਸ ਮੌਕੇ ਕਮਲਪ੍ਰੀਤ ਸਿੰਘ ਗਿੱਲ ਬਲਾਕ ਪ੍ਰਧਾਨ ਕਾਂਗਰਸ ਕਮੇਟੀ ਘੱਲ ਖ਼ੁਰਦ ,ਕਮਲ ਅਗਰਵਾਲ ਬਲਾਕ ਪ੍ਰਧਾਨ ਮੁਦਕੀ ,ਸਰਬਜੀਤ ਕੌਰ ਮੁਦਕੀ ਜ਼ਿਲ੍ਹਾ ਪ੍ਰਧਾਨ ਮਹਿਲਾ ਵਿੰਗ ,ਰਵਿੰਦਰ ਸਿੰਘ ਤੂਤ ਜ਼ਿਲ੍ਹਾ ਸਪੋਕਸ ਮੈਨ ਕਾਂਗਰਸ ਕਮੇਟੀ ਫ਼ਿਰੋਜ਼ਪੁਰ, ਸਤਨਾਮ ਸਿੰਘ ਫਰੀਦੇਵਾਲਾ ਜ਼ਿਲ੍ਹਾ ਦਫ਼ਤਰ ਇੰਚਾਰਜ ਕਾਂਗਰਸ ਕਮੇਟੀ ਫ਼ਿਰੋਜ਼ਪੁਰ ,ਸਾਬਕਾ ਸਰਪੰਚ ਲਖਵਿੰਦਰ ਸਿੰਘ ਜੰਬਰ , ਬਲਾਕ ਸੰਮਤੀ ਮੈਂਬਰ ਗੁਰਨਾਮ ਸਿੰਘ ਸੇਰਖਾਂ, ਕਾਂਗਰਸੀ ਆਗੂ ਕਸ਼ਮੀਰ ਸਿੰਘ ਢੇਰੂ, ਜਗਸੀਰ ਸਿੰਘ ਖੋਸਾ , ਬਲਦੇਵ ਸਿੰਘ ਰੱਤਾ ਖੇੜਾ ਸਾਬਕਾ ਸਰਪੰਚ, ਬਖ਼ਸ਼ੀਸ਼ ਸਿੰਘ ਸੀਸਾਂ, ਜੋਗਿੰਦਰ ਸਿੰਘ ਮੈਂਬਰ ਬਲਾਕ ਸੰਮਤੀ, ਮਨੀਸ਼ ਸੁਲਹਾਣੀ, ਐਮ.ਸੀ ਜਗਨਾਮ ਘੁੰਮਣ ਤਲਵੰਡੀ, ਭੁਪਿੰਦਰ ਸਿੰਘ ਭਿੰਦਾ ਨੰਬਰਦਾਰ ਤਲਵੰਡੀ ਭਾਈ, ਸੁਖਜੀਤ ਸਿੰਘ ਗੋਗੀ ਪਿਆਰੇ ਆਨਾ ਸਾਬਕਾ ਸਰਪੰਚ ,ਕੁਲਬੀਰ ਸਿੰਘ ਸਾਬਕਾ ਸਰਪੰਚ ਮਲਵਾਲ, ਜਸਵੀਰ ਸਿੰਘ ਜੱਸ, ਮੇਲਾ ਸਿੰਘ ਭੋਲੂਵਾਲਾ, ਬਬਲਾ ਸਰਪੰਚ ਜਗਦੀਸ਼ ਸਿੰਘ ਸੰਘਾ, ਕਰਮ ਸਿੰਘ ਹਰਾਜ, ਹੈਪੀ ਹਰਾਜ ,ਸੁਖ ਚਰਨ ਸਿੰਘ ਜਟਾਣਾ,ਗਗਨ ਸਾਬਕਾ ਸਰਪੰਚ ਕੋਟ ਕਰੋੜ, ਕਸ਼ਮੀਰ ਸਿੰਘ ਲੋਹਗੜ੍ਹ, ਅਮਰਜੀਤ ਸਿੰਘ, ਹਰਜਿੰਦਰ ਸਿੰਘ, ਗੁਰਪ੍ਰੀਤ ਸਿੰਘ ਭੰਗਾਲੀ, ਗੁਰਜੰਟ ਸਿੰਘ ਹਰਾਜ, ਰੇਸ਼ਮ ਸਿੰਘ ,ਬਾਬਾ ਰਾਮ ਲਾਲ, ਬੋਹੜ ਸਿੰਘ ਸਰਪੰਚ, ਗੁਰਦਿਆਲ ਸਿੰਘ ਸਰਪੰਚ, ਭਗਵੰਤ ਸਿੰਘ, ਰੈਂਬੋ ਜੰਡ ਵਾਲਾ,(ਯੂਥ ਆਗੂ )ਗੋਪੀ �ਲਖ ਮਨਪ੍ਰੀਤ ਧਾਲੀਵਾਲ ਜੋਬਨ ਧਾਲੀਵਾਲ ਸੁਲੱਖਣ ਸੁਲਹਾਣੀ ਕਰਨ ਵਲੂਰ ਮਨਦੀਪ ਸਿੰਘ ਅਨਾਰਕਲੀ ਗਗਨਗਾਮੇਵਾਲਾ ਸਮੇਤ ਵੱਡੀ ਗਿਣਤੀ ‘ਚ ਕਾਂਗਰਸੀ ਵਰਕਰ ਹਾਜ਼ਰ ਸਨ।