28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-06-2026

ਸੋਮਾਵਤੀ ਮੱਸਿਆ 'ਤੇ ਸ੍ਰੀ ਮਾਤਾ ਵੈਸ਼ਨੋ ਦੇਵੀ ਕਟੜਾ ਅਤੇ ਹਰਿਦੁਆਰ ਵਿਚਾਲੇ ਚੱਲੇਗੀ ਸਪੈਸ਼ਲ ਰੇਲਗੱਡੀ

ਅਜੀਤ ਡੈਸਕ 10-06-2026
ਫ਼ਿਰੋਜ਼ਪੁਰ, 9 ਜੂਨ (ਰਾਕੇਸ਼ ਚਾਵਲਾ)-ਸੋਮਾਵਤੀ ਮੱਸਿਆ ਦੇ ਦਿਹਾੜੇ 'ਤੇ ਸ਼ਰਧਾਲੂਆਂ ਦੀ ਸੁਵਿਧਾ ਲਈ ਉੱਤਰ ਰੇਲਵੇ ਨੇ ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ ਅਤੇ ਹਰਿਦੁਆਰ ਵਿਚਕਾਰ ਸਪੈਸ਼ਲ ਰੇਲਗੱਡੀ ਨੰਬਰ 04606/04605 ਚਲਾਉਣ ਦਾ ਫ਼ੈਸਲਾ ਕੀਤਾ ਹੈ | ਉੱਤਰ ਰੇਲਵੇ ਵਲੋਂ ਜਾਰੀ ਸੂਚਨਾ ਅਨੁਸਾਰ, ਸੋਮਾਵਤੀ ਮੱਸਿਆ ਦੇ ਪਵਿੱਤਰ ਮੌਕੇ 'ਤੇ ਰੇਲ ਯਾਤਰੀਆਂ ਦੇ ਆਵਾਜਾਈ ਨੂੰ ਸੁਵਿਧਾਜਨਕ ਬਣਾਉਣ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ | ਇਸ ਉਦੇਸ਼ ਨਾਲ ਰੇਲਗੱਡੀ ਨੰਬਰ 04606/04605 ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ-ਹਰਿਦੁਆਰ-ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ ਸਪੈਸ਼ਲ ਰੇਲਗੱਡੀ ਚਲਾਈ ਜਾਵੇਗੀ | ਇਹ ਰੇਲਗੱਡੀ ਨੰਬਰ 04606 ਮਿਤੀ 14 ਜੂਨ 2026 ਨੂੰ ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ ਤੋਂ ਸ਼ਾਮ 18.15 ਵਜੇ ਰਵਾਨਾ ਹੋਵੇਗੀ ਅਤੇ ਅਗਲੇ ਦਿਨ ਸਵੇਰੇ 06.30 ਵਜੇ ਹਰਿਦੁਆਰ ਪਹੁੰਚੇਗੀ | ਰੇਲਗੱਡੀ ਨੰਬਰ 04605 ਮਿਤੀ 15 ਜੂਨ 2026 ਨੂੰ ਹਰਿਦੁਆਰ ਤੋਂ ਸ਼ਾਮ 17.20 ਵਜੇ ਰਵਾਨਾ ਹੋਵੇਗੀ ਅਤੇ ਅਗਲੇ ਦਿਨ ਸਵੇਰੇ 07.00 ਵਜੇ ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ ਪਹੁੰਚੇਗੀ | ਇਹ ਰੇਲਗੱਡੀ ਰਸਤੇ ਵਿਚ ਸ਼ਹੀਦ ਕੈਪਟਨ ਤੁਸ਼ਾਰ ਮਹਾਜਨ ਉਧਮਪੁਰ, ਜੰਮੂ ਤਵੀ, ਪਠਾਨਕੋਟ ਕੈਂਟ, ਜਲੰਧਰ ਕੈਂਟ, ਲੁਧਿਆਣਾ ਜੰਕਸ਼ਨ, ਅੰਬਾਲਾ ਕੈਂਟ ਜੰਕਸ਼ਨ, ਸਹਾਰਨਪੁਰ ਜੰਕਸ਼ਨ ਅਤੇ ਰੁੜਕੀ ਸਟੇਸ਼ਨਾਂ 'ਤੇ ਰੁਕੇਂਗੀ | ਇਸ ਸਪੈਸ਼ਲ ਰੇਲਗੱਡੀ ਵਿਚ ਵਾਤਾਅਨੁਕੂਲਿਤ (ਏ.ਸੀ.), ਸ਼ਯਾਨਯਾਨ ਅਤੇ ਸਾਧਾਰਨ ਸ਼੍ਰੇਣੀ ਦੇ ਕੋਚ ਉਪਲਬਧ ਹੋਣਗੇ | ਰੇਲਵੇ ਪ੍ਰਸ਼ਾਸਨ ਨੇ ਯਾਤਰੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਵਧੇਰੇ ਜਾਣਕਾਰੀ ਲਈ ਰੇਲ ਮਦਦ ਹੈਲਪ ਲਾਈਨ ਨੰਬਰ 139 ਡਾਇਲ ਕਰ ਸਕਦੇ ਹਨ ਜਾਂ ਰੇਲਵੇ ਦੀ ਵੈੱਬਸਾਈਟ 'ਤੇ ਜਾ ਸਕਦੇ ਹਨ | ਮੁੱਖ ਜਨਸੰਪਰਕ ਅਧਿਕਾਰੀ ਹਿਮਾਂਸ਼ੂ ਸ਼ੇਖਰ ਉਪਾਧਿਆਇ ਨੇ ਦੱਸਿਆ ਕਿ ਇਹ ਫ਼ੈਸਲਾ ਸ਼ਰਧਾਲੂਆਂ ਦੀ ਭਾਰੀ ਮੰਗ ਅਤੇ ਭੀੜ ਨੂੰ ਧਿਆਨ ਵਿਚ ਰੱਖਦਿਆਂ ਲਿਆ ਗਿਆ ਹੈ ਤਾਂ ਜੋ ਕਿਸੇ ਵੀ ਸ਼ਰਧਾਲੂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ |
ਪਿਛਲੀ ਖ਼ਬਰ ਗੁਰਦੀਪ ਸਿੰਘ ਘੜਿਆਲ ਸ਼੍ਰੋਮਣੀ ਅਕਾਲੀ ਦਲ (ਬੀ.ਸੀ. ਵਿੰਗ) ਦੇ ਸਰਕਲ ਪ੍ਰਧਾਨ ਨਿਯੁਕਤ ਅਗਲੀ ਖ਼ਬਰ 1984 ਦੇ ਯੋਧਿਆਂ ਨੂੰ ਜੀਵਤ ਰੱਖ ਰਹੀ ਹੈ ਦਮਦਮੀ ਟਕਸਾਲ-ਭਾਈ ਗਿੱਲ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।