ਭਾਕਿਯੂ ਪੰਜਾਬ ਦੇ ਆਗੂਆਂ ਵਲੋਂ ਇੰਸਪੈਕਟਰ ਗੁਰਮੀਤ ਸਿੰਘ ਨੂੰ ਵਿਸ਼ੇਸ਼ ਤੌਰ 'ਤੇ ਕੀਤਾ ਸਨਮਾਨਿਤ
ਅਜੀਤ ਡੈਸਕ
10-06-2026
ਮੱਖੂ, 9 ਜੂਨ (ਕੁਲਵਿੰਦਰ ਸਿੰਘ ਸੰਧੂ)-ਮੱਖੂ ਇਲਾਕੇ ਵਿਚ ਅਮਨ-ਕਾਨੂੰਨ ਦੀ ਸਥਿਤੀ ਨੂੰ ਮਜ਼ਬੂਤ ਰੱਖਣ ਅਤੇ ਲੋਕ-ਪੱਖੀ ਸੇਵਾਵਾਂ ਨਿਭਾਉਣ ਬਦਲੇ ਭਾਰਤੀ ਕਿਸਾਨ ਯੂਨੀਅਨ ਪੰਜਾਬ ਵਲੋਂ ਥਾਣਾ ਮੱਖੂ ਦੇ ਮੁੱਖ ਅਫ਼ਸਰ ਗੁਰਮੀਤ ਸਿੰਘ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਜਥੇਬੰਦੀ ਦੇ ਆਗੂਆਂ ਵਲੋਂ ਐਸ.ਐੱਚ.ਓ.ਗੁਰਮੀਤ ਸਿੰਘ ਦੀ ਵਧੀਆ ਅਤੇ ਇਮਾਨਦਾਰਾਨਾ ਕਾਰਗੁਜ਼ਾਰੀ ਦੀ ਭਰਪੂਰ ਸ਼ਲਾਘਾ ਕੀਤੀ ਗਈ | ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਸਰਦਾਰ ਫ਼ਰਮਾਨ ਸਿੰਘ ਸੰਧੂ ਅਤੇ ਸਮੂਹ ਜਥੇਬੰਦੀ ਨੇ ਕਿਹਾ ਕਿ ਐਸ.ਐੱਚ.ਓ. ਗੁਰਮੀਤ ਸਿੰਘ ਨੇ ਆਪਣੀ ਡਿਊਟੀ ਦੌਰਾਨ ਹਮੇਸ਼ਾ ਆਮ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਪਹਿਲ ਦੇ ਆਧਾਰ 'ਤੇ ਹੱਲ ਕੀਤਾ ਹੈ | ਇਸ ਦੌਰਾਨ ਜਥੇਬੰਦੀ ਵਲੋਂ ਐਸ.ਐੱਚ.ਓ. ਗੁਰਮੀਤ ਸਿੰਘ ਨੂੰ ਯਾਦਗਾਰੀ ਚਿੰਨ੍ਹ ਅਤੇ ਸਿਰੋਪਾਓ ਭੇਟ ਕਰਕੇ ਸਨਮਾਨਿਤ ਕੀਤਾ ਗਿਆ | ਦੂਜੇ ਪਾਸੇ ਐਸ. ਐਚ. ਓ. ਗੁਰਮੀਤ ਸਿੰਘ ਨੇ ਭਾਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਫ਼ਰਮਾਨ ਸਿੰਘ ਸੰਧੂ ਅਤੇ ਸਮੂਹ ਅਹੁਦੇਦਾਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਸਨਮਾਨ ਉਨ੍ਹਾਂ ਦੀ ਜ਼ਿੰਮੇਵਾਰੀ ਨੂੰ ਹੋਰ ਵਧਾਉਂਦਾ ਹੈ | ਇਸ ਮੌਕੇ ਗੁਰਦੇਵ ਸਿੰਘ ਸੂਬਾ ਸਰਪ੍ਰਸਤ, ਜਥੇਦਾਰ ਜੋਗਿੰਦਰ ਸਿੰਘ ਸਭਰਾ ਸੀਨੀਅਰ ਮੀਤ ਪ੍ਰਧਾਨ ਪੰਜਾਬ, ਭੁਪਿੰਦਰ ਸਿੰਘ ਅÏਲਖ ਸੂਬਾ ਜਨਰਲ ਸਕੱਤਰ, ਬਖ਼ਸ਼ੀਸ਼ ਸਿੰਘ ਰਾਮਗੜ੍ਹ ਮੁੱਖ ਖ਼ਜ਼ਾਨਚੀ ਪੰਜਾਬ, ਲਖਵਿੰਦਰ ਸਿੰਘ ਸੰਧੂ ਸੂਬਾ ਮੀਤ ਪ੍ਰਧਾਨ, ਗੁਰਵਿੰਦਰ ਸਿੰਘ ਢਿੱਲੋਂ ਸੂਬਾ ਐਗਜ਼ੈਕਟਿਵ ਕਮੇਟੀ ਮੈਂਬਰ, ਪਰਗਟ ਸਿੰਘ ਲਹਿਰਾ ਸੂਬਾ ਐਗਜ਼ੈਕਟਿਵ ਕਮੇਟੀ ਮੈਂਬਰ ਗੈਰੀ ਬੰਡਾਲਾ ਸੂਬਾ ਮੀਡੀਆ ਇੰਚਾਰਜ, ਸ਼ਬੇਗ ਸਿੰਘ ਸੂਬਾ ਪੈੱ੍ਰਸ ਸਕੱਤਰ, ਹਰਦੀਪ ਸਿੰਘ ਗਿੱਲ ਕਰਮੂਵਾਲਾ ਜ਼ਿਲ੍ਹਾ ਪ੍ਰਧਾਨ ਫ਼ਿਰੋਜ਼ਪੁਰ, ਗੁਰਦੀਪ ਸਿੰਘ ਜ਼ਿਲ੍ਹਾ ਪ੍ਰਧਾਨ ਪੱਛਮੀ ਫ਼ਿਰੋਜ਼ਪੁਰ, ਗੁਰਮੀਤ ਸਿੰਘ ਗਿੱਲ ਨਿਜ਼ਾਮਦੀਨ ਵਾਲਾ ਜ਼ਿਲ੍ਹਾ ਐਗਜ਼ੈਕਟਿਵ ਕਮੇਟੀ ਮੈਂਬਰ, ਨਿਸ਼ਾਨ ਸਿੰਘ ਫ਼ੌਜੀ ਗਿੱਲ ਬਲਾਕ ਪ੍ਰਧਾਨ ਮੱਖੂ, ਨਸੀਬ ਸਿੰਘ ਸੰਧੂ ਗੱਟਾ ਬਲਾਕ ਖ਼ਜ਼ਾਨਚੀ ਮੱਖੂ ਇਲਾਵਾ ਜਰਮਲ ਸਿੰਘ ਸੰਧੂ ਖ਼ੁਫ਼ੀਆ ਵਿਭਾਗ ਇੰਚਾਰਜ ਮੱਖੂ, ਸੁਖਚੈਨ ਸਿੰਘ ਪਵਾਰ ਚਾਰਜ ਸਾਂਝ ਕੇਂਦਰ ਮੱਖੂ ਆਦਿ ਜਥੇਬੰਦੀ ਦੇ ਕਈ ਪ੍ਰਮੁੱਖ ਆਗੂ ਅਤੇ ਇਲਾਕਾ ਨਿਵਾਸੀ ਹਾਜ਼ਰ ਸਨ |