ਤਲਵੰਡੀ ਭਾਈ, 9 ਜੂਨ (ਕੁਲਜਿੰਦਰ ਸਿੰਘ ਗਿੱਲ)-ਆਮ ਆਦਮੀ ਪਾਰਟੀ ਵਲੋਂ ਮਹਿਲਾ ਵਿੰਗ ਦੀਆਂ ਕੀਤੀਆਂ ਗਈਆਂ ਨਿਯੁਕਤੀਆਂ ਦੌਰਾਨ ਤਲਵੰਡੀ ਭਾਈ ਦੇ 'ਆਪ' ਆਗੂ ਹੈਪੀ ਸੂਦ ਦੀ ਧਰਮ ਪਤਨੀ ਪਿ੍ਆ ਸੂਦ ਨੂੰ ਹਲਕਾ ਫ਼ਿਰੋਜ਼ਪੁਰ ਦਿਹਾਤੀ ਦੀ ਕੋਆਰਡੀਨੇਟਰ ਨਿਯੁਕਤ ਕੀਤਾ ਗਿਆ ਹੈ | ਉਨ੍ਹਾਂ ਦੀ ਇਸ ਨਿਯੁਕਤੀ ਨਾਲ ਇਸ ਖੇਤਰ ਦੇ 'ਆਪ' ਆਗੂਆਂ ਅਤੇ ਵਰਕਰਾਂ 'ਚ ਖ਼ੁਸ਼ੀ ਦੀ ਲਹਿਰ ਦੌੜ ਗਈ ਹੈ ਅਤੇ ਇਸ ਨਿਯੁਕਤੀ ਦਾ ਜ਼ੋਰਦਾਰ ਸਵਾਗਤ ਕੀਤਾ ਜਾ ਰਿਹਾ ਹੈ | ਇਸ ਮੌਕੇ 'ਤੇ ਬੇਅੰਤ ਸਿੰਘ ਹਕੂਮਤ ਵਾਲਾ ਚੇਅਰਮੈਨ ਮਾਰਕੀਟ ਕਮੇਟੀ, ਗੁਰਦੀਪ ਸਿੰਘ ਗਿੱਲ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ, ਗੁਰਜੰਟ ਸਿੰਘ ਖੋਸਾ ਸਰਪੰਚ ਭੋਲੂਵਾਲਾ, ਸਰਪੰਚ ਅਮਰਦੀਪ ਸਿੰਘ ਲੱਲੇ, ਪਲਵਿੰਦਰ ਸਿੰਘ ਗਿੱਲ ਸਰਪੰਚ ਠੇਠਰ ਕਲਾਂ ਅਤੇ ਬਲਾਕ ਪ੍ਰਧਾਨ, ਕੌਂਸਲਰ ਅਨੂ ਬਜਾਜ, ਕੌਂਸਲਰ ਰਿਚਾ ਅਰੋੜਾ, ਸਰਪੰਚ ਰਾਜਾ ਕੋਟਲਾ, ਕਰਨਜੋਤ ਸਿੰਘ ਗਿੱਲ ਕੌਂਸਲਰ, ਹਰਭਗਵਾਨ ਸਿੰਘ ਗਿੱਲ ਸਰਪੰਚ ਵਾੜਾ ਜਵਾਹਰ ਸਿੰਘ ਵਾਲਾ, ਸਿਮਰਨਜੀਤ ਸਿੰਘ ਜਟਾਣਾ ਸੁਲਹਾਨੀ, ਸੰਦੀਪ ਮੰਗਲਾ, ਜਤਿੰਦਰ ਬਜਾਜ ਬਬਲਾ, ਸੂਬੇਦਾਰ ਜਸਵਿੰਦਰ ਸਿੰਘ ਸਰਪੰਚ ਕੋਟ ਕਰੋੜ ਕਲਾਂ, ਸਤਪਾਲ ਸਿੰਘ ਵੜਿੰਗ, ਗੁਰਮੰਦਰ ਸਿੰਘ ਮਹਿਰਾ, ਹੈਪੀ, ਗੁਲਸ਼ਨ ਮਹਿਰਾਣਾ ਬਲਾਕ ਪ੍ਰਧਾਨ, ਮਾਰਸ਼ਲ ਘਾਰੂ, ਲਛਮਣ ਸਿੰਘ ਬਰਾੜ, ਸੁਖਵਿੰਦਰ ਸਿੰਘ ਸੁੱਖਾ ਲੱਲੇ, ਬਲਬੀਰ ਸਿੰਘ ਕਾਲੀਏਵਾਲਾ, ਗੁਰਪ੍ਰੀਤ ਸਿੰਘ ਗਿੱਲ ਵਾੜਾ ਜਵਾਹਰ ਸਿੰਘ ਵਾਲਾ, ਅਮਰੀਕ ਸਿੰਘ ਖੋਸਾ ਸੁਖਵਿੰਦਰ ਸਿੰਘ ਸੁੱਖਾ ਕਲਸੀ ਤਲਵੰਡੀ ਭਾਈ ਆਦਿ ਨੇ ਖ਼ੁਸ਼ੀ ਪ੍ਰਗਟ ਕਰਦਿਆਂ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਮਨ ਅਰੋੜਾ, ਐਡਵੋਕੇਟ ਰਜਨੀਸ਼ ਦਹੀਆ ਵਿਧਾਇਕ ਫ਼ਿਰੋਜ਼ਪੁਰ ਦਿਹਾਤੀ ਆਦਿ ਲੀਡਰਸ਼ਿਪ ਦਾ ਧੰਨਵਾਦ ਕੀਤਾ ਹੈ |