24-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-06-2026

ਭਾਜਪਾ ਆਗੂ ਅਮਰਜੀਤ ਸਿੰਘ ਘਾਰੂ ਨੇ ਸਾਥੀਆਂ ਸਮੇਤ ਗੁਰਦੁਆਰਾ ਸ੍ਰੀ ਜਾਮਨੀ ਸਾਹਿਬ ਵਿਖੇ ਕੀਤੀ ਅਰਦਾਸ

ਅਜੀਤ ਡੈਸਕ 12-06-2026
ਜਨਤਾ ਦਾ ਕੀਤਾ ਧੰਨਵਾਦ
ਫ਼ਿਰੋਜ਼ਪੁਰ, 11 ਜੂਨ (ਸੁਖਵਿੰਦਰ ਸਿੰਘ)-ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਕੇਂਦਰ ਸਰਕਾਰ ਦੇ 12 ਸਾਲ ਪੂਰੇ ਹੋਣ ਦੇ ਮੌਕੇ 'ਤੇ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਵਲੋਂ ਗੁਰੂ ਘਰ ਵਿਚ ਸ਼ੁਕਰਾਨਾ ਅਰਦਾਸ ਕੀਤੀ ਗਈ | ਇਸ ਮੌਕੇ ਮੁੱਖ ਸੇਵਾਦਾਰ ਹਲਕਾ ਫ਼ਿਰੋਜ਼ਪੁਰ ਦਿਹਾਤੀ ਅਮਰਜੀਤ ਸਿੰਘ ਘਾਰੂ ਨੇ ਆਪਣੇ ਸਾਥੀਆਂ ਸਮੇਤ ਗੁਰਦੁਆਰਾ ਵਜੀਦਪੁਰ ਸਾਹਿਬ ਵਿਖੇ ਨਤਮਸਤਕ ਹੋ ਕੇ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸ਼ੁਕਰਾਨਾ ਕੀਤਾ ਅਤੇ ਦੇਸ਼ ਦੀ ਚੜ੍ਹਦੀ ਕਲਾ, ਖ਼ੁਸ਼ਹਾਲੀ ਅਤੇ ਲੋਕ ਭਲਾਈ ਲਈ ਅਰਦਾਸ ਕੀਤੀ | ਅਮਰਜੀਤ ਸਿੰਘ ਘਾਰੂ ਨੇ ਕਿਹਾ ਕਿ ਦੇਸ਼ ਦੀ ਜਨਤਾ ਦੇ ਵਿਸ਼ਵਾਸ ਅਤੇ ਭਰੋਸੇ ਸਦਕਾ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਕਾਰਜਕਾਲ ਨੂੰ 12 ਸਾਲ ਪੂਰੇ ਹੋਏ ਹਨ | ਉਨ੍ਹਾਂ ਕਿਹਾ ਕਿ ਇਹ ਸਮਾਂ ਦੇਸ਼ ਦੇ ਵਿਕਾਸ, ਸੁਸ਼ਾਸਨ, ਗਰੀਬ ਕਲਿਆਣ ਅਤੇ ਰਾਸ਼ਟਰੀ ਸੁਰੱਖਿਆ ਨੂੰ ਸਮਰਪਿਤ ਰਿਹਾ ਹੈ | ਇਸ ਮੌਕੇ ਭਾਜਪਾ ਦੇ ਦਿਹਾਤੀ ਡੈਲੀਗੇਟ ਸੁਰਿੰਦਰ ਪਾਲ ਸਿੰਘ ਸਿੱਧੂ, ਜ਼ਿਲ੍ਹਾ ਪ੍ਰਧਾਨ ਸਰਬਜੀਤ ਸਿੰਘ ਬਾਠ, ਹਰਪ੍ਰੀਤ ਸਿੰਘ ਸੰਧੂ ਪ੍ਰਧਾਨ ਸ਼ੇਰ ਖਾਂ ਮੰਡਲ, ਜਸਵਿੰਦਰ ਸਿੰਘ ਭੈਲ ਪ੍ਰਧਾਨ ਮੁੱਕਦੀ ਮੰਡਲ, ਕਾਰਜ ਸਿੰਘ ਪ੍ਰਧਾਨ ਲੱਖੋਕੇ ਮੰਡਲ, ਰਾਜ ਕੁਮਾਰ ਚਾਵਲਾ, ਪਵਨ ਕੁਮਾਰ ਗਰਗ, ਡਾ. ਵਿਨੋਦ ਕੁਮਾਰ ਮੁਦਕੀ ਬਲਵਿੰਦਰ ਸਿੰਘ ਮਹਾਲਮ, ਸੁੱਚਾ ਸਿੰਘ ਚੰਗਾਲੀ, ਸੁਰਜੀਤ ਸਿੰਘ ਮੈਂਬਰ ਕੁੱਲਗੜ੍ਹੀ ਆਦਿ ਭਾਜਪਾ ਆਗੂ ਅਤੇ ਮੈਂਬਰ ਹਾਜ਼ਰ ਸਨ |
ਪਿਛਲੀ ਖ਼ਬਰ ਜੂਨੀਅਰ ਏਸ਼ੀਆ ਕੱਪ 'ਚ ਤਗਮਾ ਜੇਤੂ ਰਸ਼ਮੀਨ ਕੌਰ ਹਾਂਡਾ ਦਾ ਹਾਕੀ ਦੇ ਮੈਦਾਨ ਵਿਚ ਭਰਵਾਂ ਸਵਾਗਤ ਅਗਲੀ ਖ਼ਬਰ ਭਾਜਪਾ ਦੇ ਸੂਬਾਈ ਇੰਚਾਰਜ ਸ੍ਰੀ ਨਿਵਾਸਲੂ ਵਲੋਂ ਵਿਜੇ ਕੁਮਾਰ ਕਾਇਤ ਦਾ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।