07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-06-2026

ਸੱਟਾਂ ਮਾਰਨ ਦੇ ਦੋਸ਼ਾਂ ਹੇਠ 4 ਖ਼ਿਲਾਫ਼ ਮੁਕੱਦਮਾ ਦਰਜ

ਅਜੀਤ ਡੈਸਕ 30-06-2026
ਮੱਲਾਂਵਾਲਾ, 29 ਜੂਨ (ਗੁਰਦੇਵ ਸਿੰਘ)- ਪੁਲਿਸ ਥਾਣਾ ਆਰਿਫ਼ ਕੇ ਨੇ ਇਕ ਵਿਅਕਤੀ ਦੇ ਸੱਟਾਂ ਮਾਰਨ ਦੇ ਦੋਸ਼ਾਂ ਹੇਠ 4 ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਹੈ। ਕੁੱਟਮਾਰ ਦਾ ਸ਼ਿਕਾਰ ਹੋਏ ਬੋਹੜ ਸਿੰਘ ਪੁੱਤਰ ਗੁਰਮੁੱਖ ਸਿੰਘ ਵਾਸੀ ਪਿੰਡ ਕਾਮਲ ਵਾਲਾ ਉਰਫ਼ ਮੁੱਠਿਆਂਵਾਲਾ ਥਾਣਾ ਆਰਿਫ਼ ਕੇ ਨੇ ਪੁਲਿਸ ਨੂੰ ਦਰਜ ਕਰਵਾਏ ਬਿਆਨਾਂ ’ਚ ਦੱਸਿਆ ਕਿ ਮੁਲਜ਼ਮਾਂ ਨੇ ਹਮਮਸ਼ਵਰਾ ਹੋ ਕੇ ਮੁੱਦਈ ਦੇ ਦਸਤੀ ਹਥਿਆਰਾਂ ਨਾਲ ਸੱਟਾਂ ਮਾਰੀਆਂ ਹਨ। ਸਹਾਇਕ ਥਾਣੇਦਾਰ ਗੁਰਚਰਨ ਸਿੰਘ ਨੇ ਦੱਸਿਆ ਕਿ ਪੁਲਿਸ ਵਲੋਂ ਬਿਆਨਾਂ ’ਤੇ ਕਾਰਵਾਈ ਕਰਦਿਆਂ ਮੁਲਜ਼ਮ ਗੁਰਲਾਲ ਸਿੰਘ ਪੁੱਤਰ ਸਤਨਾਮ ਸਿੰਘ, ਸਤਨਾਮ ਸਿੰਘ ਪੁੱਤਰ ਸ਼ੁਬੇਗ ਸਿੰਘ, ਸੁਦੇਵ ਸਿੰਘ ਉਰਫ਼ ਗੋਹਲੀ ਪੁੱਤਰ ਪ੍ਰੀਤਮ ਸਿੰਘ, ਬਲਜਿੰਦਰ ਸਿੰਘ ਪੁੱਤਰ ਨਿਸ਼ਾਨ ਸਿੰਘ ਵਾਸੀਅਨ ਪਿੰਡ ਕਾਮਲ ਵਾਲਾ ਉਰਫ਼ ਮੁੱਠਿਆਂ ਵਾਲਾ ਥਾਣਾ ਆਰਿਫ਼ ਕੇ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਅਧੀਨ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ।
ਪਿਛਲੀ ਖ਼ਬਰ ਹੈਰੋਇਨ ਸਮੇਤ 3 ਵਿਅਕਤੀ ਕਾਬੂ ਅਗਲੀ ਖ਼ਬਰ ਵਿਸ਼ਵ ਵਿਟਿਲੀਗੋ ਵਰਕਸ਼ਾਪ ਅਤੇ ਕਾਨਫ਼ਰੰਸ 2026 ਵਿਚ ਫਿਰੋਜ਼ਪੁਰ ਦੇ ਡਾ. ਨਰੇਸ਼ ਖੰਨਾ ਸਨਮਾਨਿਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।