07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-06-2026

ਕਿਸਾਨ ਜਥੇਬੰਦੀਆਂ ਨੇ ਬਿਜਲੀ ਘਰ ਦੇ ਅੱਗੇ ਦਿੱਤਾ ਧਰਨਾ ਸਰਕਾਰਾਂ ਕਿਸਾਨਾਂ ਨੂੰ ਬਰਬਾਦ ਕਰਨ ’ਤੇ ਤੁਲੀਆਂ-ਕਿਸਾਨ ਆਗੂ

ਅਜੀਤ ਡੈਸਕ 30-06-2026
ਮੱਖੂ, 29 ਜੂਨ (ਕੁਲਵਿੰਦਰ ਸਿੰਘ ਸੰਧੂ)-ਸੰਯੁਕਤ ਕਿਸਾਨ ਮੋਰਚੇ ਦੀਆਂ ਹਦਾਇਤਾਂ ’ਤੇ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ,ਭਾਰਤੀ ਕਿਸਾਨ ਯੂਨੀਅਨ ਪੰਜਾਬ,ਭਾਰਤੀ ਕਿਸਾਨ ਯੂਨੀਅਨ ਲੱਖੋਵਾਲ,ਕਿਸਾਨ ਸੰਘਰਸ਼ ਕਮੇਟੀ ਪੰਜਾਬ ਆਦਿ ਜਥੇਬੰਦੀਆਂ ਨੇ ਕਿਸਾਨਾਂ ਨੂੰ ਬਿਜਲੀ ਘੱਟ ਮਿਲਣ ਤੇ ਮੱਖੂ ਬਿਜਲੀ ਘਰ ਅੱਗੇ ਧਰਨਾ ਦਿੱਤਾ ਗਿਆ।ਇਸ ਧਰਨੇ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਪਿਛਲੇ ਕੁਝ ਦਿਨਾਂ ਤੋਂ ਖੇਤਾਂ ਨੂੰ ਦਿੱਤੀ ਜਾਣ ਵਾਲੀ ਲਾਈਟ ਚਾਰ ਘੰਟੇ ਆ ਰਹੀ ਹੈ ਅਤੇ ਚਾਰ ਘੰਟਿਆਂ ਵਿੱਚ ਵੀ ਕਈ ਕਈ ਵਾਰ ਬਿਜਲੀ ਦੇ ਕੱਟ ਲੱਗਦੇ ਹਨ।ਸੰਯੁਕਤ ਕਿਸਾਨ ਮੋਰਚਾ ਮੰਗ ਕਰਦਾ ਹੈ ਕਿ ਬਿਜਲੀ ਦੀ ਸਪਲਾਈ ਨੂੰ ਜਲਦੀ ਤੋਂ ਜਲਦੀ ਠੀਕ ਕੀਤਾ ਜਾਵੇ ਤਾਂ ਜੋ ਕਿਸਾਨਾਂ ਦੀ ਜਿਹੜੀ ਖੱਜਲ ਖਰਾਬੀ ਹੋ ਰਹੀ। ਉਸ ਨੂੰ ਰੋਕਿਆ ਜਾ ਸਕੇ।ਕਿਸਾਨ ਨੇ ਮਹਿੰਗੇ ਭਾਅ ਦਾ ਜਿਹੜਾ ਡੀਜ਼ਲ ਕਰੋੜਾਂ ਦਾ ਉਹ ਫੂਕ ਰਹੇ ਸਰਕਾਰਾਂ ਦੀਆਂ ਗਲਤ ਨੀਤੀਆਂ ਕਾਰਨ ਕਿਸਾਨਾਂ ਦੀ ਆਰਥਿਕ ਹਾਲਤ ਪਹਿਲੋਂ ਹੀ ਮਾੜੀ ਇਸ ਨਾਲ ਕਿਸਾਨ ਹੋਰ ਕਰਜ਼ੇ ਦਲ ਵਿੱਚ ਦੱਬਿਆ ਜਾ ਰਿਹਾ। ਜੇਕਰ ਸਰਕਾਰ ਨੇ ਤੁਰੰਤ ਕੋਈ ਐਕਸ਼ਨ ਨਾ ਲਿਆ ਤਾਂ ਆਉਣ ਵਾਲੇ ਦਿਨਾਂ ਵਿਚ ਕੋਈ ਵੱਡਾ ਐਕਸ਼ਨ ਲਿਆ ਸਕਦਾ ਹੈ। ਜਿਸ ਦੀ ਜਿੰਮੇਵਾਰ ਪੰਜਾਬ ਸਰਕਾਰ ਹੋਵੇਗੀ । ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਪੰਜਾਬ ਦੇ ਬਾਪੂ ਗੁਰਦੇਵ ਸਿੰਘ ਵਾਰਸ ਵਾਲਾ ਸਰਪ੍ਰਸਤ,ਗੁਰਵਿੰਦਰ ਸਿੰਘ ਬਾਹਰਵਾਲੀ,ਪਰਗਟ ਸਿੰਘ ਲਹਿਰਾ, ਬਲਦੇਵ ਸਿੰਘ ਕੋਰ ਕਮੇਟੀ ਮੈਂਬਰ ਪੰਜਾਬ, ਨਸੀਬ ਸਿੰਘ ਗੱਟਾ,ਗੁਰਮੀਤ ਸਿੰਘ ਗਿੱਲ, ਗੁਰਪਾਲ ਸਿੰਘ ਸਭਰਾ, ਜਰਨੈਲ ਸਿੰਘ ਸਭਰਾ,ਗੁਰਪ੍ਰੀਤ ਸਿੰਘ ਪੀਰ ਮੁਹੰਮਦ,ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਪਰਗਟ ਸਿੰਘ ਤਲਵੰਡੀ ਲਖਵਿੰਦਰ ਸਿੰਘ ਪੀਰ ਮੁਹੰਮਦ, ਕੁਲਬੀਰ ਸਿੰਘ ਔਜਲਾ ਜ਼ਿਲ੍ਹਾ ਯੂਥ ਵਿੰਗ ਪ੍ਰਧਾਨ,ਗੁਰਦੇਵ ਸਿੰਘ ਖਜ਼ਾਨਚੀ,ਹਰਜਿੰਦਰ ਸਿੰਘ ਸਭਰਾ,ਗੁਰਵਿੰਦਰ ਸਿੰਘ ਮਾਨ,ਜਗਜੀਤ ਸਿੰਘ ਗੱਟਾ,ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਬਲਾਕ ਪ੍ਰਧਾਨ ਦਲਜੀਤ ਸਿੰਘ ਬੁੱਟਰ,ਸਲਵਿੰਦਰ ਸਿੰਘ ਨੰਬਰਦਾਰ ਵਿੱਤ ਸਕੱਤਰ ਬਲਾਕ ਮੱਖੂ, ਨਿਰਮਲ ਸਿੰਘ ਮਾਛੀਆਂ,ਅੰਗਰੇਜ਼ ਸਿੰਘ,ਜਸਵੀਰ ਸਿੰਘ ,ਬਲਜਿੰਦਰ ਸਿੰਘ,ਲਖਵਿੰਦਰ ਸਿੰਘ, ਅਮਿਤੋਜ ਸਿੰਘ, ਗੁਰਚਰਨ ਸਿੰਘ,ਸੁਖਦੇਵ ਸਿੰਘ ਅਰਾਈਆਂਵਾਲਾ ਸੂਬਾ ਪ੍ਰਧਾਨ,ਸੁਬੇਗ ਸਿੰਘ ਸੂਦਾਂ,ਮਲਕੀਤ ਸਿੰਘ ਸੂਦਾਂ,ਕਾਬਲ ਸਿੰਘ,ਸਰਪੰਚ ਕੁਲਦੀਪ ਸਿੰਘ ਆਦਿ ਵੱਡੀ ਗਿਣਤੀ ਵਿਚ ਕਿਸਾਨ ਹਾਜ਼ਰ ਸਨ।
ਪਿਛਲੀ ਖ਼ਬਰ ਪੰਜਾਬ ਰਾਜ ਵੁਸ਼ੂ ਚੈਂਪੀਅਨਸ਼ਿਪ ਵਿਚ ਫਿਰੋਜ਼ਪੁਰ ਦੇ ਖਿਡਾਰੀਆਂ ਨੇ ਦੋ ਸੋਨ ਤਗਮਿਆਂ ਸਮੇਤ 6 ਮੈਡਲ ਜਿੱਤੇ ਦੋ ਖਿਡਾਰੀਆਂ ਦ... ਅਗਲੀ ਖ਼ਬਰ ਹੈਰੋਇਨ ਸਮੇਤ 3 ਵਿਅਕਤੀ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।