ਕਿਸਾਨਾਂ ਦੀਆਂ ਮੋਟਰਾਂ ਚੋਰੀ ਕਰਨ ਵਾਲੇ ਗਿਰੋਹ ਖ਼ਿਲਾਫ਼ ਕਿਸਾਨ ਜਥੇਬੰਦੀਆਂ ਵਲੋਂ ਸੰਘਰਸ਼ ਦਾ ਐਲਾਨ
ਤਲਵੰਡੀ ਭਾਈ, 1 ਅਗਸਤ (ਕੁਲਜਿੰਦਰ ਸਿੰਘ ਗਿੱਲ)-ਗੁਰਦਵਾਰਾ ਸ਼ਹੀਦ ਗੰਜ ਫ਼ਿਰੋਜ਼ਸ਼ਾਹ ਵਿਖੇ ਭਾਰਤੀ ਕਿਸਾਨ ਯੂਨੀਅਨ (ਕ੍ਰਾਂਤੀਕਾਰੀ), ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਅਤੇ ਇਲਾਕੇ ਦੇ ਮੋਹਤਬਰਾਂ ਦੀ ਅਹਿਮ ਮੀਟਿੰਗ ਹੋਈ। ਇਸ ’ਚ ਹਰ ਰੋਜ਼ ਕਿਸਾਨਾਂ ਦੇ ਖੇਤਾਂ ’ਚੋਂ ਮੋਟਰਾਂ ਦੀਆ ਤਾਰਾਂ ਅਤੇ ਮੋਟਰਾਂ ਚੋਰੀ ਦੀਆਂ ਘਟਨਾਵਾਂ ’ਤੇ ਚਰਚਾ ਕੀਤੀ ਗਈ।
ਤਲਵੰਡੀ ਭਾਈ, 1 ਅਗਸਤ (ਕੁਲਜਿੰਦਰ ਸਿੰਘ ਗਿੱਲ)-ਗੁਰਦਵਾਰਾ ਸ਼ਹੀਦ ਗੰਜ ਫ਼ਿਰੋਜ਼ਸ਼ਾਹ ਵਿਖੇ ਭਾਰਤੀ ਕਿਸਾਨ ਯੂਨੀਅਨ (ਕ੍ਰਾਂਤੀਕਾਰੀ), ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਅਤੇ ਇਲਾਕੇ ਦੇ ਮੋਹਤਬਰਾਂ ਦੀ ਅਹਿਮ ਮੀਟਿੰਗ ਹੋਈ। ਇਸ ’ਚ ਹਰ ਰੋਜ਼ ਕਿਸਾਨਾਂ ਦੇ ਖੇਤਾਂ ’ਚੋਂ ਮੋਟਰਾਂ ਦੀਆ ਤਾਰਾਂ ਅਤੇ ਮੋਟਰਾਂ ਚੋਰੀ ਦੀਆਂ ਘਟਨਾਵਾਂ ’ਤੇ ਚਰਚਾ ਕੀਤੀ ਗਈ। ਇਸ ਮੌਕੇ ਸੰਬੋਧਨ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਸੂਬਾ ਪ੍ਰਧਾਨ ਬਲਦੇਵ ਸਿੰਘ ਜ਼ੀਰਾ ਨੇ ਕਿਹਾ ਕਿ ਚੋਰਾਂ ਵਲੋਂ ਜਿਨ੍ਹਾਂ ਕਬਾੜੀਆਂ ਕੋਲ ਚੋਰੀ ਦਾ ਸਾਮਾਨ ਵੇਚਿਆ ਜਾਂਦਾ, ਉਨ੍ਹਾਂ ਕਬਾੜੀਆਂ ’ਤੇ ਵੀ ਪਰਚਾ ਦਰਜ ਕੀਤਾ ਜਾਵੇ ਅਤੇ ਕਬਾੜੀਆਂ ਨੂੰ ਬਣਦਾ ਹਰਜਾਨਾ ਕੀਤਾ ਜਾਵੇ। ਮੀਟਿੰਗ ਦੌਰਾਨ ਭਾਕਿਯੂ (ਕਾਦੀਆਂ) ਦੇ ਸੂਬਾ ਉਪ ਪ੍ਰਧਾਨ ਬਲਜਿੰਦਰ ਸਿੰਘ ਬੱਬੀ ਫ਼ਿਰੋਜ਼ਸ਼ਾਹ ਅਤੇ ਸੀਨੀਅਰ ਆਗੂ ਗੁਰਮੀਤ ਸਿੰਘ ਗੋਲੇ ਵਾਲਾ ਨੇ ਕਿਹਾ ਮੌਕੇ ਦੀ ਲੋੜ ਚੋਰਾਂ ਖ਼ਿਲਾਫ਼ ਇਕੱਠੇ ਹੋਣ ਦੀ ਹੈ। ਇਸ ਸਮੇਂ ਪਿੰਡ ਭਾਂਗਰ, ਸੱਪਾਂਵਾਲੀ ਸ਼ਕੂਰ, ਗੋਲੇਵਾਲਾ,ਕਾਬਲ ਵਾਲਾ ਆਦਿ ਪਿੰਡਾਂ ਵਿਚੋਂ ਚੋਰੀ ਹੋਈਆਂ ਮੋਟਰਾਂ ਚਰਚਾ ਕਰਦਿਆਂ ਆਗੂਆਂ ਨੇ ਕਿਹਾ ਕਿ ਇਸ ਸਬੰਧੀ ਪੁਲਿਸ ਸਿਰਫ਼ ਇਕ ਬੰਦੇ ’ਤੇ ਪਰਚਾ ਦਰਜ ਕਰਕੇ ਅੱਖਾਂ ਵਿਚ ਘਟਾ ਪਾ ਰਹੀ ਹੈ। ਇਸ ਮੀਟਿੰਗ ਵਿਚ ਹਾਜ਼ਰ ਲੋਕਾਂ ਦੀ ਸਹਿਮਤੀ ਨਾਲ਼ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਸੂਬਾ ਪ੍ਰਧਾਨ ਬਲਦੇਵ ਸਿੰਘ ਜ਼ੀਰਾ ਨੇ ਐਲਾਨ ਕੀਤਾ ਕੇ 3 ਅਗਸਤ ਦਿਨ ਸੋਮਵਾਰ 11 ਵਜੇ ਥਾਣਾ ਘੱਲ ਖ਼ੁਰਦ ਮੂਹਰੇ ਧਰਨਾ ਲਾਇਆ ਜਾਵੇਗਾ। ਉਨ੍ਹਾਂ ਕਿਹਾ ਚੋਰਾਂ ਅਤੇ ਚੋਰੀ ਦਾ ਸਮਾਨ ਖ਼ਰੀਦਣ ਵਾਲੇ ਕਬਾੜੀਆਂ ਨੂੰ ਨੱਥ ਪਾਉਣ ਤੱਕ ਸੰਘਰਸ਼ ਜਾਰੀ ਰਹੇਗਾ। ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦਾ ਬਲਾਕ ਘੱਲ ਖ਼ੁਰਦ ਦੇ ਪ੍ਰਧਾਨ ਨੇ ਇਲਾਕੇ ਲੋਕਾਂ ਨੂੰ ਅਪੀਲ ਕੀਤੀ ਕੇ ਚੋਰਾਂ ਨੂੰ ਨੱਥ ਪਾਉਣ ਲਈ ਅੱਗੇ ਆਊ ਅਤੇ ਸਹਿਯੋਗ ਦਿਓ। ਇਸ ਸਮੇਂ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਜੁਗਰਾਜ ਸਿੰਘ ਫੇਰੋਕੇ, ਜ਼ਿਲ੍ਹਾ ਸਕੱਤਰ ਗੁਰਭਾਗ ਸਿੰਘ ਮਰੂੜ, ਅਵਤਾਰ ਸਿੰਘ ਫੇਰੋਕੇ ਬਲਾਕ ਪ੍ਰਧਾਨ, ਗੁਲਜ਼ਾਰ ਸਿੰਘ ਗੋਗੋਆਣੀ, ਰੇਸ਼ਮ ਸਿੰਘ ਪੱਖੀ ਬਲਾਕ ਪ੍ਰਧਾਨ, ਅਨੋਖ ਸਿੰਘ ਫਰੀਦੇ ਵਾਲਾ, ਚਰਨ ਸਿੰਘ ਸੱਪਾਂਵਾਲੀ, ਅਮਨਦੀਪ ਸਿੰਘ ਭੰਬਾ ਲੰਡਾ, ਬਲਜੀਤ ਸਿੰਘ ਸ਼ਹਿਜ਼ਾਦੀ ਆਦਿ ਮੌਜੂਦ ਸਨ।