02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-08-2026

ਵੱਖ-ਵੱਖ ਆਗੂਆਂ ਵਲੋਂ ਸ਼ਹੀਦ ਊਧਮ ਸਿੰਘ ਪਾਰਕ ਗੋਲੂ ਕਾ ਵਿਚ ਸ਼ਹੀਦ ਨੂੰ ਕੀਤੇ ਸ਼ਰਧਾ ਦੇ ਫੁੱਲ ਭੇਟ

ਗੋਲੂ ਕਾ ਮੋੜ, 1 ਅਗਸਤ (ਸੁਰਿੰਦਰ ਸਿੰਘ ਪਪਨੇਜਾ)-ਜਲਿਆਂ ਵਾਲੇ ਬਾਗ ਦੇ ਕਤਲੇਆਮ ਦਾ ਬਦਲਾ ਲੈਣ ਵਾਲੇ ਕੌਮੀ ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਹਾੜੇ ’ਤੇ ਸ਼ਹੀਦ ਊਧਮ ਸਿੰਘ ਪਾਰਕ ਗੋਲੂ ਕਾ ਮੋੜ ਵਿਖੇ ਸਥਾਪਿਤ ਸ਼ਹੀਦ ਦੇ ਬੁੱਤ ਨੂੰ ਵੱਖ-ਵੱਖ ਰਾਜਨੀਤਿਕ, ਧਾਰਮਿਕ, ਸਮਾਜਿਕ, ਕਿਸਾਨ ਜਥੇਬੰਦੀਆਂ ਦੇ ਆਗੂਆਂ ਤੋਂ ਇਲਾਵਾ ਬਹੁਤ ਗਿਣਤੀ ਵਿਚ ਸਮਾਜ ਸੇਵੀ ਲੋਕਾਂ ਨੇ ਸਤਿਕਾਰ ਨਾਲ ਫੁੱਲ ਮਲਾਵਾਂ ਭੇਟ ਕਰਕੇ ਸ਼ਹੀਦ ਨੂੰ ਯਾਦ ਕੀਤਾ। ਇਸ ਮੌਕੇ ਹਾਜ਼ਰ ਅੰਤਰਰਾਸ਼ਟਰੀ ਸਰਵ ਕੰਬੋਜ ਸਮਾਜ ਦੇ ਰਾਸ਼ਟਰੀ ਪ੍ਰਧਾਨ ਇਕਬਾਲ ਚੰਦ ਪਾਲਾ ਬੱਟੀ ਨੇ ਕਿਹਾ ਆਜ਼ਾਦੀ ਦੇ ਮਹਾਨ ਸੂਰਮੇ ਸ਼ਹੀਦ ਊਧਮ ਸਿੰਘ ਦੇ 87ਵੇਂ ਸ਼ਹੀਦੀ ਦਿਹਾੜੇ ਮੌਕੇ ਆਦਮਕੱਦ ਬੁੱਤ ’ਤੇ ਸ਼ਰਧਾ ਦੇ ਫੁੱਲ ਭੇਟ ਕਰਕੇ ਮਹਾਨ ਕੁਰਬਾਨੀ ਨੂੰ ਨਮਨ ਕੀਤਾ ਹੈ।

ਅਜੀਤ ਡੈਸਕ 02-08-2026
ਗੋਲੂ ਕਾ ਮੋੜ, 1 ਅਗਸਤ (ਸੁਰਿੰਦਰ ਸਿੰਘ ਪਪਨੇਜਾ)-ਜਲਿਆਂ ਵਾਲੇ ਬਾਗ ਦੇ ਕਤਲੇਆਮ ਦਾ ਬਦਲਾ ਲੈਣ ਵਾਲੇ ਕੌਮੀ ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਹਾੜੇ ’ਤੇ ਸ਼ਹੀਦ ਊਧਮ ਸਿੰਘ ਪਾਰਕ ਗੋਲੂ ਕਾ ਮੋੜ ਵਿਖੇ ਸਥਾਪਿਤ ਸ਼ਹੀਦ ਦੇ ਬੁੱਤ ਨੂੰ ਵੱਖ-ਵੱਖ ਰਾਜਨੀਤਿਕ, ਧਾਰਮਿਕ, ਸਮਾਜਿਕ, ਕਿਸਾਨ ਜਥੇਬੰਦੀਆਂ ਦੇ ਆਗੂਆਂ ਤੋਂ ਇਲਾਵਾ ਬਹੁਤ ਗਿਣਤੀ ਵਿਚ ਸਮਾਜ ਸੇਵੀ ਲੋਕਾਂ ਨੇ ਸਤਿਕਾਰ ਨਾਲ ਫੁੱਲ ਮਲਾਵਾਂ ਭੇਟ ਕਰਕੇ ਸ਼ਹੀਦ ਨੂੰ ਯਾਦ ਕੀਤਾ। ਇਸ ਮੌਕੇ ਹਾਜ਼ਰ ਅੰਤਰਰਾਸ਼ਟਰੀ ਸਰਵ ਕੰਬੋਜ ਸਮਾਜ ਦੇ ਰਾਸ਼ਟਰੀ ਪ੍ਰਧਾਨ ਇਕਬਾਲ ਚੰਦ ਪਾਲਾ ਬੱਟੀ ਨੇ ਕਿਹਾ ਆਜ਼ਾਦੀ ਦੇ ਮਹਾਨ ਸੂਰਮੇ ਸ਼ਹੀਦ ਊਧਮ ਸਿੰਘ ਦੇ 87ਵੇਂ ਸ਼ਹੀਦੀ ਦਿਹਾੜੇ ਮੌਕੇ ਆਦਮਕੱਦ ਬੁੱਤ ’ਤੇ ਸ਼ਰਧਾ ਦੇ ਫੁੱਲ ਭੇਟ ਕਰਕੇ ਮਹਾਨ ਕੁਰਬਾਨੀ ਨੂੰ ਨਮਨ ਕੀਤਾ ਹੈ। ਇਸ ਮੌਕੇ ਸ਼ਹੀਦ ਉੱਧਮ ਸਿੰਘ ਅਮਰ ਰਹੇ ਆਦਿ ਦੇ ਨਾਅਰੇ ਵੀ ਲਗਾਏ ਗਏ। ਇਸ ਮੌਕੇ ਇਕਬਾਲ ਕੰਬੋਜ ਪਾਲਾ ਬੱਟੀ, ਵਸਾਵਾ ਰਾਮ, ਸੁੱਖਵਿੰਦਰ ਸੁੱਖਾ ਸਰਪੰਚ, ਪਵਨ ਪੰਚ, ਸੰਤ ਪਾਲ ਪ੍ਰਧਾਨ ਕਿਸਾਨ ਯੂਨੀਅਨ, ਅਸ਼ੋਕ ਕਿਸਾਨ ਆਗੂ, ਬਲਕਾਰ ਸਰਪੰਚ, ਸੁਰਜੀਤ ਸਿੰਘ ਕਿਸਾਨ ਆਗੂ, ਚਰਨਜੀਤ ਛਾਂਗਾ, ਜਗਸੀਰ ਚਾਂਦੀ, ਮਿਲਖ ਰਾਜ, ਸ਼ਾਰੱਖ ਥਿੰਦ, ਵਿਜੈ ਥਿੰਦ, ਬੂਟਾ ਸਿੰਘ ਸਰਪੰਚ ਸਾਬਕਾ ਗੋਲੂ ਕਾ, ਬਚਨ ਲਾਲ, ਸੰਜੀਵ ਕੁਮਾਰ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਫਿਰੋਜ਼ਪੁਰ-ਫਾਜ਼ਿਲਕਾ ਮੁੱਖ ਮਾਰਗ ’ਤੇ ਸਰਕਾਰੀ ਬੱਸਾਂ ਘੱਟ ਰੁਕਣ ਕਾਰਨ ਯਾਤਰੀ ਪ੍ਰੇਸ਼ਾਨ ਅਗਲੀ ਖ਼ਬਰ ਕਿਸਾਨਾਂ ਦੀਆਂ ਮੋਟਰਾਂ ਚੋਰੀ ਕਰਨ ਵਾਲੇ ਗਿਰੋਹ ਖ਼ਿਲਾਫ਼ ਕਿਸਾਨ ਜਥੇਬੰਦੀਆਂ ਵਲੋਂ ਸੰਘਰਸ਼ ਦਾ ਐਲਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।