02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-08-2026

ਫਿਰੋਜ਼ਪੁਰ-ਫਾਜ਼ਿਲਕਾ ਮੁੱਖ ਮਾਰਗ ’ਤੇ ਸਰਕਾਰੀ ਬੱਸਾਂ ਘੱਟ ਰੁਕਣ ਕਾਰਨ ਯਾਤਰੀ ਪ੍ਰੇਸ਼ਾਨ

ਮਮਦੋਟ, 1 ਅਗਸਤ (ਸੁਖਦੇਵ ਸਿੰਘ ਸੰਗਮ)-ਫਿਰੋਜ਼ਪੁਰ-ਫਾਜ਼ਿਲਕਾ ਮੁੱਖ ਮਾਰਗ ’ਤੇ ਪੈਂਦੇ ਕਈ ਬੱਸ ਅੱਡਿਆਂ ’ਤੇ ਸਰਕਾਰੀ ਬੱਸਾਂ ਦੇ ਘੱਟ ਰੁਕਣ ਕਾਰਨ ਯਾਤਰੀਆਂ ਨੂੰ, ਖ਼ਾਸ ਕਰਕੇ ਔਰਤਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਖ਼ਾਸ ਕਰਕੇ ਚੰਡੀਗੜ੍ਹ ਅਤੇ ਹੋਰਨਾਂ ਸ਼ਹਿਰਾਂ ਵੱਲ ਜਾਣ ਵਾਲੀਆਂ ਸਵਾਰੀਆਂ ਨੂੰ ਲੰਬੇ ਸਮੇਂ ਤੱਕ ਬੱਸਾਂ ਦੀ ਉਡੀਕ ਕਰਕੇ ਅਖੀਰ ਨਿੱਜੀ ਕੰਪਨੀਆਂ ਦੀਆਂ ਬੱਸਾਂ ’ਤੇ ਵੱਧ ਕਿਰਾਇਆ ਭਰਕੇ ਸਫ਼ਰ ਕਰਨਾ ਪੈਂਦਾ ਹੈ।

ਫ਼ਾਜ਼ਿਲਕਾ ਤੋਂ ਚੰਡੀਗੜ੍ਹ ਜਾ ਰਹੀ ਸਰਕਾਰੀ ਬੱਸ। ਤਸਵੀਰ-ਸੁਖਦੇਵ ਸਿੰਘ ਸੰਗਮ 02-08-2026
ਮਮਦੋਟ, 1 ਅਗਸਤ (ਸੁਖਦੇਵ ਸਿੰਘ ਸੰਗਮ)-ਫਿਰੋਜ਼ਪੁਰ-ਫਾਜ਼ਿਲਕਾ ਮੁੱਖ ਮਾਰਗ ’ਤੇ ਪੈਂਦੇ ਕਈ ਬੱਸ ਅੱਡਿਆਂ ’ਤੇ ਸਰਕਾਰੀ ਬੱਸਾਂ ਦੇ ਘੱਟ ਰੁਕਣ ਕਾਰਨ ਯਾਤਰੀਆਂ ਨੂੰ, ਖ਼ਾਸ ਕਰਕੇ ਔਰਤਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਖ਼ਾਸ ਕਰਕੇ ਚੰਡੀਗੜ੍ਹ ਅਤੇ ਹੋਰਨਾਂ ਸ਼ਹਿਰਾਂ ਵੱਲ ਜਾਣ ਵਾਲੀਆਂ ਸਵਾਰੀਆਂ ਨੂੰ ਲੰਬੇ ਸਮੇਂ ਤੱਕ ਬੱਸਾਂ ਦੀ ਉਡੀਕ ਕਰਕੇ ਅਖੀਰ ਨਿੱਜੀ ਕੰਪਨੀਆਂ ਦੀਆਂ ਬੱਸਾਂ ’ਤੇ ਵੱਧ ਕਿਰਾਇਆ ਭਰਕੇ ਸਫ਼ਰ ਕਰਨਾ ਪੈਂਦਾ ਹੈ। ਇਲਾਕੇ ਦੇ ਯਾਤਰੀਆਂ ਦਾ ਦੋਸ਼ ਹੈ ਕਿ ਸਰਕਾਰੀ ਬੱਸਾਂ ਦੇ ਡਰਾਈਵਰ ਅਤੇ ਕੰਡਕਟਰ ਜਾਣਬੁੱਝ ਕੇ ਕਈ ਅੱਡਿਆਂ ’ਤੇ ਬੱਸਾਂ ਨਹੀਂ ਰੋਕਦੇ। ਉਨ੍ਹਾਂ ਨੇ ਇਹ ਵੀ ਦਾਅਵਾ ਕੀਤਾ ਕਿ ਇਸ ਪਿੱਛੇ ਸਰਕਾਰੀ ਬੱਸ ਕਰਮਚਾਰੀਆਂ ਅਤੇ ਕੁੱਝ ਪ੍ਰਾਈਵੇਟ ਬੱਸ ਆਪੇ੍ਰਟਰਾਂ ਵਿਚਾਲੇ ਮਿਲੀਭੁਗਤ ਹੋ ਸਕਦੀ ਹੈ ਤਾਂ ਜੋ ਸਵਾਰੀਆਂ ਪ੍ਰਾਈਵੇਟ ਬੱਸਾਂ ਜਾਂ ਟੈਕਸੀਆਂ ਦੀ ਵਰਤੋਂ ਕਰਨ ਲਈ ਮਜਬੂਰ ਹੋਣ। ਇਸ ਮਾਮਲੇ ਨੂੰ ਹੋਰ ਗੰਭੀਰ ਬਣਾਉਂਦਿਆਂ ਸੰਪੂਰਨ ਸਿੰਘ ਵਾਸੀ ਪਿੰਡ ਮਲਸੀਹਾਂ ਨੇ ਦੱਸਿਆ ਕਿ 31 ਜੁਲਾਈ ਨੂੰ ਕਰੀਬ ਸਾਢੇ ਪੰਜ ਵਜੇ ਸਵੇਰੇ ਉਹ ਆਪਣੀ ਰਿਸ਼ਤੇਦਾਰ ਇਕ ਮਹਿਲਾ ਸਵਾਰੀ ਨੂੰ ਫਿਰੋਜ਼ਪੁਰ-ਫਾਜ਼ਿਲਕਾ ਮੁੱਖ ਮਾਰਗ ’ਤੇ ਹਾਮਦ ਬੱਸ ਅੱਡੇ ਤੋਂ ਚੰਡੀਗੜ੍ਹ ਲਈ ਚੜ੍ਹਾਉਣ ਲਈ ਆਇਆ ਸੀ, ਪਰ ਪੰਜਾਬ ਸਰਕਾਰ ਦੀ ਬੱਸ ਨੰਬਰ ਪੀ.ਬੀ. 05 ਪੀ. 7739 ਜੋ ਚੰਡੀਗੜ੍ਹ ਜਾ ਰਹੀ ਸੀ, ਡਰਾਈਵਰ ਨੇ ਉਕਤ ਬੱਸ ਅੱਡੇ ’ਤੇ ਨਹੀਂ ਰੋਕੀ। ਜਿਸ ਉਪਰੰਤ ਉਨ੍ਹਾਂ ਨੇ ਆਪਣੀ ਕਾਰ ਬੱਸ ਪਿੱਛੇ ਲਗਾ ਕੇ ਪੰਜ ਕਿੱਲੋਮੀਟਰ ਅੱਗੇ ਲੰਘ ਕੇ ਬਹਿਰਾਮ ਅੱਡੇ ਤੋਂ ਬੱਸ ਫੜੀ। ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਮਹਿਲਾ ਸਵਾਰੀ ਵਲੋਂ ਪਹਿਲਾਂ ਫ਼ਿਰੋਜ਼ਪੁਰ ਤੱਕ ਟਿਕਟ ਕਟਾ ਲਈ ਗਈ ਸੀ ਪਰ ਜਦੋਂ ਉਸ ਨੂੰ ਬੱਸ ਦੇ ਚੰਡੀਗੜ੍ਹ ਜਾਣ ਬਾਰੇ ਪਤਾ ਲੱਗਿਆ ਤਾਂ ਉਸ ਨੇ ਦੁਬਾਰਾ ਟਿਕਟ ਮੰਗੀ ਤਾਂ ਕੰਡਕਟਰ ਨੇ ਦੁਬਾਰਾ ਆਧਾਰ ਕਾਰਡ ਨਹੀਂ ਚੱਲਦਾ ਕਹਿ ਕੇ ਚੰਡੀਗੜ੍ਹ ਦੀ ਟਿਕਟ ਨਹੀਂ ਦਿੱਤੀ ਅਤੇ ਮਜਬੂਰੀ ਵੱਸ ਸਵਾਰੀ ਨੂੰ ਜ਼ਿਆਦਾ ਕਿਰਾਇਆ ਭਰਕੇ ਪ੍ਰਾਈਵੇਟ ਬੱਸ ਫੜਨੀ ਪਈ। ਸੰਪੂਰਨ ਸਿੰਘ ਨੇ ਦੱਸਿਆ ਕਿ ਉਕਤ ਬੱਸ ਤੋਂ ਸਿਰਫ਼ ਚਾਰ ਮਿੰਟ ਪਿੱਛੇ ਇਕ ਨਿੱਜੀ ਕੰਪਨੀ ਦੀ ਬੱਸ ਚੰਡੀਗੜ੍ਹ ਲੰਘ ਗਈ ਸੀ ਅਤੇ ਸਰਕਾਰੀ ਬੱਸ ਦੇ ਡਰਾਈਵਰ ਦੁਆਰਾ ਕਥਿਤ ਤੌਰ ’ਤੇ ਉਸ ਬੱਸ ਨੂੰ ਸਵਾਰੀਆਂ ਦੇਣ ਦੀ ਮਨਸ਼ਾ ਨਾਲ ਪਿੰਡ ਕਰੀ ਕਲਾਂ ਵਿਖੇ ਪਾਣੀ ਭਰਨ ਦੇ ਬਹਾਨੇ ਬੱਸ ਰੋਕ ਕੇ ਨਿੱਜੀ ਬੱਸ ਨੂੰ ਅੱਗੇ ਨਿਕਲ ਜਾਣ ਲਈ ਰਸਤਾ ਦੇ ਦਿੱਤਾ ਗਿਆ। ਇਲਾਕਾ ਵਾਸੀਆਂ ਅਤੇ ਯਾਤਰੀਆਂ ਨੇ ਪੰਜਾਬ ਸਰਕਾਰ ਅਤੇ ਸੰਬੰਧਿਤ ਟਰਾਂਸਪੋਰਟ ਵਿਭਾਗ ਤੋਂ ਮੰਗ ਕੀਤੀ ਹੈ ਕਿ ਉਕਤ ਪੂਰੇ ਮਾਮਲੇ ਦੀ ਨਿਰਪੱਖ ਜਾਂਚ ਕਰਵਾਈ ਜਾਵੇ ਅਤੇ ਸਰਕਾਰੀ ਬੱਸਾਂ ਨੂੰ ਨਿਰਧਾਰਿਤ ਅੱਡਿਆਂ ’ਤੇ ਰੋਕਣਾ ਯਕੀਨੀ ਬਣਾਇਆ ਜਾਵੇ। ਇਸ ਬਾਬਤ ਸਬ ਡੀਪੂ ਫ਼ਾਜ਼ਿਲਕਾ ਦੇ ਇੰਚਾਰਜ ਮਨੀਸ਼ ਪਸਰੀਚਾ ਦਾ ਕਹਿਣਾ ਹੈ ਕਿ ਉਕਤ ਬੱਸ ਦੇ ਕੰਡਕਟਰ ਨੂੰ ਰੂਟ ਤੋਂ ਹਟਾ ਦਿੱਤਾ ਗਿਆ ਹੈ ਅਤੇ ਸੋਮਵਾਰ ਨੂੰ ਜੀ.ਐਮ. ਫ਼ਿਰੋਜ਼ਪੁਰ ਦੇ ਦਫ਼ਤਰ ਹਾਜ਼ਰੀ ਲਈ ਬੁਲਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਦੋਸ਼ੀ ਪਾਏ ਜਾਣ ’ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।
ਪਿਛਲੀ ਖ਼ਬਰ ਹਲਕਾ ਵਿਧਾਇਕ ਫ਼ੌਜਾ ਸਿੰਘ ਸਰਾਰੀ ਨੇ ਹਲਕੇ ਦੇ ਵੱਖ-ਵੱਖ ਪਿੰਡਾਂ ’ਚ ਕੀਤੀ ਲੋਕ ਮਿਲਣੀ ਅਗਲੀ ਖ਼ਬਰ ਵੱਖ-ਵੱਖ ਆਗੂਆਂ ਵਲੋਂ ਸ਼ਹੀਦ ਊਧਮ ਸਿੰਘ ਪਾਰਕ ਗੋਲੂ ਕਾ ਵਿਚ ਸ਼ਹੀਦ ਨੂੰ ਕੀਤੇ ਸ਼ਰਧਾ ਦੇ ਫੁੱਲ ਭੇਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।