30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2026

– ਪੰਜਾਬ ਯੂਨੀਵਰਸਿਟੀ ਸੈਨੇਟ ਚੋਣਾਂ– ਦੇਵ ਸਮਾਜ ਸੰਸਥਾਵਾਂ ਨੇ ਕਾਲਜ ਟੀਚਰ ਕੌਂਸਟੀਚੁਐਂਸੀ ਤੋਂ ਡਾ.ਕੁਲਬੀਰ ਸਿੰਘ ਨੂੰ ਐਲਾਨਿਆ ਆਪਣਾ ਉਮੀਦਵਾਰ

ਫ਼ਿਰੋਜ਼ਪੁਰ, 29 ਅਗਸਤ (ਗੁਰਿੰਦਰ ਸਿੰਘ)-ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦੀਆਂ ਹੋਣ ਵਾਲੀਆਂ ਸੈਨੇਟ ਚੋਣਾਂ ਲਈ ਕਾਲਜ ਟੀਚਰ ਕੌਂਸਟੀਚੁਐਂਸੀ ਤੋਂ ਚੋਣ ਲੜ ਰਹੇ ਡਾ. ਕੁਲਬੀਰ ਸਿੰਘ ਨੂੰ ਦੇਵ ਸਮਾਜ ਸੰਸਥਾਵਾਂ ਅਤੇ ਸਬੰਧਿਤ ਕਾਲਜਾਂ ਵਲੋਂ ਆਪਣਾ ਉਮੀਦਵਾਰ ਐਲਾਨਦਿਆਂ ਉਨ੍ਹਾਂ ਨੂੰ ਪੂਰਨ ਸਮਰਥਨ ਦੇਣ ਦਾ ਐਲਾਨ ਕੀਤਾ ਗਿਆ ਹੈ।

ਪੰਜਾਬ ਯੂਨੀਵਰਸਿਟੀ ਕਾਲਜ ਟੀਚਰ ਕੌਂਸਟੀਚੁਐਂਸੀ ਤੋਂ ਚੋਣ ਲੜ ਰਹੇ ਡਾ.ਕੁਲਬੀਰ ਸਿੰਘ। ਅਜੀਤ ਤਸਵੀਰ 30-08-2026
ਫ਼ਿਰੋਜ਼ਪੁਰ, 29 ਅਗਸਤ (ਗੁਰਿੰਦਰ ਸਿੰਘ)-ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦੀਆਂ ਹੋਣ ਵਾਲੀਆਂ ਸੈਨੇਟ ਚੋਣਾਂ ਲਈ ਕਾਲਜ ਟੀਚਰ ਕੌਂਸਟੀਚੁਐਂਸੀ ਤੋਂ ਚੋਣ ਲੜ ਰਹੇ ਡਾ.ਕੁਲਬੀਰ ਸਿੰਘ ਨੂੰ ਦੇਵ ਸਮਾਜ ਸੰਸਥਾਵਾਂ ਅਤੇ ਸਬੰਧਿਤ ਕਾਲਜਾਂ ਵਲੋਂ ਆਪਣਾ ਉਮੀਦਵਾਰ ਐਲਾਨਦਿਆਂ ਉਨ੍ਹਾਂ ਨੂੰ ਪੂਰਨ ਸਮਰਥਨ ਦੇਣ ਦਾ ਐਲਾਨ ਕੀਤਾ ਗਿਆ ਹੈ। ਦੇਵ ਸਮਾਜ ਕਾਲਜ ਫ਼ਾਰ ਵੁਮੈਨ, ਫ਼ਿਰੋਜ਼ਪੁਰ ਦੇ ਸਰੀਰਕ ਸਿੱਖਿਆ ਅਤੇ ਖੇਡ ਵਿਭਾਗ ਵਿਚ ਸਹਾਇਕ ਪ੍ਰੋਫ਼ੈਸਰ ਵਜੋਂ ਸੇਵਾਵਾਂ ਨਿਭਾਅ ਰਹੇ ਡਾ.ਕੁਲਬੀਰ ਸਿੰਘ ਦੇ ਹੱਕ ਵਿਚ ਸਮੁੱਚੇ ਕਾਲਜ ਪਰਿਵਾਰ ਨੇ ਭਰਵਾਂ ਸਮਰਥਨ ਪ੍ਰਗਟਾਇਆ। ਇਸ ਮੌਕੇ ਦੇਵ ਸਮਾਜ ਸੰਸਥਾ ਦੀ ਮੈਨੇਜਮੈਂਟ ਅਤੇ ਸਬੰਧਿਤ ਕਾਲਜਾਂ ਦੇ ਅਧਿਆਪਕ ਵਰਗ ਨੇ ਕਿਹਾ ਕਿ ਪੰਜਾਬ ਯੂਨੀਵਰਸਿਟੀ ਦੀ ਸੈਨੇਟ ਵਿਚ ਅਜਿਹੇ ਨੁਮਾਇੰਦੇ ਦੀ ਲੋੜ ਹੈ, ਜੋ ਦੇਵ ਸਮਾਜ ਸੰਸਥਾਵਾਂ ਸਮੇਤ ਸਰਹੱਦੀ ਖੇਤਰ ਦੇ ਕਾਲਜਾਂ ਦੀਆਂ ਸਮੱਸਿਆਵਾਂ, ਅਧਿਆਪਕਾਂ ਦੀਆਂ ਮੰਗਾਂ ਅਤੇ ਵਿਦਿਆਰਥੀਆਂ ਦੇ ਮਸਲਿਆਂ ਨੂੰ ਨੇੜਿਉਂ ਸਮਝਦਾ ਹੋਵੇ ਅਤੇ ਉਨ੍ਹਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਸੈਨੇਟ ਵਿਚ ਉਠਾ ਸਕੇ। ਡਾ.ਕੁਲਬੀਰ ਸਿੰਘ ਦਾ ਉੱਚ ਸਿੱਖਿਆ ਦੇ ਖੇਤਰ ਵਿਚ ਲੰਮਾ ਅਤੇ ਸਰਗਰਮ ਤਜਰਬਾ ਹੈ। ਉਹ ਪੰਜਾਬ ਯੂਨੀਵਰਸਿਟੀ ਦੀ ਅਕਾਦਮਿਕ ਕੌਂਸਲ ਦੇ ਮੈਂਬਰ ਹਨ। ਇਸ ਤੋਂ ਇਲਾਵਾ ਉਹ ਪੀ.ਯੂ.ਐੱਸ.ਸੀ., ਚੰਡੀਗੜ੍ਹ ਦੇ ਸਾਬਕਾ ਕਾਰਜਕਾਰੀ ਮੈਂਬਰ ਅਤੇ ਸਰੀਰਕ ਸਿੱਖਿਆ ਵਿਸ਼ੇ ਦੇ ਯੂ.ਜੀ. ਅਤੇ ਪੀ.ਜੀ. ਬੋਰਡ ਆਫ਼ ਸਟੱਡੀਜ਼ ਦੇ ਸਾਬਕਾ ਮੈਂਬਰ ਰਹਿ ਚੁੱਕੇ ਹਨ। ਉਹ ਦੇਵ ਸਮਾਜ ਕਾਲਜ ਫ਼ਾਰ ਵੁਮੈਨ ਵਿਚ ਪੀ.ਸੀ.ਸੀ.ਟੀ.ਯੂ. ਦੇ ਪ੍ਰਧਾਨ ਵਜੋਂ ਵੀ ਜ਼ਿੰਮੇਵਾਰੀ ਨਿਭਾ ਰਹੇ ਹਨ। ਡਾ.ਕੁਲਬੀਰ ਸਿੰਘ ਨੇ 2008 ਤੋਂ ਪੰਜਾਬ ਯੂਨੀਵਰਸਿਟੀ ਨਾਲ ਸਬੰਧਿਤ ਵੱਖ-ਵੱਖ ਸਿੱਖਿਆ ਸੰਸਥਾਵਾਂ ਵਿਚ ਸੇਵਾਵਾਂ ਨਿਭਾਈਆਂ ਹਨ ਅਤੇ ਅਧਿਆਪਨ ਖੇਤਰ ਵਿਚ ਲਗਭਗ 19 ਸਾਲ ਦਾ ਤਜਰਬਾ ਰੱਖਦੇ ਹਨ। ਉਹ 2008 ਤੋਂ ਯੂਨੀਵਰਸਿਟੀ ਦੀਆਂ ਸੈਨੇਟ ਅਤੇ ਹੋਰ ਚੋਣਾਂ ਨਾਲ ਸਬੰਧਿਤ ਗਤੀਵਿਧੀਆਂ ਵਿਚ ਵੀ ਸਰਗਰਮ ਭੂਮਿਕਾ ਨਿਭਾਉਂਦੇ ਆ ਰਹੇ ਹਨ। ਡਾ.ਕੁਲਬੀਰ ਸਿੰਘ ਨੇ ਕਿਹਾ ਕਿ ਸੈਨੇਟ ਯੂਨੀਵਰਸਿਟੀ ਦੀਆਂ ਨੀਤੀਆਂ ਅਤੇ ਭਵਿੱਖ ਦੀ ਦਿਸ਼ਾ ਤੈਅ ਕਰਨ ਵਾਲਾ ਅਹਿਮ ਮੰਚ ਹੈ। ਉਹ ਅਧਿਆਪਕਾਂ, ਖੋਜਾਰਥੀਆਂ, ਵਿਦਿਆਰਥੀਆਂ ਅਤੇ ਸਰਹੱਦੀ ਖੇਤਰ ਦੇ ਕਾਲਜਾਂ ਦੇ ਹਿੱਤਾਂ ਦੀ ਮਜ਼ਬੂਤ ਨੁਮਾਇੰਦਗੀ ਕਰਨ ਲਈ ਵਚਨਬੱਧ ਹਨ। ਉਨ੍ਹਾਂ ਸਮੂਹ ਸੈਨੇਟ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਉਨ੍ਹਾਂ ਦੇ ਤਜਰਬੇ ਅਤੇ ਸਿੱਖਿਆ ਪ੍ਰਤੀ ਸਮਰਪਣ ਨੂੰ ਧਿਆਨ ਵਿਚ ਰੱਖਦਿਆਂ ਆਪਣਾ ਕੀਮਤੀ ਵੋਟ ਅਤੇ ਸਮਰਥਨ ਦੇਣ। ਇਸ ਮੌਕੇ ਡਾ.ਕੁਲਬੀਰ ਸਿੰਘ ਨੇ ਦੇਵ ਸਮਾਜ ਸੰਸਥਾ ਦੇ ਚੇਅਰਪਰਸਨ, ਮੈਨੇਜਮੈਂਟ ਕਮੇਟੀ, ਪ੍ਰਿੰਸੀਪਲਾਂ ਅਤੇ ਸਮੂਹ ਅਧਿਆਪਕ ਵਰਗ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਮਾਣ ਹੈ ਕਿ ਸੰਸਥਾ ਅਤੇ ਇਲਾਕੇ ਦੇ ਕਾਲਜ ਪਰਿਵਾਰ ਉਨ੍ਹਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਹਨ। ਉਨ੍ਹਾਂ ਭਰੋਸਾ ਦਿੱਤਾ ਕਿ ਚੁਣੇ ਜਾਣ ਉਪਰੰਤ ਉਹ ਅਧਿਆਪਕ ਭਾਈਚਾਰੇ, ਵਿਦਿਆਰਥੀਆਂ ਅਤੇ ਸਰਹੱਦੀ ਖੇਤਰ ਦੇ ਕਾਲਜਾਂ ਦੀ ਆਵਾਜ਼ ਸੈਨੇਟ ਵਿਚ ਦ੍ਰਿੜਤਾ ਨਾਲ ਉਠਾਉਣਗੇ।
ਪਿਛਲੀ ਖ਼ਬਰ ਜਲੰਧਰ ਕਾਲੋਨੀ ਸਥਿਤ ਸ਼ਿਆਮ ਮੰਦਰ ਦੀ ਸੜਕ ਦਾ ਨਿਰਮਾਣ ਕਾਰਜ ਸ਼ੁਰੂ ਅਗਲੀ ਖ਼ਬਰ ਹਲਕਾ ਸ਼ਹਿਰੀ ਦੇ ਪਿੰਡ ਪੱਧਰੀ ਵਿਚ ‘ਆਪ’ ਉਮੀਦਵਾਰੀ ਦੇ ਦਾਅਵੇਦਾਰ ਮੇਜਰ ਹਰਮਿੰਦਰ ਸਿੰਘ ਭੁੱਲਰ ਦੇ ਹੱਕ ’ਚ ਹੋਈ ਅਹਿਮ ਮੀ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।