29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-01-2026

ਚੋਰੀ ਦੇ ਸਾਮਾਨ ਸਮੇਤ ਦੋ ਵਿਅਕਤੀ ਕਾਬੂ, ਤੀਜੇ ਦੀ ਭਾਲ ਜਾਰੀ

ਅਜੀਤ ਡੈਸਕ 31-01-2026
ਰਾਮਾਂ ਮੰਡੀ, 30 ਜਨਵਰੀ (ਤਰਸੇਮ ਸਿੰਗਲਾ)-ਪਿੰਡ ਗਿਆਨਾ ਦੇ ਖੇਡ ਸਟੇਡੀਅਮ ਵਿਚੋਂ ਕਰੀਬ 15 ਦਿਨ ਪਹਿਲਾਂ ਤਿੰਨ ਐਲ. ਈ. ਟੀ. ਲਾਈਟਾਂ ਚੋਰੀ ਕਰਨ ਦੇ ਦੋਸ਼ਾਂ ਹੇਠ ਰਾਮਾਂ ਪੁਲਿਸ ਵਲੋਂ ਸੁਖਦੀਪ ਸਿੰਘ ਮੈਬਰ ਪੰਚਾਇਤ ਦੀ ਸ਼ਿਕਾਇਤ 'ਤੇ ਤਿੰਨ ਵਿਅਕਤੀਆਂ ਸੁਖਵੀਰ ਸਿੰਘ, ਭੋਲਾ ਸਿੰਘ, ਗੁਰਚਰਨ ਸਿੰਘ, ਵਾਸੀਆਨ ਪਿੰਡ ਗਿਆਨਾ ਦੇ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਸੀ | ਮਾਮਲੇ ਦੀ ਜਾਂਚ ਕਰ ਰਹੇ ਏ ਐਸ ਆਈ ਗੁਰਤੇਜ ਸਿੰਘ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਵਲੋਂ ਚੋਰੀ ਦੇ ਮਾਮਲੇ ਵਿਚ ਲੋੜੀਂਦੇ ਦੋ ਦੋਸ਼ੀ ਸੁਖਵੀਰ ਸਿੰਘ ਅਤੇ ਭੋਲਾ ਸਿੰਘ ਵਾਸੀਆਨ ਪਿੰਡ ਗਿਆਨਾ ਨੂੰ ਪਿੰਡ ਵਿਚੋਂ ਗਿ੍ਫ਼ਤਾਰ ਕਰਕੇ ਚੋਰੀ ਹੋਈਆਂ ਤਿੰਨ ਐਲ. ਈ. ਡੀ. ਲਾਈਟਾਂ ਵੀ ਬਰਾਮਦ ਕਰ ਲਈਆਂ ਗਈਆਂ ਹਨ ਜਦੋਂਕਿ ਤੀਸਰੇ ਦੋਸ਼ੀ ਗੁਰਚਰਨ ਸਿੰਘ ਦੀ ਪੁਲਿਸ ਵਲੋਂ ਭਾਲ ਜਾਰੀ ਹੈ |

ਪਿਛਲੀ ਖ਼ਬਰ ਗੁਰਬਾਜ਼ ਸਿੰਘ ਸਿੱਧੂ ਨੇ ਕਾਂਗਰਸ ਦੀਆਂ ਵਰਕਰ ਮੀਟਿੰਗਾਂ 'ਚ ਕੀਤੀ ਸ਼ਮੂਲੀਅਤ <br/> ਅਗਲੀ ਖ਼ਬਰ ਮਹਾਤਮਾ ਗਾਂਧੀ ਦੀ ਬਰਸੀ ਮੌਕੇ ਸ਼ਰਧਾਂਜਲੀ ਸਮਾਗਮ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।